ਮੋਦੀ ਸਰਕਾਰ ਦੀ ਉਜਵਲਾ ਯੋਜਨਾ ਵਿਚ ਹੋ ਰਿਹਾ ਹੈ ਫ੍ਰਾਡ, ਕੈਗ ਨੇ ਖੜ੍ਹੇ ਕੀਤੇ ਸਵਾਲ!
Published : Dec 12, 2019, 5:31 pm IST
Updated : Dec 12, 2019, 5:31 pm IST
SHARE ARTICLE
Cag found misuse of pm ujjwala yojna decline refills beneficiaries minors
Cag found misuse of pm ujjwala yojna decline refills beneficiaries minors

ਹਾਲਾਂਕਿ ਹੁਣ ਨਿਯੰਤਰਕ ਅਤੇ ਆਡੀਟਰ ਜਨਰਲ ਨੇ ਇਸ ਸਕੀਮ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।

ਨਵੀਂ ਦਿੱਲੀ: ਮੋਦੀ ਸਰਕਾਰ ਜਦੋਂ ਵੀ ਅਪਣੀ ਸਫ਼ਲ ਯੋਜਨਾਵਾਂ ਬਾਰੇ ਗੱਲ ਕਰਦੀ ਹੈ ਤਾਂ ਪ੍ਰਧਾਨ ਮੰਤਰੀ ਉਜਵਲ ਯੋਜਨਾ ਦਾ ਜ਼ਿਕਰ ਜ਼ਰੂਰ ਹੁੰਦਾ ਹੈ। 2015 ਵਿਚ ਲਾਂਚ ਹੋਈ ਇਸ ਯੋਜਨਾ ਤਹਿਤ ਔਰਤਾਂ ਨੂੰ ਐਲਪੀਜੀ ਗੈਸ ਕਨੈਕਸ਼ਨ ਦਿੱਤਾ ਜਾਂਦਾ ਹੈ। ਸਰਕਾਰ ਦਾ ਦਾਅਵਾ ਹੈ ਕਿ 8 ਕਰੋੜ ਤੋਂ ਜ਼ਿਆਦਾ ਕਨੈਕਸ਼ਨ ਦਿੱਤੇ ਜਾ ਚੁੱਕੇ ਹਨ। ਹਾਲਾਂਕਿ ਹੁਣ ਨਿਯੰਤਰਕ ਅਤੇ ਆਡੀਟਰ ਜਨਰਲ ਨੇ ਇਸ ਸਕੀਮ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।

PhotoPhoto ਕੈਗ ਦੀ ਰਿਪੋਰਟ ਮੁਤਾਬਕ ਉਜਵਲਾ ਯੋਜਨਾ ਦਾ ਵਿਆਪਕ ਦੁਰਉਪਯੋਗ ਹੋ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਰੂਰਤਮੰਦਾਂ ਦੀ ਬਜਾਏ ਇਸ ਯੋਜਨਾ ਦਾ ਲਾਭ ਉਹ ਲੋਕ ਲੈ ਰਹੇ ਹਨ ਜਿਹਨਾਂ ਨੂੰ ਇਸ ਦੀ ਜ਼ਰੂਰਤ ਨਹੀਂ। ਇਸ ਦੇ ਨਾਲ ਹੀ ਕੈਗ ਨੇ ਇਸ ਯੋਜਨਾ ਵਿਚ ਕਈ ਕਮੀਆਂ ਨੂੰ ਵੀ ਉਜਾਗਰ ਕੀਤਾ ਹੈ। ਕੈਗ ਨੇ ਕਿਹਾ ਹੈ ਕਿ ਐਲਪੀਜੀ ਗੈਸ ਦੇ ਨਿਰੰਤਰ ਉਪਯੋਗ ਨੂੰ ਪ੍ਰੋਤਸਾਹਿਤ ਕਰਨਾ ਇਕ ਵੱਡੀ ਚੁਣੌਤੀ ਹੈ ਕਿਉਂ ਕਿ ਲਾਭਪਾਤਰੀਆਂ ਦੀ ਸਲਾਨਾ ਔਸਤਨ ਦੁਬਾਰਾ ਭਰਨ ਦੀ ਖਪਤ ਵਿਚ ਗਿਰਾਵਟ ਆਈ ਹੈ।

