ਕੇਰਲ ਦੀ 104 ਸਾਲਾ ਬਜ਼ੁਰਗ ਔਰਤ ਨੇ ਪ੍ਰੀਖਿਆ 'ਚ 89 ਫੀਸਦੀ ਅੰਕ ਕੀਤੇ ਹਾਸਲ
Published : Nov 15, 2021, 11:01 am IST
Updated : Nov 15, 2021, 11:01 am IST
SHARE ARTICLE
File photo
File photo

ਗਿਆਨ ਦੀ ਦੁਨੀਆ 'ਚ ਪ੍ਰਵੇਸ਼ ਕਰਨ ਲਈ ਉਮਰ ਕੋਈ ਰੁਕਾਵਟ ਨਹੀਂ

 

 ਕੋਚੀ: ਸਾਖਰਤਾ ਦੇ ਮਾਮਲੇ ਵਿੱਚ ਕੇਰਲ ਦੇਸ਼ ਦਾ ਮੋਹਰੀ ਰਾਜ ਹੈ। ਕੇਰਲ ਦੇ ਸਿੱਖਿਆ ਮੰਤਰੀ ਵਾਸੂਦੇਵਨ ਸ਼ਿਵਨਕੁਟੀ ਨੇ ਸ਼ੁੱਕਰਵਾਰ ਨੂੰ ਰਾਜ ਸਰਕਾਰ ਦੀ ਨਿਰੰਤਰ ਸਿੱਖਿਆ ਪਹਿਲਕਦਮੀ ਦੁਆਰਾ ਕਰਵਾਈ ਗਈ ਪ੍ਰੀਖਿਆ ਵਿੱਚ ਵਧੀਆ ਅੰਕ ਹਾਸਲ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ 104 ਸਾਲਾ ਕੁਟਿਯੰਮਾ ਦੀ ਤਸਵੀਰ ਪੋਸਟ ਕੀਤੀ।

 

photophoto

 

ਉਨ੍ਹਾਂ ਨੇ ਲਿਖਿਆ, "ਕੋਟਿਯਮ ਦੀ 104 ਸਾਲਾ ਕੁਟਿਯੰਮਾ ਨੇ ਕੇਰਲ ਰਾਜ ਸਾਖਰਤਾ ਮਿਸ਼ਨ ਦੀ ਪ੍ਰੀਖਿਆ 'ਚ 89/100 ਅੰਕ ਹਾਸਲ ਕੀਤੇ ਹਨ। ਗਿਆਨ ਦੀ ਦੁਨੀਆ 'ਚ ਪ੍ਰਵੇਸ਼ ਕਰਨ ਲਈ ਉਮਰ ਕੋਈ ਰੁਕਾਵਟ ਨਹੀਂ ਹੈ।

 

ਬਹੁਤ ਹੀ ਸਤਿਕਾਰ ਅਤੇ ਪਿਆਰ ਦੇ ਨਾਲ, ਮੈਂ ਕੁਟਿਯੰਮਾ ਅਤੇ ਹੋਰਾਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਰੇ ਨਵੇਂ ਸਿਖਿਆਰਥੀਆਂ ਲਈ ਸ਼ੁੱਭਕਾਮਨਾਵਾਂ।"
ਕੇਰਲ ਰਾਜ ਸਾਖਰਤਾ ਮਿਸ਼ਨ ਅਥਾਰਟੀ ਨੂੰ ਰਾਜ ਸਰਕਾਰ ਦੁਆਰਾ ਫੰਡ ਦਿੱਤਾ ਜਾਂਦਾ ਹੈ ਅਤੇ ਇਸਦਾ ਉਦੇਸ਼ ਸਾਰੇ ਨਾਗਰਿਕਾਂ ਲਈ ਸਾਖਰਤਾ, ਨਿਰੰਤਰ ਸਿੱਖਿਆ ਅਤੇ ਜੀਵਨ ਭਰ ਸਿੱਖਣ ਨੂੰ ਉਤਸ਼ਾਹਿਤ ਕਰਨਾ ਹੈ। ਵਰਤਮਾਨ ਵਿੱਚ, ਇਹ 4ਵੀਂ, 7ਵੀਂ, 10ਵੀਂ, 11ਵੀਂ ਅਤੇ 12ਵੀਂ ਜਮਾਤਾਂ ਲਈ ਸਮਾਨਤਾ ਪ੍ਰੋਗਰਾਮ  ਚਲਾਉਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement