ਤੇਲ ਅਵੀਵ ਤੋਂ 274 ਭਾਰਤੀ ਪਹੁੰਚੇ ਦਿੱਲੀ, ਏਅਰ ਇੰਡੀਆ ਦੀਆਂ ਨਿਰਧਾਰਤ ਉਡਾਣਾਂ 18 ਤਰੀਕ ਤੱਕ ਮੁਅੱਤਲ
Published : Oct 15, 2023, 11:03 am IST
Updated : Oct 15, 2023, 11:03 am IST
SHARE ARTICLE
274 Indians arrived in Delhi from Tel Aviv
274 Indians arrived in Delhi from Tel Aviv

ਉਡਾਣਾਂ ਵਿਚ ਸਿਰਫ਼ ਉਨ੍ਹਾਂ ਨਾਗਰਿਕਾਂ ਨੂੰ ਲਿਆਂਦਾ ਜਾ ਰਿਹਾ ਹੈ ਜੋ ਉਥੋਂ ਭਾਰਤ ਪਰਤਣਾ ਚਾਹੁੰਦੇ ਹਨ। 

ਹਮਾਸ  - ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਕਾਰਨ ਉੱਥੇ ਫਸੇ ਭਾਰਤੀ ਆਪਣੇ ਦੇਸ਼ ਵਾਪਸ ਪਰਤ ਰਹੇ ਹਨ। ਭਾਰਤ ਸਰਕਾਰ ਦੇ ਆਪਰੇਸ਼ਨ 'ਅਜੇ' ਤਹਿਤ 274 ਨਾਗਰਿਕਾਂ ਨੂੰ ਲੈ ਕੇ ਚੌਥੀ ਫਲਾਈਟ ਐਤਵਾਰ ਸਵੇਰੇ ਦਿੱਲੀ ਪਹੁੰਚੀ। ਭਾਰਤੀ ਸਮੇਂ ਮੁਤਾਬਕ ਇਹ ਫਲਾਈਟ ਦੇਰ ਰਾਤ ਤੇਲ ਅਵੀਵ ਤੋਂ ਰਵਾਨਾ ਹੋਈ ਸੀ। ਇਸ ਤੋਂ ਪਹਿਲਾਂ ਤੇਲ ਅਵੀਵ ਤੋਂ 212, 235 ਅਤੇ 197 ਲੋਕਾਂ ਨੂੰ ਲੈ ਕੇ ਤਿੰਨ ਉਡਾਣਾਂ ਦਿੱਲੀ ਪਹੁੰਚੀਆਂ ਸਨ। ਇਨ੍ਹਾਂ ਉਡਾਣਾਂ ਵਿਚ ਸਿਰਫ਼ ਉਨ੍ਹਾਂ ਨਾਗਰਿਕਾਂ ਨੂੰ ਲਿਆਂਦਾ ਜਾ ਰਿਹਾ ਹੈ ਜੋ ਉਥੋਂ ਭਾਰਤ ਪਰਤਣਾ ਚਾਹੁੰਦੇ ਹਨ। 

ਇਸ ਦੌਰਾਨ ਟਾਟਾ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਤੇਲ ਅਵੀਵ ਤੋਂ 18 ਅਕਤੂਬਰ ਤੱਕ ਆਪਣੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ, ਇਹ ਉਥੇ ਫਸੇ ਭਾਰਤੀ ਲੋਕਾਂ ਨੂੰ ਵਾਪਸ ਲਿਆਉਣ ਲਈ ਆਪਣੀਆਂ ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਜਾਰੀ ਰੱਖੇਗਾ। ਏਅਰ ਇੰਡੀਆ ਉੱਥੇ ਹਫ਼ਤੇ ਵਿਚ ਪੰਜ ਨਿਰਧਾਰਤ ਉਡਾਣਾਂ ਚਲਾਉਂਦੀ ਹੈ।  

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement