ਆਸਟ੍ਰੇਲੀਆ 'ਚ ਵੀ ਜ਼ਿੰਦਗੀਆਂ ਨਿਗਲ ਰਹੀ 'ਦਾਜ ਦੀ ਲਾਹਣਤ'
Published : Dec 15, 2018, 4:17 pm IST
Updated : Dec 15, 2018, 4:17 pm IST
SHARE ARTICLE
Randeep Singh
Randeep Singh

ਭਾਰਤ ਵਿਚ ਦਾਜ ਦੀ ਸਮੱਸਿਆ ਕਿੰਨੀ ਗੰਭੀਰ ਹੈ, ਇਸ ਦਾ ਸਾਰਿਆਂ ਨੂੰ ਪਤਾ ਹੈ, ਜਿਸ ਦੀ ਭੇਂਟ ਰੋਜ਼ਾਨਾ ਪਤਾ ਨਹੀਂ ਕਿੰਨੀਆਂ ਕੁ ਲੜਕੀਆਂ ਚੜ੍ਹਦੀਆਂ...

ਨਵੀਂ ਦਿੱਲੀ (ਭਾਸ਼ਾ) : ਭਾਰਤ ਵਿਚ ਦਾਜ ਦੀ ਸਮੱਸਿਆ ਕਿੰਨੀ ਗੰਭੀਰ ਹੈ, ਇਸ ਦਾ ਸਾਰਿਆਂ ਨੂੰ ਪਤਾ ਹੈ, ਜਿਸ ਦੀ ਭੇਂਟ ਰੋਜ਼ਾਨਾ ਪਤਾ ਨਹੀਂ ਕਿੰਨੀਆਂ ਕੁ ਲੜਕੀਆਂ ਚੜ੍ਹਦੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਰਗਾ ਅਗਾਂਹਵਧੂ ਦੇਸ਼ ਵੀ ਇਸ ਵੇਲੇ ਦਾਜ ਦੀ ਸਮੱਸਿਆ ਨਾਲ ਜੂਝ ਰਿਹਾ ਹੈ? ਇੱਥੇ ਵੀ ਦਾਜ ਦੀ ਸਮੱਸਿਆ ਵਿਰਾਟ ਰੂਪ ਧਾਰਨ ਕਰਦੀ ਜਾ ਰਹੀ  ਹੈ। ਜਿਸ ਕਰਕੇ ਇਥੋਂ ਦੇ ਵਿਕਟੋਰੀਆ ਸੂਬੇ ਨੇ ਹੁਣ ਦਾਜ-ਵਿਰੋਧੀ ਕਾਨੂੰਨ ਪਾਸ ਕੀਤਾ ਹੈ, ਜੋ ਅਗਲੇ ਵਰ੍ਹੇ ਲਾਗੂ ਹੋ ਜਾਵੇਗਾ। ਹੈਰਾਨੀ ਦੀ ਗੱਲ ਇਹ ਹੈ ਕਿ ਆਸਟ੍ਰੇਲੀਆ ਵਿਚ ਮਰਦ ਅਤੇ ਔਰਤਾਂ ਦੋਵੇਂ ਹੀ ਦਾਜ ਦੇ ਪੀੜਤਾਂ ਵਿਚ ਸ਼ਾਮਲ ਹਨ।

Jagmeet Singh Jagmeet Singh

ਜਿੱਥੇ ਵਿਆਹ ਵੇਲੇ ਲਾੜੀ ਦੇ ਪਰਿਵਾਰ ਤੋਂ ਮੋਟੇ ਦਾਜ ਦੀ ਮੰਗ ਕੀਤੀ ਜਾਂਦੀ ਹੈ, ਉੱਥੇ ਮਰਦਾਂ ਦੀ ਸ਼ਿਕਾਇਤ ਹੈ ਕਿ ਤਲਾਕ ਵੇਲੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਮੰਗੀਆਂ ਜਾਂਦੀਆਂ ਹਨ। ਆਸਟ੍ਰੇਲੀਆਈ ਸਿਹਤ ਤੇ ਕਲਿਆਣ ਸੰਸਥਾਨ ਦੀ ਇਕ ਰਿਪੋਰਟ ਮੁਤਾਬਕ ਇਕ ਔਰਤ ਹਰ ਹਫ਼ਤੇ ਅਤੇ ਇਕ ਮਰਦ ਹਰ ਮਹੀਨੇ ਮੌਜੂਦਾ ਜਾਂ ਸਾਬਕਾ ਪਾਰਟਨਰ ਵਲੋਂ ਕਤਲ ਕੀਤਾ ਜਾ ਰਿਹਾ ਹੈ ਜੋ ਕਿ ਬੇਹੱਦ ਚਿੰਤਾਜਨਕ ਅੰਕੜਾ ਹੈ। ਇਕ ਆਸਟ੍ਰੇਲੀਆਈ ਨਾਗਰਿਕ ਸ਼ਾਨ ਦਾ ਕਹਿਣਾ ਹੈ ਕਿ ਉਸ ਦਾ ਤਲਾਕ ਹੋਇਆਂ ਭਾਵੇਂ ਸੱਤ ਵਰ੍ਹੇ ਬੀਤ ਚੁੱਕੇ ਹਨ ਪਰ ਉਸ ਨੂੰ ਆਸਟਰੇਲੀਆ ਤੇ ਭਾਰਤ 'ਚ ਹਾਲੇ ਵੀ ਦਾਜ ਦੇ ਝੂਠੇ ਕਾਨੂੰਨੀ ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Garnett Genuis Garnett Genuis

ਉਸ ਨੇ ਦੋਸ਼ ਲਾਇਆ ਕਿ ਤਲਾਕ ਦੇ ਛੇ ਮਹੀਨਿਆਂ ਬਾਅਦ ਉਸ ਦੀ ਸਾਬਕਾ ਪਤਨੀ ਨੇ ਉਸ ਅਤੇ ਉਸ ਦੇ ਪਰਿਵਾਰ ਵਿਰੁੱਧ ਭਾਰਤ ਦੀਆਂ ਅਦਾਲਤਾਂ ਵਿਚ ਦਾਜ ਮੰਗਣ ਦੇ ਚਾਰ ਕੇਸ ਠੋਕ ਦਿਤੇ, ਜਿਸ ਵਿਚ ਉਸ ਦੇ 51 ਲੱਖ ਰੁਪਏ ਖ਼ਰਚ ਹੋ ਚੁੱਕੇ ਹਨ। ਭਾਰਤ ਵਿਚ ਵੱਸਦੇ ਭਾਰਤੀ ਮੂਲ ਦੇ ਬਹੁਤ ਸਾਰੇ ਮਰਦ ਤੇ ਔਰਤਾਂ ਦੀ ਵੀ ਇਹੋ ਕਹਾਣੀ ਹੈ। ਆਸਟ੍ਰੇਲੀਆ ਦੀ ਇਕ ਲੜਕੀ ਰਿਤੂ ਦਾ ਦਾਅਵਾ ਹੈ ਕਿ ਉਸ ਦਾ ਸਾਢੇ ਤਿੰਨ ਵਰ੍ਹਿਆਂ ਦਾ ਵਿਆਹੁਤਾ ਜੀਵਨ ਹਿੰਸਾ ਤੇ ਦਾਜ ਦੀਆਂ ਮੰਗਾਂ ਕਾਰਨ ਬਿਖ਼ਰ ਕੇ ਰਹਿ ਗਿਆ।

Randeep Singh SaraiRandeep Singh Sarai

ਵਿਆਹ ਵੇਲੇ ਫ਼ੈਸਲਾ ਹੋਇਆ ਸੀ ਕਿ ਅਸੀਂ 20 ਲੱਖ ਰੁਪਏ ਅਦਾ ਕਰਾਂਗੇ ਪਰ ਬਾਅਦ ਵਿਚ ਉਹ 30 ਲੱਖ ਰੁਪਏ ਮੰਗਣ ਲੱਗ ਪਏ। ਕੇਸ ਅਦਾਲਤ 'ਚ ਗਿਆ...ਹੱਕ ਲਈ ਕਈ ਕਾਨੂੰਨੀ ਲੜਾਈਆਂ ਲੜਨੀਆਂ ਪੈ ਰਹੀਆਂ ਹਨ। ਉਧਰ ਬਹੁਤ ਸਾਰੇ ਮਰਦਾਂ ਦਾ ਦੋਸ਼ ਹੈ ਕਿ ਪਤਨੀਆਂ ਇਸ ਕਾਨੂੰਨ ਦੀ ਬਹੁਤ ਜ਼ਿਆਦਾ ਦੁਰਵਰਤੋਂ ਕਰ ਰਹੀਆਂ ਹਨ। ਔਰਤਾਂ ਨੂੰ ਅਪਣੇ ਨਾਲ ਹੋਏ ਦੁਰਵਿਹਾਰ ਦਾ ਕੋਈ ਸਬੂਤ ਦੇਣ ਦੀ ਲੋੜ ਨਹੀਂ ਪੈਂਦੀ ਜਦਕਿ ਉਨ੍ਹਾਂ ਦੇ ਪਤੀਆਂ ਨੂੰ ਪਹਿਲੇ ਹੀ ਦਿਨ ਤੋਂ ਦੋਸ਼ੀ ਮੰਨ ਲਿਆ ਜਾਂਦਾ ਹੈ। ਦਾਜ ਦੇ ਅਜਿਹੇ ਮਾਮਲਿਆਂ 'ਚੋਂ ਹੁਣ 80 ਫ਼ੀ ਸਦੀ ਵਿਅਕਤੀ ਬਰੀ ਵੀ ਹੋ ਰਹੇ ਹਨ। ਜਿਸ ਤੋਂ ਸਾਬਤ ਹੁੰਦਾ ਹੈ ਕਿ ਔਰਤਾਂ ਇਸ ਦੀ ਦੁਰਵਰਤੋਂ ਕਰ ਰਹੀਆਂ ਹਨ।

Jagmeet Singh Jagmeet Singh

ਆਸਟਰੇਲੀਆ 'ਚ ਦਾਜ ਦੀ ਲਾਹਨਤ ਦੇ ਕੁੱਲ ਕਿੰਨੇ ਮਾਮਲੇ ਹਨ, ਇਸ ਦੇ ਕੋਈ ਅੰਕੜੇ ਤਾਂ ਮੌਜੂਦ ਨਹੀਂ ਹਨ ਪਰ ਗ੍ਰਹਿ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਪਰਿਵਾਰ ਹੁਣ ਹਿੰਸਾ ਤੋਂ ਸੁਰੱਖਿਆ ਦੇ ਵੀਜ਼ੇ ਮੰਗਦੇ ਹਨ। ਸਾਲ 2012 ਤੋਂ ਲੈ ਕੇ 2018 ਤਕ 280 ਭਾਰਤੀ ਨਾਗਰਿਕਾਂ ਨੂੰ ਅਜਿਹੇ ਵੀਜ਼ੇ ਜਾਰੀ ਕੀਤੇ ਜਾ ਚੁੱਕੇ ਹਨ ਤੇ ਉਨ੍ਹਾਂ 'ਚੋਂ 180 ਨੂੰ ਪਿਛਲੇ ਤਿੰਨ ਵਰ੍ਹਿਆਂ ਦੌਰਾਨ ਪਰਮਾਨੈਂਟ ਰੈਜ਼ੀਡੈਂਸੀ ਮਿਲੀ ਸੀ। ਆਸਟ੍ਰੇਲੀਆ ਵਿਚ ਦਾਜ ਸਬੰਧੀ ਮਾਮਲਿਆਂ ਦਾ ਸਰਵੇ ਸਥਾਨਕ ਬ੍ਰਾਡਕਾਸਟ ਐੱਸਬੀਐੱਸ ਪੰਜਾਬੀ ਵਲੋਂ ਕੀਤਾ ਗਿਆ ਸੀ, ਜਿਸ ਵਿਚ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement