
ਲੜਕੀ ਦੇ ਜਨਮ 'ਤੇ 51 ਹਜ਼ਾਰ ਜਮ੍ਹਾ ਕਰਵਾਉਣ ਦਾ ਐਲਾਨ
ਜੈਪੁਰ : ਲੜਕੀਆਂ ਦੇ ਘੱਟ ਰਹੇ ਲਿੰਗ ਅਨੁਪਾਤ ਤੋਂ ਚਿੰਤਤ ਸਰਕਾਰਾਂ ਜਿੱਥੇ ਲੜਕੀਆਂ ਦੀ ਬਿਹਤਰੀ ਲਈ ਅਨੇਕਾਂ ਸਕੀਮਾਂ ਚਲਾ ਰਹੀਆਂ ਹਨ, ਉੱਥੇ ਹੀ ਹੁਣ ਨਾਮੀ ਕੰਪਨੀਆਂ ਨੇ ਵੀ ਇਸ ਪਾਸੇ ਧਿਆਨ ਦੇਣਾ ਸ਼ੁਰੂ ਕਰ ਦਿਤਾ ਹੈ। ਦੇਸ਼ ਦੀ ਪ੍ਰਮੁੱਖ ਸੀਮਿੰਟ ਬਣਾਉਣ ਵਾਲੀ ਕੰਪਨੀ ਵੰਡਰ ਸੀਮਿੰਟ ਨੇ ਵੱਖਰੀ ਤਰ੍ਹਾਂ ਦੀ ਪਹਿਲ ਕਰਦਿਆਂ ਲੜਕੀ ਦੇ ਜਨਮ ਮੌਕੇ ਸੁਕੰਨਿਆ ਸਮਰਿਧੀ ਖਾਤਾ ਖੁਲ੍ਹਵਾਉਣ ਦਾ ਐਲਾਨ ਕੀਤਾ ਹੈ।
Photoਕੰਪਨੀ ਮੁਤਾਬਕ ਉਸ ਵਲੋਂ ਇਸ ਖਾਤੇ ਵਿਚ 51 ਹਜ਼ਾਰ ਰੁਪਏ ਜਮ੍ਹਾ ਕਰਵਾਏ ਜਾਣਗੇ। ਇਸ ਤੋਂ ਇਲਾਵਾ ਪਰਚੂਨ ਵਿਚ ਸੀਮਿੰਟ ਵੇਚਣ ਵਾਲੇ ਦੁਕਾਨਦਾਰ ਦੀ ਲੜਕੀ ਦੇ ਵਿਆਹ ਮੌਕੇ ਕੰਪਨੀ ਵਲੋਂ 1,01,000/- ਰੁਪਏ ਦਿਤੇ ਜਾਣਗੇ।
Photo
ਅਧਿਕਾਰੀ ਨੇ ਦਸਿਆ ਕਿ ਸੰਪਰਸ਼ ਲੱਛਮੀ ਯੋਜਨਾ ਤਹਿਤ ਪ੍ਰਚੂਨ ਦੁਕਾਨਦਾਰ ਦੇ ਘਰ ਲੜਕੀ ਪੈਦਾ ਹੋਣ ਤੇ ਕੰਪਨੀ ਵਲੋਂ ਲੜਕੀ ਦੇ ਨਾਂ 'ਤੇ ਸੁਕੰਨਿਆ ਸਮਰਿਧੀ ਖਾਤਾ ਖੁਲ੍ਹਵਾਇਆ ਜਾਵੇਗਾ, ਜਿਸ ਵਿਚ ਕੰਪਨੀ ਵਲੋਂ 51 ਹਜ਼ਾਰ ਰੁਪਏ ਜਮ੍ਹਾ ਕਰਵਾਏ ਜਾਣਗੇ। ਕੰਪਨੀ ਨੇ ਇਹ ਸਕੀਮ ਅਪ੍ਰੈਲ 2019 ਤੋਂ ਸ਼ੁਰੂ ਕੀਤੀ ਸੀ। ਉਸ ਸਮੇਂ ਇਸ ਦੀ ਰਾਸ਼ੀ ਕ੍ਰਮਵਾਰ 11 ਹਜ਼ਾਰ ਅਤੇ 21 ਹਜ਼ਾਰ ਰੁਪਏ ਸੀ ਜਿਸ ਨੂੰ ਹੁਣ ਵਧਾ ਕੇ 51 ਹਜ਼ਾਰ ਅਤੇ 1,01,000/- ਕਰ ਦਿਤਾ ਗਿਆ ਹੈ।
Photo
ਕੰਪਨੀ ਦੇ ਅਧਿਕਾਰੀਆਂ ਅਨੁਸਾਰ ਦੀਵਾਲੀ ਤੋਂ ਬਾਅਦ ਹੁਣ ਤਕ ਕੰਪਨੀ 33 ਲੜਕੀਆਂ ਦੇ ਵਿਆਹ ਮੌਕੇ ਅਪਣਾ ਯੋਗਦਾਨ ਪਾ ਚੁੱਕੀ ਹੈ। ਜਦਕਿ ਸੰਪਰਸ਼ ਲੱਛਮੀ ਸਕੀਮ ਦੇ ਤਹਿਤ ਲਗਭਗ 20 ਲੜਕੀਆਂ ਦੇ ਨਾਂ 'ਤੇ ਖਾਤੇ ਖੁਲ੍ਹਵਾਏ ਗਏ ਹਨ। ਕੰਪਨੀ ਅਧਿਕਾਰੀਆਂ ਮੁਤਾਬਕ ਇਹ ਸਕੀਮ ਦੇਸ਼ ਭਰ ਵਿਚ ਕੰਪਨੀ ਦੇ 7500 ਤੋਂ ਜ਼ਿਆਦਾ ਪ੍ਰਚੂਨ ਦੁਕਾਨਦਾਰਾਂ ਲਈ ਉਪਲਬਧ ਹੈ।