ਜੰਮੂ-ਕਸ਼ਮੀਰ ’ਚ ਹਿੰਦੂਆਂ ਅਤੇ ਸਿੱਖਾਂ ਦੇ ਘਰਾਂ ਬਾਹਰ ਧਮਕੀ ਭਰੇ ਪੋਸਟਰ
Published : Oct 15, 2023, 2:29 pm IST
Updated : Oct 15, 2023, 2:29 pm IST
SHARE ARTICLE
Threatening Poster
Threatening Poster

ਘਰ ਛੱਡ ਕੇ ਜਾਣ ਦੀ ਧਮਕੀ, ਸੁਰੱਖਿਆ ਏਜੰਸੀਆਂ ਨੇ ਸਰੋਤ ਦੀ ਜਾਂਚ ਸ਼ੁਰੂ ਕੀਤੀ

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਹਿੰਦੂਆਂ ਅਤੇ ਸਿੱਖਾਂ ਨੂੰ ਕਥਿਤ ਤੌਰ ’ਤੇ ਘਰ ਛੱਡ ਕੇ ਚਲੇ ਜਾਣ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਦੇ ਘਰਾਂ ’ਤੇ ਉਰਦੂ ’ਚ ਲਿਖੇ ਪੋਸਟਰ ਲਗਾਏ ਗਏ ਹਨ ਜਿਸ ’ਚ ਉਨ੍ਹਾਂ ਨੂੰ ਇਲਾਕਾ ਛੱਡਣ ਜਾਂ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿਤੀ ਗਈ ਹੈ। ਸੁਰੱਖਿਆ ਏਜੰਸੀਆਂ ਫਿਲਹਾਲ ਪੁੰਛ ਮਾਮਲੇ ’ਚ ਇਨ੍ਹਾਂ ਧਮਕੀ ਭਰੇ ਪੋਸਟਰਾਂ ਦੇ ਸਰੋਤ ਦੀ ਜਾਂਚ ਕਰ ਰਹੀਆਂ ਹਨ।

14 ਅਕਤੂਬਰ, 2023 ਦੀ ਸ਼ਾਮ ਨੂੰ ਦੇਗਵਾਰ ਮਾਲਦਿਆਲਾਨ ਪਿੰਡ ’ਚ ਮਿਲੇ ਧਮਕੀ ਭਰੇ ਪੋਸਟਰ, ਉਰਦੂ ’ਚ ਲਿਖੇ ਹੋਏ ਸਨ, ਜੋ ਸਪਸ਼ਟ ਤੌਰ ’ਤੇ ਹਿੰਦੂਆਂ ਅਤੇ ਸਿੱਖਾਂ ਨੂੰ ਤੁਰਤ ਇਲਾਕਾ ਖਾਲੀ ਕਰਨ ਦੀ ਹਦਾਇਤ ਕਰਦੇ ਸਨ। 

ਸਥਾਨਕ ਮੀਡੀਆ ਦੀਆਂ ਖ਼ਬਰਾਂ ’ਚ ਦਸਿਆ ਜਾ ਰਿਹਾ ਹੈ ਕਿ ਇਕ ਪੋਸਟਰ ਵਕੀਲ ਮਹਿੰਦਰ ਪਿਆਸਾ ਦੇ ਘਰ ਦੇ ਦਰਵਾਜ਼ੇ ’ਤੇ ਪਾਇਆ ਗਿਆ ਸੀ, ਜਦਕਿ ਦੂਜਾ ਪੋਸਟਰ ਦੋ ਹੋਰ ਵਸਨੀਕਾਂ, ਸੁਜਾਨ ਸਿੰਘ ਅਤੇ ਕਿਸ਼ੋਰ ਕੁਮਾਰ ਦੇ ਵਿਹੜਿਆਂ ਵਿਚ ਪਾਇਆ ਗਿਆ ਸੀ। ਇਨ੍ਹਾਂ ਧਮਕੀ ਭਰੇ ਪੋਸਟਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਹਿੰਦੂ ਅਤੇ ਸਿੱਖ ਪਰਿਵਾਰਾਂ ’ਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ।