PhotoPhoto ਬੀਤੇ ਸਾਲ ਦੀ ਰਿਪੋਰਟ ਮੁਤਾਬਕ ਯੋਜਨਾ ਤਹਿਤ ਜਿਹੜੇ 1.93 ਕਰੋੜ ਉਪਭੋਗਤਾਵਾਂ ਨੂੰ ਕਨੈਕਸ਼ਨ ਦਿੱਤਾ ਗਿਆ ਸੀ ਉਸ ਵਿਚੋਂ ਇਕ ਉਪਭੋਗਤਾ ਸਲਾਨਾ 3.66 ਐਲਪੀਜੀ ਹੀ ਰਿਫਿਲ ਕਰਵਾਉਂਦਾ ਹੈ। ਉੱਥੇ ਹੀ 31 ਦਸੰਬਰ ਤਕ 3.18 ਕਰੋੜ ਉਜਵਲਾ ਉਪਭੋਗਤਾਵਾਂ ਦੇ ਆਧਾਰ ਤੇ ਦੇਖੀਏ ਤਾਂ ਸਿਰਫ 3.21 ਐਲਪੀਜੀ ਸਲਾਨਾ ਰਿਫਿਲ ਕਰਵਾ ਰਹੇ ਹਨ। ਇਸ ਦਾ ਮਤਲਬ ਇਹ ਹੈ ਕਿ ਲੋਕਾਂ ਨੇ ਐਲਪੀਜੀ ਸਿਲੰਡਰ ਤੋਂ ਲੈ ਰੱਖਿਆ ਹੈ ਪਰ ਉਸ ਵਿਚ ਰਿਫਿਲ ਨਹੀਂ ਭਰਵਾ ਰਹੇ।

PhotoPhotoPhotoPhotoਕੈਗ ਦੀ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਸਾਫਟਵੇਅਰ ਵਿਚ ਗੜਬੜੀ ਦੀ ਵਜ੍ਹਾ ਨਾਲ 18 ਸਾਲ ਤੋਂ ਘਟ ਉਮਰ ਦੇ ਲੋਕਾਂ ਨੂੰ 80 ਹਜ਼ਾਰ ਕਨੈਕਸ਼ਨ ਜਾਰੀ ਕਰਨ ਦੀ ਆਗਿਆ ਦਿੱਤੀ ਗਈ ਹੈ। ਇਸ ਤਰ੍ਹਾਂ 8.59 ਲੱਖ ਕਨੈਕਸ਼ਨ ਉਹਨਾਂ ਲਾਭਪਾਤਰੀਆਂ ਨੂੰ ਜਾਰੀ ਕੀਤੇ ਗਏ ਸਨ ਜੋ ਜਨਗਣਨਾ 2011 ਦੇ ਅੰਕੜਿਆਂ ਅਨੁਸਾਰ ਨਾਬਾਲਗ ਸਨ। ਇਹ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਗਾਈਡਲਾਈਨ ਅਤੇ ਐਲਪੀਜੀ ਕੰਟਰੋਲ ਆਰਡਰ 2000 ਦਾ ਉਲੰਘਣ ਹੈ।

