ਰਾਂਚੀ : ਜ਼ਖ਼ਮੀ ਮਾਓਵਾਦੀ ਲਈ ਫ਼ਰਿਸ਼ਤੇ ਬਣੇ ਸੁਰੱਖਿਆ ਮੁਲਾਜ਼ਮ
Published : Oct 15, 2023, 2:49 pm IST
Updated : Oct 15, 2023, 3:26 pm IST
SHARE ARTICLE
West Singhbhum: Security forces personnel carry an injured Naxalite after an exchange of fire with Maoists, in Kolhan area of West Singhbhum district. (PTI Photo)
West Singhbhum: Security forces personnel carry an injured Naxalite after an exchange of fire with Maoists, in Kolhan area of West Singhbhum district. (PTI Photo)

ਛੱਡ ਕੇ ਚਲੇ ਗਏ ਸਾਥੀ, ਜਾਨ ਬਚਾਉਣ ਲਈ ਮੋਢੇ ’ਤੇ ਲੱਦ ਕੇ ਪੰਜ ਕਿਲੋਮੀਟਰ ਪੈਦਲ ਤੁਰੇ ਸੁਰੱਖਿਆ ਮੁਲਾਜ਼ਮ

ਰਾਂਚੀ: ਝਾਰਖੰਡ ’ਚ ਸੁਰੱਖਿਆ ਮੁਲਾਜ਼ਮ ਇਕ ਜ਼ਖ਼ਮੀ ਮਾਓਵਾਦੀ ਦੀ ਜਾਨ ਬਚਾਉਣ ਲਈ ਉਸ ਨੂੰ ਅਪਣੇ ਮੋਢਿਆਂ ’ਤੇ ਲੱਦ ਕੇ ਪਛਮੀ ਸਿੰਘਭੂਮ ਜ਼ਿਲ੍ਹੇ ਦੇ ਜੰਗਲ ’ਚ ਪੰਜ ਕਿਲੋਮੀਟਰ ਤਕ ਪੈਦਲ ਚੱਲੇ। ਪੁਲਿਸ ਦੇ ਇਕ ਬਿਆਨ ’ਚ ਇਹ ਜਾਣਕਾਰੀ ਦਿਤੀ ਗਈ। 

ਬਿਆਨ ਮੁਤਾਬਕ ਸ਼ੁਕਰਵਾਰ ਨੂੰ ਹੁਸਿਪੀ ਦੇ ਜੰਗਲ ’ਚ ਮਾਓਵਾਦੀਆਂ ਨਾਲ ਮੁਕਾਬਲੇ ਤੋਂ ਬਾਅਦ ਸੁਰਖਿਆ ਮੁਲਾਜ਼ਮਾਂ ਨੂੰ ਇਕ ਜ਼ਖ਼ਮੀ ਮਾਓਵਾਦੀ ਦਰਦ ਨਾਲ ਤੜਪਦਾ ਮਿਲਿਆ, ਜਿਸ ਨੂੰ ਉਸ ਦੇ ਸਾਥੀ ਛੱਡ ਕੇ ਚਲੇ ਗਏ ਸਨ। 

ਇਸ ’ਚ ਕਿਹਾ ਗਿਆ ਹੈ ਕਿ ਜੰਗਲ ’ਚ ਬਾਰੂਦੀ ਸੁਰੰਗਾਂ ਵਿਛੀਆਂ ਸਨ, ਜਿਸ ਵਿਚਕਾਰ ਸੁਰਖਿਆ ਮੁਲਾਜ਼ਮਾਂ ਨੇ ਜ਼ਖ਼ਮੀ ਮਾਓਵਾਦੀ ਨੂੰ ਅਪਣੇ ਮੋਢਿਆਂ ’ਤੇ ਚੁਕਿਆ, ਪੰਜ ਕਿਲੋਮੀਟਰ ਤਕ ਚੱਲੇ ਅਤੇ ਉਸ ਦੀ ਜਾਨ ਬਚਾਉਣ ਲਈ ਉਸ ਨੂੰ ਅਪਣੇ ਹਾਥੀ ਬੁਰੂ ਕੈਂਪ ’ਚ ਲੈ ਆਏ। 

ਬਿਆਨ ਅਨੁਸਾਰ, ਕੈਂਪ ’ਚ ਡਾਕਟਰਾਂ ਨੇ ਜ਼ਖ਼ਮੀ ਮਾਓਵਾਦੀ ਨੂੰ ਮੁਢਲਾ ਇਲਾਜ ਦਿਤਾ। ਇਸ ’ਚ ਕਿਹਾ ਗਿਆ ਹੈ ਕਿ ਸਨਿਚਰਵਾਰ ਨੂੰ ਜ਼ਖ਼ਮੀ ਮਾਚਵਾਦੀ ਨੂੰ ਬਿਹਤਰ ਇਲਾਜ ਲਈ ਜਹਾਜ਼ ਰਾਹੀਂ ਰਾਜਧਾਨੀ ਰਾਂਚੀ ਦੇ ਇਕ ਹਸਪਤਾਲ ’ਚ ਲਿਆਂਦਾ ਗਿਆ। ਝਾਰਖੰਡ ਪੁਲਿਸ ਪਛਮੀ ਸਿੰਘਭੂਮ ਜ਼ਿਲ੍ਹੇ ’ਚ ਮਾਓਵਾਦੀ ਵਿਰੋਧੀ ਮੁਹਿੰਮ ਚਲਾ ਰਹੀ ਹੈ।

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement