
ਸਹਿਮੇ ਲੋਕ ਘਰਾਂ 'ਚੋਂ ਆਏ ਬਾਹਰ
ਨਵੀਂ ਦਿੱਲੀ: ਦਿੱਲੀ-ਐੱਨਸੀਆਰ 'ਚ ਐਤਵਾਰ ਸ਼ਾਮ 4.08 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ 3.1 ਰਿਕਟਰ ਦੱਸੀ ਜਾ ਰਹੀ ਹੈ। ਭੂਚਾਲ ਦਾ ਕੇਂਦਰ ਹਰਿਆਣਾ ਦੇ ਫਰੀਦਾਬਾਦ ਵਿਚ ਸੀ।
ਇਹ ਵੀ ਪੜ੍ਹੋ: ਉੱਘੇ ਪੰਜਾਬੀ ਲੇਖਕ ਅਨੂਪ ਵਿਰਕ ਦਾ ਹੋਇਆ ਦਿਹਾਂਤ
ਦੋ ਹਫ਼ਤਿਆਂ ਵਿਚ ਇਹ ਤੀਜੀ ਵਾਰ ਹੈ ਜਦੋਂ ਦਿੱਲੀ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਪਹਿਲਾਂ 3 ਅਕਤੂਬਰ ਨੂੰ ਦਿੱਲੀ-ਐੱਨਸੀਆਰ ਸਮੇਤ ਉੱਤਰੀ ਭਾਰਤ 'ਚ ਕਈ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਦਿੱਲੀ-ਹਰਿਆਣਾ 'ਚ 2 ਅਕਤੂਬਰ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਇਹ ਵੀ ਪੜ੍ਹੋ: ਕੈਨੇਡਾ 'ਚ ਇਕ ਹੋਰ ਪੰਜਾਬਣ ਦੀ ਹੋਈ ਮੌਤ
ਦੋ ਹਫ਼ਤੇ ਪਹਿਲਾਂ ਇਕ ਦਿਨ ਵਿਚ ਦੋ ਵਾਰ ਧਰਤੀ ਹਿੱਲੀ ਸੀ।3 ਅਕਤੂਬਰ ਨੂੰ ਦਿੱਲੀ-ਐਨਸੀਆਰ, ਉੱਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਦੁਪਹਿਰ 2.25 ਅਤੇ 2.53 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.6 ਸੀ। ਇਸ ਦਾ ਕੇਂਦਰ ਨੇਪਾਲ ਦੇ ਬਝੰਗ ਜ਼ਿਲ੍ਹੇ ਵਿੱਚ ਸੀ।