
ਨਿਤਿਨ ਗਡਕਰੀ ਨੇ ਟਵੀਟ ਰਾਹੀਂ ਕਿਹਾ, “ਸਾਡੀ ਸਰਕਾਰ ਕਿਸਾਨਾਂ ਦੇ ਪ੍ਰਤੀ ਸਮਰਪਿਤ ਹੈ
ਨਵੀਂ ਦਿੱਲੀ : ਦਿੱਲੀ ’ਚ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਦੌਰਾਨ ਵੱਖ ਵੱਖ ਲੀਡਰਾਂ ਵਲੋਂ ਕੇਂਦਰ ਵਲੋਂ ਜਾਰੀ ਨਵੇਂ ਖੇਤੀ ਕਾਨੂੰਨ ਨੂੰ ਜਾਣਨ ਲਈ ਕਿਹਾ ਜਾ ਰਿਹਾ ਹੈ। ਇਸ ਵਿਚਕਾਰ ਮੰਗਲਵਾਰ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਕਿਸਾਨਾਂ ਨੂੰ ਕਾਨੂੰਨ ਸਮਝਣੇ ਚਾਹੀਦੇ ਹਨ। ਸਰਕਾਰ ਉਨ੍ਹਾਂ ਨਾਲ ਕਿਸੇ ਤਰ੍ਹਾ ਦੀ ਬੇਇਨਸਾਫ਼ੀ ਨਹੀਂ ਕਰੇਗੀ। ਗਡਕਰੀ ਨੇ ਕਿਹਾ,‘ਕਿਸਾਨਾਂ ਨੂੰ ਆ ਕੇ ਕਾਨੂੰਨ ਸਮਝਣੇ ਚਾਹੀਦੇ ਹਨ।’
farmer protestਨਿਤਿਨ ਗਡਕਰੀ ਨੇ ਟਵੀਟ ਰਾਹੀਂ ਕਿਹਾ, “ਸਾਡੀ ਸਰਕਾਰ ਕਿਸਾਨਾਂ ਦੇ ਪ੍ਰਤੀ ਸਮਰਪਿਤ ਹੈ ਤੇ ਉਨ੍ਹਾਂ ਵਲੋਂ ਦਿਤੇ ਪ੍ਰਸਤਾਵਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੈ। ਸਾਡੀ ਸਰਕਾਰ ’ਚ ਕਿਸਾਨਾਂ ਦੇ ਨਾਲ ਕੋਈ ਵੀ ਅਨਿਆ ਨਹੀਂ ਹੋਵੇਗਾ। ਕੁੱਝ ਤੱਥ ਹਨ ਜੋ ਇਸ ਅੰਦੋਲਨ ਦਾ ਗਲਤ ਇਸਤੇਮਾਲ ਕਰ ਕੇ ਇਸ ਨੂੰ ਭਟਕਾਉਣਾ ਚਾਹੁੰਦੇ ਹਨ। ਇਹ ਗਲਤ ਹੈ। ਕਿਸਾਨਾਂ ਨੂੰ ਤਿੰਨਾਂ ਖੇਤੀ ਕਾਨੂੰਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।’’
Amit and modiਇਸ ਤੋਂ ਪਹਿਲਾਂ ਵੀ ਨਿਤਿਨ ਗਡਕਰੀ ਨੇ ਕੇਂਦਰ ਨੂੰ ਵਾਰ-ਵਾਰ ਇਹ ਕਿਹਾ ਸੀ ਕਿ ਕਿਸਾਨਾਂ ਨੂੰ ਭਰਮਾਇਆ ਜਾ ਰਿਹਾ ਹੈ ਕਿ ਕਾਨੂੰਨ ਕਿਸਾਨਾਂ ਦੇ ਹੱਕ ’ਚ ਹਨ। ਦੂਜੇ ਪਾਸੇ ਕਿਸਾਨ ਆਪਣੀਆਂ ਮੰਗਾਂ ’ਤੇ ਡਟੇ ਹੋਏ ਹਨ ਕਿ ਉਹ ਖੇਤੀ ਕਾਨੂੰਨ ਰੱਦ ਕਰਵਾਉਣ ’ਤੇ ਅੜੇ ਹੋਏ ਹਨ।