ਇਹ ਘਟਨਾ ਇਸ ਬਾਰੇ ਸਵਾਲ ਉਠਾਉਂਦੀ ਹੈ ਕਿ ਕੀ ਇਹ ਗ਼ਜ਼ਾ ਪੱਟੀ ’ਚ ਹਮਾਸ ਵਿਰੁਧ ਚਲ ਰਹੀ ਇਜ਼ਰਾਈਲੀ ਮੁਹਿੰਮ ਦਾ ਪ੍ਰਤੀਕਰਮ ਹੈ, ਕਿਉਂਕਿ ਭਾਰਤ ’ਚ ਕੁਝ ਕੱਟੜ ਮੁਸਲਿਮ ਜਥੇਬੰਦੀਆਂ ਅਪਣੇ ਮੁਸਲਿਮ ਹਮਰੁਤਬਾ ਨਾਲ ਇਕਮੁਠਤਾ ਪ੍ਰਗਟ ਕਰਨ ਲਈ ਜਾਣੀਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ’ਚ ਹਿੰਦੂ ਅਤੇ ਸਿੱਖ ਪ੍ਰਵਾਰਾਂ ਨੂੰ ਲਗਾਤਾਰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਨਵਰੀ 2023 ’ਚ ਵੀ ਇਸਲਾਮਿਕ ਅਤਿਵਾਦੀਆਂ ਨੇ ਰਾਜੌਰੀ ਜ਼ਿਲ੍ਹੇ ਦੇ ਡੰਗਰੀ ਪਿੰਡ ’ਚ ਹਿੰਦੂ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ, ਜਿਸ ਦੇ ਨਤੀਜੇ ਵਜੋਂ ਇਕ ਭਿਆਨਕ ਅਤਿਵਾਦੀ ਹਮਲੇ ’ਚ ਬੱਚਿਆਂ ਸਮੇਤ ਸੱਤ ਨਿਰਦੋਸ਼ ਨਾਗਰਿਕਾਂ ਦੀ ਮੌਤ ਹੋ ਗਈ। ਜਵਾਬ ’ਚ ਸੁਰੱਖਿਆ ਬਲਾਂ ਨੇ ਦੋ ਅਤਿਵਾਦੀਆਂ ਨੂੰ ਢੇਰ ਕਰ ਦਿਤਾ। ਪੁੰਛ ਜ਼ਿਲ੍ਹੇ ’ਚ ਹਿੰਦੂਆਂ ਅਤੇ ਸਿੱਖਾਂ ਲਈ ਖ਼ਤਰੇ ਨੇ ਕਸ਼ਮੀਰੀ ਪੰਡਤਾਂ ਦੇ 1990 ਦੇ ਕਤਲੇਆਮ ਦੀਆਂ ਦਰਦਨਾਕ ਯਾਦਾਂ ਨੂੰ ਵੀ ਉਜਾਗਰ ਕੀਤਾ ਹੈ ਜਦੋਂ ਇਸਲਾਮਿਕ ਅਤਿਵਾਦੀਆਂ ਨੇ ਕਸ਼ਮੀਰੀ ਪੰਡਤਾਂ ਦੇ ਘਰਾਂ ’ਤੇ ਧਮਕੀ ਭਰੇ ਪੋਸਟਰ ਲਗਾਏ ਸਨ, ਉਨ੍ਹਾਂ ਨੂੰ ਇਸਲਾਮ ਕਬੂਲ ਕਰਨ, ਛੱਡਣ ਜਾਂ ਮੌਤ ਦਾ ਸਾਹਮਣਾ ਕਰਨ ਦੀ ਅਪੀਲ ਕੀਤੀ ਸੀ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement