
ਰਾਜਸਥਾਨ 'ਚ ਕਾਂਗਰਸ ਵਲੋਂ ਮੁੱਖ ਮੰਤਰੀ ਅਹੁਦੇ ਦੀ ਦੌੜ ਬੁਧਵਾਰ ਨੂੰ ਉਸ ਵੇਲੇ ਤੇਜ਼ ਹੋ ਗਈ ਜਦੋਂ ਪਾਰਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ.........
ਨਵੀਂ ਦਿੱਲੀ : ਰਾਜਸਥਾਨ 'ਚ ਕਾਂਗਰਸ ਵਲੋਂ ਮੁੱਖ ਮੰਤਰੀ ਅਹੁਦੇ ਦੀ ਦੌੜ ਬੁਧਵਾਰ ਨੂੰ ਉਸ ਵੇਲੇ ਤੇਜ਼ ਹੋ ਗਈ ਜਦੋਂ ਪਾਰਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੇ ਕਿਹਾ ਕਿ ਉਹ ਅਤੇ ਸੂਬਾ ਪ੍ਰਧਾਨ ਸਚਿਨ ਪਾਇਲਟ ਚੋਣ ਮੈਦਾਨ 'ਚ ਉਤਰਨਗੇ। ਸੂਬੇ ਦੀ ਸਿਆਸੀ ਹਲਚਲ ਨੂੰ ਤੇਜ਼ ਕਰਨ ਵਾਲੇ ਉਨ੍ਹਾਂ ਦੇ ਇਸ ਬਿਆਨ ਦੀ ਕਾਫ਼ੀ ਅਹਿਮੀਅਤ ਹੈ ਕਿਉਂਕਿ ਗਹਿਲੋਤ ਅਤੇ ਪਾਇਲਟ ਨੂੰ ਕਾਂਗਰਸ ਦੀ ਸਰਕਾਰ ਬਣਨ 'ਤੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਵੇਖਿਆ ਜਾ ਰਿਹਾ ਹੈ।
ਹਾਲਾਂਕਿ ਦੋਹਾਂ ਨੇ ਕਦੀ ਖੁਲ੍ਹ ਕੇ ਅਪਣੀ ਦਾਅਵੇਦਾਰੀ ਪੇਸ਼ ਨਹੀਂ ਕੀਤੀ, ਪਰ ਮੁੱਖ ਮੰਤਰੀ ਦੇ ਸਵਾਲ ਨੂੰ ਲੈ ਕੇ ਇਨ੍ਹਾਂ ਦੇ ਹਮਾਇਤੀਆਂ ਵਲੋਂ ਸਮੇਂ ਸਮੇਂ 'ਤੇ ਬਿਆਨ ਆਉਂਦੇ ਰਹਿੰਦੇ ਹਨ। ਕਾਂਗਰਸ ਦੇ ਜਨਰਲ ਸਕੱਤਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਰਟੀ ਰਾਜਸਥਾਨ 'ਚ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਨਹੀਂ ਕਰੇਗੀ। (ਪੀਟੀਆਈ)