ਚੀਨ ਦੀ ਹੁਵੇਈ ਕੰਪਨੀ ਦੀ ਸੀਈਓ ਕੈਨੇਡਾ 'ਚ ਗ੍ਰਿਫ਼ਤਾਰ
Published : Dec 6, 2018, 6:20 pm IST
Updated : Dec 6, 2018, 6:23 pm IST
SHARE ARTICLE
Meng Wanzhou arrested in Canada
Meng Wanzhou arrested in Canada

ਕੈਨੇਡਾ ਨੇ ਚੀਨ ਦੀ ਕੰਪਨੀ ਹੁਵੇਈ ਟੈਕਨੋਲਾਜੀ ਦੀ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਚੀਨੀ ਕੰਪਨੀ ਹੁਵੇਈ 'ਤੇ ਅਮਰੀਕਾ ਨੇ ਇਲਜ਼ਾਮ ...

ਕੈਨੇਡਾ (ਭਾਸ਼ਾ): ਕੈਨੇਡਾ ਨੇ ਚੀਨ ਦੀ ਕੰਪਨੀ ਹੁਵੇਈ ਟੈਕਨੋਲਾਜੀ ਦੀ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਚੀਨੀ ਕੰਪਨੀ ਹੁਵੇਈ 'ਤੇ ਅਮਰੀਕਾ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਅਮਰੀਕੀ ਪ੍ਰਤੀਬੰਧ ਦੀ ਉਲੰਘਣਾ ਕੀਤਾ ਹੈ। ਬੁੱਧਵਾਰ ਨੂੰ ਕੈਨੇਡਾ ਦੀ ਕੋਰਟ ਨੇ ਦੱਸਿਆ ਕਿ ਸੀਐਫਓ ਮੇਂਗ ਵਾਨਝਾਉ ਦੇ ਅਮਰੀਕਾ ਨੂੰ ਸਪੁਰਦਗੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 

Meng Wanzhou arrested in CanadaMeng Wanzhou 

ਕੈਨੇਡਾ ਦੇ ਕਾਨੂੰਨ ਵਿਭਾਗ ਦੇ ਬੁਲਾਰੇ ਇਆਨ ਮੈਕਲੋਇਡ ਨੇ ਦੱਸਿਆ ਕਿ ਮੇਂਗ ਵਾਨਝੋਉ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵੈਂਕੂਵਰ ਤੋਂ ਸ਼ਨੀਵਾਰ ਨੂੰ ਗਿਰਫਤਾਰ ਕੀਤਾ ਗਿਆ ਸੀ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਸਪੁਰਦਗੀ ਦੀ ਮੰਗ ਕਰ ਰਿਹਾ ਹੈ। ਜਦੋਂ ਕਿ ਕੋਰਟ ਦੇ ਅਧਿਕਾਰੀ ਮੈਕਲੋਇਡ ਨੇ ਦੱਸਿਆ ਕਿ ਇਸ ਮਾਮਲੇ 'ਚ ਸੂਚਨਾਵਾਂ ਦੇ ਪ੍ਰਸਾਰਣ 'ਤੇ ਰੋਕ ਦੇ ਚਲਦੇ ਫੈਲੀਆਂ ਜਾਣਕਾਰੀਆਂ ਨਹੀਂ ਦਿਤੀ ਜਾ ਸਕਦੀ ਹੈ।

Meng Wanzhou arrested in Canada Arrested in Canada

ਜ਼ਿਕਰਯੋਗ ਹੈ ਦੀ ਵਾਲ ਸਟਰੀਟ ਜਰਨਲ ਨੇ ਸਾਲ ਦੀ ਸ਼ੁਰੁਆਤ 'ਚ ਖ਼ਬਰ ਦਿਤੀ ਸੀ ਕਿ ਅਮਰੀਕਾ ਚੀਨੀ ਕੰਪਨੀ ਹੁਵਾਈ ਵਲੋਂ ਇਰਾਨ ਦੇ ਖਿਲਾਫ ਲੱਗੇ ਪਾਬੰਦੀਆਂ ਦੇ ਉਲੰਘਣਾ ਦੀ ਜਾਂਚ ਕਰ ਰਿਹਾ ਹੈ।ਸੂਤਰਾਂ ਮੁਤਾਬਕ ਚੀਨ ਦੀ ਕੰਪਨੀ 'ਤੇ ਅਮਰੀਕੀ ਪਾਬੰਦੀ ਦੀ ਉਲੰਘਣਾ ਦਾ ਇਲਜ਼ਾਮ ਹੈ। ਅਮਰੀਕਾ ਦਾ ਦਾਅਵਾ ਹੈ ਕਿ ਕੰਪਨੀ ਨੇ ਅਮਰੀਕਾ ਲਈ ਬਣੇ ਹੁਵੇਈ ਫੋਨ ਦੀ ਖੇਪ ਨੂੰ ਇਰਾਨ ਸਮੇਤ ਕੁੱਝ ਹੋਰ ਦੇਸ਼ਾਂ 'ਚ ਭੇਜਣ ਦਾ ਕੰਮ ਕੀਤਾ ਹੈ।

ਮੇਂਗ ਕੰਪਨੀ ਬੋਰਡ ਦੀ ਡਿਪਟੀ ਚੈਅਰ ਪਰਸਨ ਵੀ ਹਨ ਅਤੇ ਕੰਪਨੀ ਦੇ ਸੰਸਥਾਪਕ ਰੇਨ ਝੇਂਗਫੇਈ ਦੀ ਧੀ ਹੈ। ਹੁਵੇਈ ਨੇ ਕੰਪਨੀ ਦੇ ਮਾਲਿਕ ਦੀ ਧੀ ਦੀ ਗਿਰਫਤਾਰੀ ਦੀ ਪੁਸ਼ਟੀ ਕਰ ਦਿਤੀ ਹੈ ਜਦੋਂ ਕਿ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਗਿਰਫਤਾਰੀ ਦਾ ਕਾਰਨ ਨਹੀਂ ਦਸਿਆ ਗਿਆ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਮੇਂਗ ਵਾਨਝਾਉ ਨੇ ਅਜਿਹਾ ਕੋਈ ਗਲਤ ਕੰਮ ਨਹੀਂ ਕੀਤਾ ਹੈ ਕਿ ਉਨ੍ਹਾਂ ਦੀ ਗਿਰਫਤਾਰੀ ਦੀ ਨੌਬਤ ਆਏ।

ਕੈਨੇਡਾ ਸਥਿਤ ਚੀਨ ਦੇ ਦੂਤਾਵਾਸ ਨੇ ਕਿਹਾ ਕਿ ਉਸ ਨੇ ਮਿੰਗ ਦੀ ਗਿਰਫਤਾਰੀ ਦਾ ਵਿਰੋਧ ਕੀਤਾ ਸੀ ਅਤੇ ਹੁਣ ਕੈਨੇਡਾ ਸਰਕਾਰ ਤੋਂ ਮਿੰਗ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਮਿੰਗ ਦੀ ਗਿਰਫਤਾਰੀ ਉਸ ਵਕਤ ਹੋਈ ਜਦੋਂ ਉਹ ਕੈਨੇਡਾ ਤੋਂ ਚੀਨ ਲਈ ਫਲਾਇਟ ਬਦਲ ਰਹੇ ਸਨ। ਜ਼ਿਕਰਯੋਗ ਹੈ ਕਿ ਇਸ ਗਿਰਫਤਾਰੀ ਤੋਂ ਬਾਅਦ ਅਮਰੀਕਾ ਅਤੇ ਚੀਨ  ਦੇ ਰਿਸ਼ਤੀਆਂ ਵਿਚ ਨਵਾਂ ਤਣਾਅ ਪੈਦਾ ਹੋ ਸਕਦਾ ਹੈ ਅਤੇ ਇਸ ਤੋਂ ਹਾਲ ਵਿਚ ਅਰਜੇਂਟੀਨਾ ਵਿਚ ਹੋਏ ਸਮਝੌਤੇ ਨੂੰ ਧੱਕਾ ਵੀ ਲੱਗਣ ਦੀ ਸੰਭਾਵਨਾ ਹੈ।
 

Location: Canada, Alberta, Calgary

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement