
Bihar News : ਘਟਨਾ ਗਯਾ ਦੇ ਵਜੀਰਗੰਜ ਅਤੇ ਕੋਲਾਹਨਾ ਹੋਲਟ ਸਟੇਸ਼ਨ ਵਿਚਕਾਰ ਰਘੂਨਾਥਪੁਰ ਪਿੰਡ ਕੋਲ ਵਾਪਰੀ
Bihar News : ਦੇਸ਼ ਵਿਚ ਰੇਲ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪਰ ਬਿਹਾਰ 'ਚ ਅਜਿਹਾ ਰੇਲ ਹਾਦਸਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਦਰਅਸਲ, ਬਿਹਾਰ ਦੇ ਗਯਾ ਵਿਚ ਇੱਕ ਰੇਲ ਗੱਡੀ ਦਾ ਇੰਜਣ ਟ੍ਰੈਕ ਛੱਡ ਕੇ ਖੇਤਾਂ ਵਿਚ ਦੌੜਨ ਲੱਗਿਆ। ਜਿਸ ਦੀ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਗਯਾ ਦੇ ਵਜ਼ੀਰਗੰਜ ਅਤੇ ਕੋਲਹਨ ਹਾਟ ਸਟੇਸ਼ਨ ਦੇ ਵਿਚਕਾਰ ਟ੍ਰੈਕ 'ਤੇ ਇਕ ਲੋਕੋਮੋਟਿਵ ਇੰਜਣ ਚੱਲ ਰਿਹਾ ਸੀ । ਪਰ ਪਿੰਡ ਰਘੂਨਾਥਪੁਰ ਨੇੜੇ ਅਚਾਨਕ ਇੰਜਣ ਪਟੜੀ ਤੋਂ ਉਤਰ ਗਿਆ ਅਤੇ ਖੇਤਾਂ ਵਿਚ ਦੌੜਨ ਲੱਗਿਆ। ਖੁਸ਼ਕਿਸਮਤੀ ਇਹ ਰਹੀ ਕਿ ਉਸ ਸਮੇਂ ਨਾ ਤਾਂ ਖੇਤਾਂ ਵਿਚ ਕੋਈ ਸੀ ਅਤੇ ਨਾ ਹੀ ਇੰਜਣ ਦੇ ਨਾਲ ਕੋਈ ਹੋਰ ਡੱਬਾ ਸੀ। ਨਹੀਂ ਤਾਂ ਕੋਈ ਹੋਰ ਵੱਡਾ ਰੇਲ ਹਾਦਸਾ ਵਾਪਰ ਸਕਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਰੇਲ ਗੱਡੀ ਦਾ ਇੰਜਣ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ। ਜਿਸ ਕਾਰਨ ਇੰਜਣ ਪਟੜੀ ਤੋਂ ਉਤਰ ਕੇ ਖੇਤਾਂ ਵਿਚ ਦੌੜਨ ਲੱਗਾ। ਖੇਤਾਂ 'ਚ ਇੰਜਣ ਚਲਦਾ ਦੇਖ ਕੇ ਆਸ-ਪਾਸ ਲੋਕਾਂ ਦੀ ਭੀੜ ਇਕੱਠੀ ਹੋ ਗਈ। ਖੇਤਾਂ ਵਿਚ ਚੱਲਦਾ ਇੰਜਣ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਕੁਝ ਲੋਕਾਂ ਨੇ ਆਪਣੇ ਫੋਨ ’ਤੇ ਇਸ ਦੀ ਵੀਡੀਓ ਬਣਾ ਲਈ।
ਘਟਨਾ ਦਾ ਪਤਾ ਲੱਗਦੇ ਹੀ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਇੰਜਣ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਪਰ ਰੇਲਵੇ ਅਧਿਕਾਰੀਆਂ ਨੂੰ ਇੰਜਣ ਨੂੰ ਖੇਤ ਤੋਂ ਪਟੜੀ ’ਤੇ ਲਿਆਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ ਪਰ ਇੰਜਣ ਨਹੀਂ ਚੱਲਿਆ। ਹੁਣ ਲੋਕ ਇਸ ਨੂੰ ਰੇਲਵੇ ਦੀ ਲਾਪਰਵਾਹੀ ਦੱਸ ਰਹੇ ਹਨ।
(For more news apart from train major accident was averted in Bihar, engine left track and started running in fields News in punjabi News in Punjabi, stay tuned to Rozana Spokesman)