ਗੰਗਾ ਦੀ ਸਫ਼ਾਈ ਦਾ ਜਾਇਜ਼ਾ ਲੈਂਦੇ ਹੋਏ ਮੋਦੀ ਨਾਲ ਵਾਪਰਿਆ ਵੱਡਾ ਹਾਦਸਾ
Published : Dec 15, 2019, 9:55 am IST
Updated : Dec 15, 2019, 10:04 am IST
SHARE ARTICLE
  PM Modi slips and falls down while climbing steps
PM Modi slips and falls down while climbing steps

ਮੋਦੀ ਨੇ ਕਿਸ਼ਤੀ 'ਚ ਬੈਠ ਕੇ ਗੰਗਾ ਦੀ ਸਫ਼ਾਈ ਦਾ ਜਾਇਜ਼ਾ ਲਿਆ

ਕਾਨਪੁਰ : ਸ਼ਹਿਰ ਦੀ ਚੰਦਰਸ਼ੇਖ਼ਰ ਆਜ਼ਾਦ ਖੇਤੀ ਯੂਨੀਵਰਸਿਟੀ ਵਿਚ ਕੌਮੀ ਗੰਗਾ ਪਰਸ਼ਿਦ ਦੀ ਪਹਿਲੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਗੰਗਾ ਪ੍ਰਾਜੈਕਟ ਬਾਰੇ ਵਿਚਾਰਾਂ ਕੀਤੀਆਂ। ਲਗਭਗ ਦੋ ਘੰਟੇ ਚੱਲੀ ਬੈਠਕ ਵਿਚ ਨਮਾਮੀ ਗੰਗੇ ਦੇ ਅਗਲੇ ਗੇੜ ਅਤੇ ਨਵੀਂ ਕਾਰਜ ਯੋਜਨਾ ਸਬੰਧੀ ਵਿਚਾਰਾਂ ਮਗਰੋਂ ਕਈ ਅਹਿਮ ਫ਼ੈਸਲੇ ਕੀਤੇ ਗਏ। 

Narendra ModiNarendra Modi


ਬੈਠਕ ਮਗਰੋਂ ਮੋਦੀ ਨੇ ਅਟਲ ਘਾਟ ਪਹੁੰਚ ਕੇ 'ਮਾਂ ਗੰਗਾ' ਨੂੰ ਨਮਸਕਾਰ ਕੀਤਾ ਤੇ ਫਿਰ ਸਟੀਮਰ ਜ਼ਰੀਏ ਗੰਗਾ ਦੀ ਸਫ਼ਾਈ ਦਾ ਜਾਇਜ਼ਾ ਲਿਆ।ਪਰਿਸ਼ਦ ਦੀ ਬੈਠਕ ਵਿਚ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨਾਲ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਵੀ ਹਿੱਸਾ ਲਿਆ। ਇਸ ਦੌਰਾਨ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ, ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਵੀ ਮੌਜੂਦ ਰਹੇ।

Narendra Modi  PM Modi slips and falls down while climbing steps

ਨਿਰਮਲ ਗੰਗਾ ਮੁਹਿੰਮ ਵਿਚ ਲੱਗੇ ਪ੍ਰਧਾਨ ਮੰਤਰੀ ਨੇ ਪ੍ਰਾਜੈਕਟਾਂ ਦਾ ਜਾਇਜ਼ਾ ਅਤੇ ਗੰਗਾ ਨਦੀ ਵਿਚ ਡਿੱਗ ਰਹੇ ਨਾਲਿਆਂ ਨੂੰ ਵੀ ਵੇਖਿਆ।ਪਰਿਸ਼ਦ ਦੀ ਬੈਠਕ ਮਗਰੋਂ ਮੁੱਖ ਮੰਤਰੀ ਨੇ ਕਿਹਾ, 'ਪ੍ਰਧਾਨ ਮੰਤਰੀ ਜੀ ਦੇ ਮਾਰਗਦਰਸ਼ਨ ਵਿਚ ਗੰਗਾ ਸਫ਼ਾਈ ਦਾ ਸਭਿਆਚਾਰਕ ਯੱਗ ਚੱਲ ਰਿਹਾ ਹੈ। ਅੱਜ ਰਾਸ਼ਟਰੀ ਗੰਗਾ ਪਰਿਸ਼ਦ ਦੀ ਅਗਲੀ ਰਣਨੀਤੀ ਬਾਰੇ ਚਰਚਾ ਹੋਈ।' ਬੈਠਕ ਵਿਚ ਪੰਜ ਰਾਜਾਂ ਯੂਪੀ, ਉਤਰਾਖੰਡ, ਬਿਹਾਰ, ਝਾਰਖੰਡ ਅਤੇ ਪਛਮੀ ਬੰਗਾਲ ਵਿਚ ਗੰਗਾ ਦੀ ਹਾਲਤ ਬਾਰੇ ਵਿਚਾਰ ਕੀਤੀ।

Narendra ModiNarendra Modi

ਗੰਗਾ ਬੈਰਾਜ ਦੀਆਂ ਪੌੜੀਆਂ 'ਤੇ ਚੜ੍ਹਦੇ ਸਮੇਂ ਪ੍ਰਧਾਨ ਮੰਤਰੀ ਮੋਦੀ ਅਚਾਨਕ ਤਿਲਕ ਗਏ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਵਿਸ਼ੇਸ਼ ਜਹਾਜ਼ ਰਾਹੀਂ ਸਵੇਰੇ ਕਾਨਪੁਰ ਦੇ ਚਕੇਰੀ ਏਅਰਪੋਰਟ 'ਤੇ ਉਤਰੇ ਜਿਥੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨਾਲ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀਆਂ ਅਤੇ ਕੇਂਦਰੀ ਮੰਤਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
 

Naredra ModiNaredra Modi

ਅਟਲ ਘਾਟ 'ਤੇ ਸੁਰੱਖਿਆ ਦੇ ਕਾਫ਼ੀ ਇੰਤਜ਼ਾਮ ਕੀਤੇ ਗਏ ਸਨ। ਟਰੈਫ਼ਿਕ ਬੰਦਸ਼ਾਂ ਕਾਰਨ ਇਨ੍ਹਾਂ ਇਲਾਕਿਆਂ ਦੇ ਕਈ ਸਕੂਲਾਂ ਵਿਚ ਛੁੱਟੀ ਦਾ ਵੀ ਐਲਾਨ ਕਰ ਦਿਤਾ ਗਿਆ ਅਤੇ ਆਲੇ ਦੁਆਲੇ ਦੇ ਗੈਸਟ ਹਾਊਸਾਂ ਵਿਚ ਵਿਆਹ ਸਮਾਗਮ ਰੱਦ ਕਰ ਦਿਤੇ ਗਏ।  
 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement