
Himachal News: ਹਿਮਾਚਲ ਵਿਚ ਲਗਾਤਾਰ ਪੈ ਰਿਹਾ ਭਾਰੀ ਮੀਂਹ
Thar caught in the debris Himachal News : ਹਿਮਾਚਲ ਦੀ ਮੰਡੀ 'ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਨੂੰ ਇਕ ਵਾਰ ਫਿਰ ਬੰਦ ਕਰ ਦਿੱਤਾ ਗਿਆ। ਮੰਡੀ ਤੋਂ 9 ਮੀਲ ਨੇੜੇ ਹਾਈਵੇਅ 'ਤੇ ਰਾਤ 1 ਵਜੇ ਪਹਾੜੀ ਤੋਂ ਭਾਰੀ ਮਲਬਾ ਡਿੱਗਿਆ। ਮਲਬੇ ਵਿਚ ਥਾਰ ਫਸ ਗਈ। ਇਸ ਦੌਰਾਨ ਥਾਰ 'ਚ ਜਾ ਰਹੇ ਪਿਓ-ਪੁੱਤ ਨੇ ਗੱਡੀ ਨੂੰ ਉਥੇ ਹੀ ਛੱਡ ਕੇ ਭੱਜ ਕੇ ਆਪਣੀ ਜਾਨ ਬਚਾਈ।
ਜ਼ਮੀਨ ਖਿਸਕਣ ਤੋਂ ਬਾਅਦ ਹਾਈਵੇਅ ਦੇ ਦੋਵੇਂ ਪਾਸੇ ਕਰੀਬ 2 ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਇਸ ਵਿੱਚ ਚੰਡੀਗੜ੍ਹ, ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਰਾਜਾਂ ਦੇ ਸੈਲਾਨੀ ਸ਼ਾਮਲ ਹਨ। ਫਿਲਹਾਲ ਹਾਈਵੇਅ ਨੂੰ 9 ਘੰਟੇ ਬਾਅਦ ਵਨ-ਵੇ ਕਰ ਦਿੱਤਾ ਗਿਆ ਹੈ। ਵਾਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਵੀਕੈਂਡ ਕਾਰਨ ਸੈਲਾਨੀ ਮਨਾਲੀ ਪਹੁੰਚ ਰਹੇ ਹਨ।
ਛੋਟੇ ਵਾਹਨ ਕਟੌਲਾ ਰਾਹੀਂ ਭੇਜੇ ਜਾ ਰਹੇ ਹਨ ਪਰ ਬੱਸਾਂ, ਟਰੱਕ ਅਤੇ ਹੋਰ ਭਾਰੀ ਵਾਹਨ ਹਾਈਵੇਅ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। ਬੀਤੀ ਰਾਤ ਮੰਡੀ ਵਿੱਚ ਭਾਰੀ ਮੀਂਹ ਪਿਆ। ਇਸ ਕਾਰਨ ਜ਼ਮੀਨ ਖਿਸਕ ਗਈ ਹੈ। ਮਲਬਾ ਵਾਰ-ਵਾਰ ਡਿੱਗ ਰਿਹਾ ਹੈ। ਇਸ ਮਾਨਸੂਨ ਸੀਜ਼ਨ ਵਿੱਚ, 9 ਮੀਲ ਦੇ ਨੇੜੇ 10 ਤੋਂ ਵੱਧ ਵਾਰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਜਿਸ ਕਾਰਨ ਹਾਈਵੇਅ ਕਈ ਘੰਟੇ ਬੰਦ ਰਿਹਾ। ਇਸੇ ਤਰ੍ਹਾਂ 4 ਮੀਲ ਅਤੇ 6 ਮੀਲ ਵਿੱਚ ਵੀ ਹਾਈਵੇਅ ਨੂੰ ਕਈ ਵਾਰ ਬੰਦ ਕੀਤਾ ਗਿਆ।