PhotoPhotoਰਿਪੋਰਟ ਵਿਚ ਕਿਹਾ ਗਿਆ ਹੈ ਕਿ ਯੋਜਨਾ ਤਹਿਤ ਆਉਣ ਵਾਲੇ 13.96 ਲੱਖ ਉਪਭੋਗਤਾ ਇਕ ਮਹੀਨੇ ਵਿਚ 3 ਤੋਂ 41 ਤਕ ਐਲਪੀਜੀ ਸਿਲੰਡਰ ਰਿਫਿਲ ਕਰਵਾ ਰਹੇ ਹਨ। ਉੱਥੇ ਹੀ ਇੰਡੇਨ ਅਤੇ ਐਚਪੀਸੀਐਲ ਦੇ ਅੰਕੜਿਆਂ ਮੁਤਾਬਕ 3.44 ਲੱਖ ਅਜਿਹੇ ਉਪਭੋਗਤਾਵਾਂ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਕਿ ਜਿਹਨਾਂ ਤੇ ਇਕ ਦਿਨ ਵਿਚ 20 ਐਲਪੀਜੀ ਸਿਲੰਡਰ ਭਰਵਾਏ ਜਾ ਰਹੇ ਹਨ ਜਦਕਿ ਇਹਨਾਂ ਦਾ ਕਨੈਕਸ਼ਨ ਵਾਲਾ ਸਿਲੰਡਰ ਇਕ ਹੀ ਹੈ।

ਰਿਪੋਰਟ ਦਾਅਵਾ ਕਰਦੀ ਹੈ ਕਿ ਵੱਡੀ ਸੰਖਿਆ ਵਿਚ ਘਰੇਲੂ ਸਿਲੰਡਰ ਦਾ ਕਮਰਸ਼ੀਅਲ ਇਸਤੇਮਾਲ ਹੋ ਰਿਹਾ ਹੈ। ਇਸ ਮੁਤਾਬਕ 1.98 ਲੱਖ ਉਪਭੋਗਤਾ ਸਾਲ ਵਿਚ 12 ਤੋਂ ਜ਼ਿਆਦਾ ਸਿਲੰਡਰ ਰਿਫਿਲ ਕਰਵਾ ਰਹੇ ਹਨ ਅਤੇ ਇਹ ਜਾਂਚ ਦਾ ਵਿਸ਼ਾ ਹੈ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਔਰਤਾਂ ਨੂੰ ਐਲਪੀਜੀ ਕਨੈਕਸ਼ਨ ਜਾਰੀ ਕੀਤਾ ਜਾਂਦਾ ਹੈ।

ਪਰ ਕੈਗ ਦੀ ਰਿਪੋਰਟ ਕਹਿੰਦੀ ਹੈ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ ਸਾਫਟਵੇਅਰ ਵਿਚ ਇਨਪੁੱਟ ਤਸਦੀਕ ਜਾਂਚ ਦੀ ਕਮੀ ਕਾਰਨ ਪੁਰਸ਼ਾਂ ਦੇ 1.88 ਲੱਖ ਕਨੈਕਸ਼ਨ ਜਾਰੀ ਕੀਤੇ ਗਏ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਲਪੀਜੀ ਕਨੈਕਸ਼ਨ ਜਾਰੀ ਕਰਨ ਦਾ ਉਦੇਸ਼ ਕਾਫੀ ਹਦ ਤਕ ਹਾਸਿਲ ਕਰ ਲਿਆ ਗਿਆ ਹੈ। ਰਿਪੋਰਟ ਮੁਤਾਬਕ 31 ਮਾਰਚ 2019 ਤਕ ਆਇਲ ਮਾਰਕੀਟਿੰਗ ਕੰਪਨੀਆਂ ਨੇ 7.19 ਕਰੋੜ ਕਨੈਕਸ਼ਨ ਜਾਰੀ ਕੀਤੇ ਸਨ ਜੋ ਮਾਰਚ 2020 ਤਕ ਦੇ 8 ਕਰੋੜ ਕਨੈਕਸ਼ਨ ਦੇ ਉਦੇਸ਼ ਦਾ ਲਗਭਗ 90 ਫ਼ੀਸਦੀ ਸੀ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।                     

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement