
ਇਕ ਹਫ਼ਤੇ ਤੋਂ ਰਹੱਸਮਈ ਹਾਲਤਾਂ 'ਚ ਗ਼ਾਇਬ
ਬਠਿੰਡਾ : ਲੰਘੀ 14 ਨਵੰਬਰ ਤੋਂ ਰਹੱਸਮਈ ਹਾਲਤ ਵਿਚ ਗ਼ਾਇਬ ਹੋਈਆਂ ਸ਼ਹਿਰ ਦੀਆਂ ਤਿੰਨ ਲੜਕੀਆਂ ਨੂੰ ਕੱਲ੍ਹ ਦੇਰ ਸ਼ਾਮ ਬਠਿੰਡਾ ਪੁਲਿਸ ਨੇ ਦਿੱਲੀ ਤੋਂ ਬਰਾਮਦ ਕਰ ਲਿਆ ਹੈ। ਪੁਲਿਸ ਸੂਤਰਾਂ ਨੇ ਦਸਿਆ ਹੈ ਕਿ ਇਹ ਲੜਕੀਆਂ ਮੁੰਬਈ ਤੋਂ ਵਾਪਸ ਰੇਲ ਗੱਡੀ ਰਾਹੀਂ ਦਿੱਲੀ ਆ ਰਹੀਆਂ ਸਨ। ਜਦੋਂ ਇਹ ਲੜਕੀਆਂ ਦਿੱਲੀ ਦੇ ਨਿਜ਼ਾਮੁਦੀਨ ਸਟੇਸ਼ਨ 'ਤੇ ਉੱਤਰੀਆਂ ਤਾਂ ਪੁਲਿਸ ਨੇ ਉਨ੍ਹਾਂ ਨੂੰ ਅਪਣੀ ਹਿਰਾਸਤ ਵਿਚ ਲੈ ਲਿਆ।
girl missing
ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਦਸਿਆ ਕਿ ਉਹ ਅੱਜ ਦੇਰ ਰਾਤ ਤਕ ਲੜਕੀਆਂ ਨੂੰ ਵਾਪਸ ਲੈ ਕੇ ਬਠਿੰਡਾ ਪੁੱਜ ਜਾਣਗੇ।ਇਹ ਲੜਕੀਆਂ 14 ਨਵੰਬਰ ਦਿਨ ਵੀਰਵਾਰ ਨੂੰ ਸਵੇਰ ਸਮੇਂ ਸਕੂਲ ਲਈ ਘਰੋਂ ਗਈਆਂ ਸਨ ਪਰ ਸਕੂਲ ਨਹੀਂ ਪੁੱਜੀਆਂ। ਇਨ੍ਹਾਂ ਨੂੰ ਸ਼ਹਿਰ ਦੇ ਕਈ ਸੀਸੀਟੀਵੀ ਕੈਮਰਿਆਂ ਵਿਚ ਦੇਖਿਆ ਗਿਆ।
girl missing
ਇੰਨ੍ਹਾਂ ਲੜਕੀਆਂ 'ਚੋਂ ਇਕ ਕੋਲ ਮੋਬਾਈਲ ਫ਼ੋਨ ਵੀ ਮੌਜੂਦ ਸੀ ਜਿਸ ਨੇ ਦੂਜੇ ਦਿਨ ਘਰ ਵੀ ਸੰਪਰਕ ਕੀਤਾ। ਪੁਲਿਸ ਅਧਿਕਾਰੀਅ ਨੇ ਦਸਿਆ ਕਿ ਲੜਕੀਆਂ ਨੂੰ ਬਠਿੰਡਾ ਲਿਆਉਣ ਤੋਂ ਬਾਅਦ ਹੀ ਉਨ੍ਹਾਂ ਤੋਂ ਪੁੱਛਗਿੱਛ ਦੌਰਾਨ ਸਾਰੀ ਸਥਿਤੀ ਸਾਹਮਣੇ ਆਉਣ ਦੀ ਸੰਭਾਵਨਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।