
ਲੜਕੀ ਦੀ ਹਾਲਤ ਨਾਜ਼ੁਕ
ਜਮਸ਼ੇਦਪੁਰ - ਝਾਰਖੰਡ ਦੇ ਜਮਸ਼ੇਦਪੁਰ ਵਿੱਚ ਇੱਕ ਨੌਵੀਂ ਜਮਾਤ ਦੀ ਵਿਦਿਆਰਥਣ ਨੇ ਇੱਕ ਅਧਿਆਪਕ ਵੱਲੋਂ ਕਥਿਤ ਤੌਰ ’ਤੇ ਕੱਪੜੇ ਉਤਾਰਨ ਲਈ ਮਜਬੂਰ ਕੀਤੇ ਜਾਣ ਮਗਰੋਂ ਖ਼ੁਦ ਨੂੰ ਅੱਗ ਲਾ ਲਈ। ਮਹਿਲਾ ਅਧਿਆਪਕ ਨੂੰ ਸ਼ੱਕ ਸੀ ਕਿ ਵਿਦਿਆਰਥਣ ਨੇ ਆਪਣੀ ਸਕੂਲ ਡਰੈੱਸ ਵਿੱਚ ਨਕਲ ਦਾ ਸਮਾਨ ਲੁਕੋਇਆ ਹੋਇਆ ਸੀ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਝੁਲਸੀ ਲੜਕੀ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ, ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੋਸ਼ ਲਗਾਇਆ ਕਿ ਮਹਿਲਾ ਅਧਿਆਪਕ ਨੇ ਉਸ ਨੂੰ ਜ਼ਲੀਲ ਕੀਤਾ ਅਤੇ ਉਸ ਨੂੰ ਕਲਾਸਰੂਮ ਦੇ ਨਾਲ ਲੱਗਦੇ ਇੱਕ ਕਮਰੇ ਵਿੱਚ ਇਸ ਸ਼ੱਕ ਦੇ ਅਧਾਰ 'ਤੇ ਕੱਪੜੇ ਉਤਾਰਨ ਲਈ ਮਜ਼ਬੂਰ ਕੀਤਾ ਕਿ ਉਹ ਆਪਣੇ ਕੱਪੜਿਆਂ 'ਚ ਨਕਲ ਦੀ ਸਮੱਗਰੀ ਛੁਪਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਮਹਿਲਾ ਅਧਿਆਪਕ ਖ਼ਿਲਾਫ਼ ਸ਼ਿਕਾਇਤ ਦਰਜ ਕਰ ਲਈ ਗਈ ਹੈ, ਅਤੇ ਮਾਮਲੇ ਦੀ ਜਾਂਚ ਜਾਰੀ ਹੈ।