ਰਣਦੀਪ ਸੁਰਜੇਵਾਲ ਨੇ ਰਾਫੈਲ ਮਾਮਲੇ ਦੀ ਸੰਯੁਕਤ ਸੰਸਦੀ ਕਮੇਟੀ ਦੀ ਜਾਂਚ ਦੀ ਮੰਗ ਦੁਹਰਾਉਂਦੇ ਹੋਏ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨੇ ਕਿਸ ਨੂੰ ਲਾਭ ਪਹੁੰਚਾਇਆ?
ਨਵੀਂ ਦਿੱਲੀ, ( ਭਾਸ਼ਾ ) : ਕਾਂਗਰਸ ਨੇ ਰਾਫੇਲ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੌਦੇ ਤੇ ਦੋਸ਼ ਲਗਾਇਆ ਕਿ ਮੋਦੀ ਨੇ ਅਧਿਕਾਰੀਆਂ, ਰੱਖਿਆ ਮੰਤਰੀ ਅਤੇ ਰੱਖਿਆ ਖਰੀਦ ਕੇਂਦਰ ਦੇ ਸੁਝਾਅ ਦੇ ਵਿਰਧ ਜਾ ਕੇ ਲੜਾਕੂ ਜਹਾਜ਼ਾਂ ਦੇ ਆਧਾਰ ਮੁੱਲ ਨੂੰ ਵਧਾ ਦਿਤਾ। ਕਾਂਗਰਸ ਦੇ ਮੁਖ ਬੁਲਾਰੇ ਰਣਦੀਪ ਸੁਰਜੇਵਾਲ ਨੇ ਰਾਫੈਲ ਮਾਮਲੇ ਦੀ ਸੰਯੁਕਤ ਸੰਸਦੀ ਕਮੇਟੀ ਦੀ ਜਾਂਚ ਦੀ ਮੰਗ ਦੁਹਰਾਉਂਦੇ ਹੋਏ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨੇ ਕਿਸ ਨੂੰ ਲਾਭ ਪਹੁੰਚਾਇਆ? ਕਾਂਗਰਸ ਵੱਲੋਂ ਲਗਾਏ ਇਨ੍ਹਾਂ ਦੋਸ਼ਾਂ ਤੇ ਭਾਜਪਾ ਵੱਲੋਂ ਅਜੇ ਤੱਕ ਕੋਈ ਪ੍ਰਤਿਕਿਰਿਆ ਪ੍ਰਗਟ ਨਹੀਂ ਕੀਤੀ ਗਈ।
ਸੁਰਜੇਵਾਲ ਨੇ ਕਿਹਾ ਕਿ ਦੇਸ਼ ਦੇ ਕਾਨੂੰਨ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਦੇ ਲਿਖਿਤ ਸੁਝਾਅ ਦੇ ਬਾਜਵੂਦ ਚੌਂਕੀਦਾਰ ਨੇ ਚੋਰ ਦਰਵਾਜ਼ੇ ਨਾਲ ਸੌਦਾ ਬਦਲ ਦਿਤਾ। ਮੋਦੀ ਨੇ ਜਹਾਜ਼ ਦੇ ਆਧਾਰ ਮੁੱਲ ਨੂੰ ਵਧਾ ਕੇ 62 ਕਰੋੜ ਰੁਪਏ ਤੋਂ ਵੱਧ ਕਰ ਦਿਤਾ। ਤੱਤਕਾਲੀਨ ਰੱਖਿਆ ਮੰਤਰੀ ਮਨੋਹਰ ਪਰੀਰਕਰ ਨੇ ਵਧੀਆਂ ਹੋਈਆਂ ਕੀਮਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ। ਸੁਰਜੇਵਾਲ ਨੇ ਦਾਵਾ ਕੀਤਾ ਕਿ ਰੱਖਿਆ ਕੌਂਸਲ ਨੇ ਵੀ ਵਧੀ ਹੋਈ ਕੀਮਤ ਨੂੰ ਕਬੂਲ ਨਹੀਂ ਕੀਤਾ। ਕਾਨੂੰਨ ਮੰਤਰਾਲੇ ਨੇ ਸੁਝਾਅ ਦਿਤਾ ਸੀ ਕਿ ਬੈਂਕ ਗਰੰਟੀ ਫਰਾਂਸ ਦੀ ਸਰਕਾਰ ਤੋਂ ਵਾਪਸ ਲਈ ਜਾਵੇ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਰਾਫੇਲ ਦਾ ਆਧਾਰ ਮੁੱਲ 39,422 ਕਰੋੜ ਰੁਪਏ ਤੋਂ ਵਧਾ ਕੇ 62,166 ਕਰੋੜ ਰੁਪਏ ਕਰ ਦਿਤਾ। ਰੱਖਿਆ ਮੰਤਰੀ ਸਮੇਤ ਤਿੰਨੋ ਸੈਨਾਵਾਂ ਦੇ ਮੁਖੀਆਂ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ। ਇਨ੍ਹਾਂ ਸਾਰੀਆਂ ਗੱਲਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਵਧੀ ਹੋਈ ਕੀਮਤਾਂ ਨੂੰ ਮੰਜੂਰੀ ਦੇ ਦਿਤੀ। ਰਣਦੀਪ ਸੂਰਜੇਵਾਲ ਨੇ ਕਿਹਾ ਕਿ ਸੀਸੀਐਸ ਮੁਖੀ ਦੇ ਤੌਰ ਤੇ ਪੀਐਮ ਮੋਦੀ ਨੇ 24 ਅਗਸਤ 2016 ਨੂੰ ਬੈਂਕ ਗਰੰਟੀ ਦੀ ਛੋਟ ਨੂੰ ਮੰਜੂਰੀ ਦੇ ਦਿਤੀ।
ਪੀਐਮ ਮੋਦੀ ਨੇ ਆਰਬਿਟਰੇਸ਼ਨ ਦੀ ਕਲਾਜ਼ ਫਰਾਂਸ ਦੀ ਸਰਕਾਰ ਦੀ ਬਜਾਇ ਦਿਸਾਲਟ ਕੰਪਨੀ ਅਤੇ ਹਿੰਦੂਸਤਾਨ ਦੀ ਸਰਕਾਰ ਵਿਚਕਾਰ ਕਰ ਦਿਤਾ। ਨਾਲ ਹੀ ਪੀਐਮ ਮੋਦੀ ਨੇ ਆਰਬਿਟਰੇਸ਼ਨ ਵਿਚ ਹਿੰਦੂਸਤਾਨ ਦੀ ਜਗਾ ਸਵਿਟਰਜ਼ਲੈਂਡ ਕਰ ਦਿਤੀ ਜਦਕਿ ਕਾਨੂੰਨ ਮੰਤਰਾਲਾ ਇਸ ਹੱਕ ਵਿਚ ਨਹੀਂ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਮੋਦੀ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਹੇ ਹਨ।