
ਜੋਧਪੁਰ ਦੀ ਸੈਂਟਰਲ ਜੇਲ੍ਹ ’ਚ ਬੰਦ ਹਨ ਸੋਨਮ ਵਾਂਗਚੁੱਕ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਦੇ ਲੱਦਾਖੀ ਵਾਤਾਵਰਣ ਐਕਟੀਵਿਸਟ ਸੋਨਮ ਵਾਂਗਚੁੱਕ ਨੇ ਆਪਣੀ ਹਿਰਾਸਤ ਦੇ ਬਾਰੇ ’ਚ ਨੋਟਸ ਉਨ੍ਹਾਂ ਦੀ ਪਤਨੀ ਗੀਤਾਂਜਲੀ ਅੰਗਮਾ ਦੇ ਨਾਲ ਸਾਂਝੇ ਕਰਨ ’ਤੇ ਕੋਈ ਇਤਰਾਜ਼ ਨਹੀਂ ਹੈ। ਜਿਨ੍ਹਾਂ ਵੱਲੋਂ ਉਨ੍ਹਾਂ ਦੀ ਹਿਰਾਸਤ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਅਰਵਿੰਦ ਕੁਮਾਰ ਅਤੇ ਜਸਟਿਸ ਐਨ ਵੀ ਅੰਜਾਰਿਆ ਦੀ ਬੈਂਚ ਨੂੰ ਇਹ ਗੱਲ ਦੱਸੀ। ਜਿਸ ਤੋਂ ਬਾਅਦ ਬੈਂਚ ਨੇ ਸੁਣਵਾਈ 29 ਅਕਤੂਬਰ ਤੱਕ ਟਾਲ ਦਿੱਤੀ ਅਤੇ ਅੰਗਮਾ ਨੂੰ ਆਪਣੀ ਪਟੀਸ਼ਨ ’ਚ ਕੁੱਝ ਬਦਲਾਅ ਕਰਨ ਦਾ ਸਮਾਂ ਦਿੱਤਾ।
ਜ਼ਿਕਰਯੋਗ ਹੈ ਕਿ ਜੋਧਪੁਰ ਸੈਂਟਰਲ ਜੇਲ੍ਹ ’ਚ ਬੰਦ ਵਾਂਗਚੁੱਕ ਨੂੰ 26 ਸਤੰਬਰ ਨੂੰ ਨੈਸ਼ਨਲ ਸਕਿਓਰਿਟੀ ਐਕਟ ਦੇ ਤਹਿਤ ਹਿਰਾਸਤ ਵਿਚ ਲਿਆ ਗਿਆ ਸੀ। ਲੇਹ ’ਚ ਪੁਲਿਸ ਫਾਈਰਿੰਗ ਦੌਰਾਨ ਚਾਰ ਪ੍ਰਦਰਸ਼ਨਕਾਰੀਆਂ ਦੇ ਮਾਰੇ ਜਾਣ ਤੋਂ ਦਿਨ ਬਾਅਦ ਇਸ ਮਾਮਲੇ ’ਚ ਕੋਰਟ ਨੇ ਨੋਟਿਸ ਦਾ ਜਵਾਬ ਦਿੰਦੇ ਹੋਏ ਲੇਹ ਡਿਸਟ੍ਰਿਕਟ ਮੈਜਿਸਟ੍ਰੇਟ,ਜਿਨ੍ਹਾਂ ਵੱਲੋਂ ਨਜ਼ਰਬੰਦੀ ਦਾ ਹੁਕਮ ਦਿੱਤਾ ਸੀ, ਨੇ ਅਦਾਲਤ ਨੂੰ ਦੱਸਿਆ ਕਿ ਵਾਂਗਚੁੱਕ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਸੀ ਜੋ ਰਾਜ ਦੀ ਸੁਰੱਖਿਆ ਅਤੇ ਭਾਈਚਾਰੇ ਲਈ ਜ਼ਰੂਰੀ ਸੇਵਾਵਾਂ ਲਈ ਨੁਕਸਾਨਦੇਹ ਹਨ।