
ਟਵਿੱਟਰ ਤੇ ਟਰੈਂਡ ਹੋਇਆ 'ਅਰੈਸਟ ਕੋਹਲੀ'
ਨਵੀਂ ਦਿੱਲੀ— ਕ੍ਰਿਕਟ ਦੇ ਪ੍ਰਸ਼ੰਸਕਾਂ 'ਚ ਅਕਸਰ ਲੜਾਈ-ਝਗੜੇ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਈ ਵਾਰ ਦੋ ਟੀਮਾਂ ਦੇ ਪ੍ਰਸ਼ੰਸਕਾਂ ਵਿਚਾਲੇ ਖੂਨੀ ਝੜਪਾਂ ਵੀ ਦੇਖਣ ਨੂੰ ਮਿਲਦੀਆਂ ਹਨ ਪਰ ਹਾਲ ਹੀ 'ਚ ਇਕ ਪ੍ਰਸ਼ੰਸਕ ਦੇ ਕ੍ਰੇਜ਼ ਨੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ 'ਤੇ ਛਾਇਆ ਕਰ ਦਿੱਤਾ ਹੈ। ਦਰਅਸਲ, ਵਿਰਾਟ ਦੇ ਇੱਕ ਪ੍ਰਸ਼ੰਸਕ ਨੇ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਦੇ ਫੈਨ ਨੂੰ ਸਿਰਫ ਇਸ ਲਈ ਮਾਰ ਦਿੱਤਾ ਕਿਉਂਕਿ ਉਸਨੇ ਆਰਸੀਬੀ ਟੀਮ ਦਾ ਮਜ਼ਾਕ ਉਡਾਇਆ ਸੀ।
ਇਸ ਦੇ ਨਾਲ ਹੀ, ਪਾਗਲ ਪ੍ਰਸ਼ੰਸਕਾਂ ਦੀ ਇਸ ਹਰਕਤ ਕਾਰਨ, ਲੋਕਾਂ ਨੇ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹੋਏ ਸੋਸ਼ਲ ਮੀਡੀਆ 'ਤੇ #ArrestKohli ਹੈਸ਼ਟੈਗ ਟਰੈਂਡ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਵਿਰਾਟ ਇਸ ਸਮੇਂ ਟੀ-20 ਵਿਸ਼ਵ ਕੱਪ 'ਚ ਹਿੱਸਾ ਲੈਣ ਲਈ ਆਸਟ੍ਰੇਲੀਆ 'ਚ ਹਨ।
ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੇ ਅਰਿਆਲੁਰ ਜ਼ਿਲ੍ਹੇ ਦੇ ਰੋਹਿਤ ਸ਼ਰਮਾ ਦੇ ਫੈਨ ਨੇ ਆਰਸੀਬੀ ਦਾ ਮਜ਼ਾਕ ਉਡਾਇਆ ਤਾਂ ਨਰਾਜ਼ ਦੋਸਤ ਨੇ ਸਿਰ ਕੇ ਬੈਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਫਿਲਹਾਲ ਦੋਸ਼ੀ ਧਰਮਰਾਜ ਪੁਲਸ ਦੀ ਗ੍ਰਿਫਤ 'ਚ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਨੂੰ ਵਾਪਰੀ। ਉਸ ਸਮੇਂ ਦੋਵੇਂ ਦੋਸਤ ਨਸ਼ੇ 'ਚ ਸਨ।
ਵਿਗਨੇਸ਼ ਅਕਸਰ ਧਰਮਰਾਜ ਦੇ ਹਕਲਾਉਣ ਦਾ ਮਜ਼ਾਕ ਉਡਾਉਂਦਾ ਸੀ। ਮੰਗਲਵਾਰ ਨੂੰ ਵੀ ਵਿਗਨੇਸ਼ ਧਰਮਰਾਜ ਦੇ ਹਕਲਾਉਣ ਦਾ ਮਜ਼ਾਕ ਉਡਾ ਰਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਰਸੀਬੀ ਟੀਮ ਅਤੇ ਵਿਰਾਟ ਕੋਹਲੀ 'ਤੇ ਕਈ ਭੱਦੀਆਂ ਟਿੱਪਣੀਆਂ ਕੀਤੀਆਂ। ਸ਼ਰਾਬੀ ਹੋਏ ਧਰਮਰਾਜ ਨੂੰ ਇਹ ਗੱਲ ਪਸੰਦ ਨਹੀਂ ਆਈ ਅਤੇ ਉਸ ਨੇ ਬੋਤਲ ਦੋਸਤ ਦੇ ਸਿਰ 'ਤੇ ਮਾਰ ਦਿੱਤੀ।
ਇਸ ਤੋਂ ਬਾਅਦ ਉਸ ਨੇ ਕ੍ਰਿਕਟ ਬੈਟ ਨਾਲ ਸਿਰ 'ਤੇ ਵੀ ਵਾਰ ਕੀਤਾ ਅਤੇ ਘਟਨਾ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ। ਅਗਲੀ ਸਵੇਰ ਸਿਡਕੋ ਫੈਕਟਰੀ 'ਚ ਕੰਮ ਕਰਦੇ ਮਜ਼ਦੂਰਾਂ ਨੇ ਵਿਗਨੇਸ਼ ਦੀ ਲਾਸ਼ ਦੇਖੀ ਅਤੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ।