
ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਨੇ ਗਲੋਬਲ ਹੰਗਰ ਇੰਡੈਕਸ ਵਿਚ ਦੇਸ਼ ਦੀ ਖ਼ਰਾਬ ਰੈਂਕਿੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਿਆ ਹੈ।
ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਨੇ ਗਲੋਬਲ ਹੰਗਰ ਇੰਡੈਕਸ ਵਿਚ ਦੇਸ਼ ਦੀ ਖ਼ਰਾਬ ਰੈਂਕਿੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਿਆ ਹੈ। ਦਰਅਸਲ ਇਸ ਸੂਚੀ ਵਿਚ ਭਾਰਤ ਅਪਣੇ 2020 ਦੇ 94ਵੇਂ ਸਥਾਨ ਤੋਂ ਖਿਸਕ ਕੇ 101ਵੇਂ ਸਥਾਨ ’ਤੇ ਆ ਗਿਆ ਹੈ ਜੋ ਪਾਕਿਸਤਾਨ ਸਮੇਤ ਅਪਣੇ ਗੁਆਂਢੀ ਮੁਲਕਾਂ ਤੋਂ ਬਹੁਤ ਪਿੱਛੇ ਹੈ।
Kapil Sibal
ਹੋਰ ਪੜ੍ਹੋ: ਅਮਰੀਕਾ ਵਿਚ ਨਿਲਾਮ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ 2 ਵਿਰਾਸਤੀ ਮੇਜ਼ਾਂ
ਗਲੋਬਲ ਹੰਗਰ ਇੰਡੈਕਸ ਨੇ ਭਾਰਤ ਵਿਚ ਭੁੱਖ ਦੇ ਪੱਧਰ ਨੂੰ ‘ਖਤਰਨਾਕ’ ਕਰਾਰ ਦਿੱਤਾ ਹੈ। ਕਾਂਗਰਸ ਆਗੂ ਨੇ ਟਵੀਟ ਕਰਦਿਆਂ ਗਰੀਬੀ, ਭੁੱਖਮਰੀ ਖਤਮ ਕਰਨ ਅਤੇ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਉਣ ਦੇ ਸਰਕਾਰ ਦੇ ਦਾਅਵਿਆਂ ਨੂੰ ਲੈ ਕੇ ਤੰਜ਼ ਕੱਸਿਆ ਹੈ।
Tweet
ਹੋਰ ਪੜ੍ਹੋ: ਬੇਅਦਬੀ ਕਰਨ ਦੇ ਦੋਸ਼ 'ਚ ਨਿਹੰਗ ਸਿੰਘਾਂ ਨੇ ਵੱਢਿਆ ਵਿਅਕਤੀ ਦਾ ਗੁੱਟ ਤੇ ਲੱਤ! ਮਾਹੌਲ ਹੋਇਆ ਤਣਾਅਪੂਰਨ
ਉਹਨਾਂ ਲਿਖਿਆ, ‘ਗਰੀਬੀ ਤੇ ਭੁੱਖਮਰੀ ਮਿਟਾਉਣ, ਭਾਰਤ ਨੂੰ ਵਿਸ਼ਵ ਸ਼ਕਤੀ ਬਣਾਉਣ, ਡਿਜੀਟਲ ਅਰਥਵਿਵਸਥਾ ਅਤੇ ਹੋਰ ਵੀ ਬਹੁਤ ਕੁਝ ਲਈ ਵਧਾਈ ਹੋਵੇ ਮੋਦੀ ਜੀ’।ਉਹਨਾਂ ਅੱਗੇ ਲਿਖਿਆ, ‘ਗਲੋਬਲ ਹੰਗਰ ਇੰਡੈਕਸ: 2020 ਵਿਚ ਭਾਰਤ 94 ਵੇਂ ਸਥਾਨ 'ਤੇ ਹੈ। 2021 ਵਿਚ ਭਾਰਤ 101 ਵੇਂ ਸਥਾਨ 'ਤੇ ਹੈ। ਬੰਗਲਾਦੇਸ਼, ਪਾਕਿਸਤਾਨ ਅਤੇ ਨੇਪਾਲ ਤੋਂ ਵੀ ਪਿੱਛੇ'।
India Slips In Hunger Index
ਹੋਰ ਪੜ੍ਹੋ: ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ
ਦੱਸ ਦਈਏ ਕਿ ਭੁੱਖ ਅਤੇ ਕੁਪੋਸ਼ਣ ਉੱਤੇ ਨਜ਼ਰ ਰੱਖਣ ਗਲੋਬਲ ਹੰਗਰ ਇੰਡੈਕਸ ਦੀ ਵੈੱਬਸਾਈਟ ’ਤੇ ਦੱਸਿਆ ਗਿਆ ਕਿ ਚੀਨ, ਬ੍ਰਾਜ਼ੀਲ ਅਤੇ ਕੁਵੈਤ ਸਮੇਤ 18 ਦੇਸ਼ਾਂ ਨੇ ਪੰਜ ਤੋਂ ਘੱਟ ਜੀਐਚਆਈ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ।