ਕਿਸਾਨ ਅੰਦੋਲਨ ਕਾਰਨ ਰੋਜ਼ਾਨਾ ਹੋ ਰਿਹੈ 3,500 ਕਰੋੜ ਰੁਪਏ ਦਾ ਨੁਕਸਾਨ : ਐਸੋਚੇਮ
Published : Dec 15, 2020, 10:40 pm IST
Updated : Dec 15, 2020, 10:40 pm IST
SHARE ARTICLE
farmer protest
farmer protest

ਇਸ ਨਾਲ ਅਰਥਵਿਵਸਥਾ ਦੀ ਰੀਕਵਰੀ ਪ੍ਰਭਾਵਤ ਹੋ ਸਕਦੀ ਹੈ।

ਨਵੀਂ ਦਿੱਲੀ : ਉਦਯੋਗ ਮੰਡਲ ਐਸੋਚੇਮ ਨੇ ਮੰਗਲਵਾਰ ਨੂੰ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀ ਅਰਥਵਿਵਸਥਾ ਨੂੰ ‘ਵੱਡਾ ਨੁਕਸਾਨ’ ਪਹੁੰਚ ਰਿਹਾ ਹੈ। ਇਸ ਦੇ ਮੱਦੇਨਜ਼ਰ ਐਸੋਚੇਮ ਨੇ ਕੇਂਦਰ ਅਤੇ ਕਿਸਾਨ ਸੰਗਠਨਾਂ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਖਿੱਚੋਤਾਣ ਜਲਦ ਖ਼ਤਮ ਕਰਨ ਦੀ ਬੇਨਤੀ ਕੀਤੀ ਹੈ। ਉਦਯੋਗ ਮੰਡਲ ਦੇ ਮੋਟੋ-ਮੋਟੇ ਅਨੁਮਾਨ ਮੁਤਾਬਕ, ਕਿਸਾਨਾਂ ਦੇ ਅੰਦੋਲਨ ਕਾਰਨ ਮੁੱਲ ਲੜੀ ਅਤੇ ਆਵਾਜਾਈ ਪ੍ਰਭਾਵਤ ਹੋਈ ਹੈ, ਜਿਸ ਨਾਲ ਰੋਜ਼ਾਨਾ 3,000-3,500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

Amit and modiAmit and modiਐਸੋਚੇਮ ਦੇ ਮੁਖੀ ਨਿਰੰਜਨ ਹੀਰਾਨੰਦਾਨੀ ਨੇ ਕਿਹਾ, ‘‘ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀ ਅਰਥਵਿਵਸਥਾ ਦਾ ਸਮੂਹਕ ਆਕਾਰ ਤਕਰੀਬਨ 18 ਲੱਖ ਕਰੋੜ ਰੁਪਏ ਹੈ। ਕਿਸਾਨਾਂ ਦੇ ਵਿਰੋਧ-ਪ੍ਰਦਰਸ਼ਨ, ਸੜਕ, ਟੋਲ ਪਲਾਜ਼ਾ ਅਤੇ ਰੇਲ ਸੇਵਾਵਾਂ ਬੰਦ ਹੋਣ ਨਾਲ ਆਰਥਕ ਗਤੀਵਧੀਆਂ ਰੁਕ ਗਈਆਂ ਹਨ।’’

farmer farmerਇਸ ਤੋਂ ਪਹਿਲਾਂ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਨੇ ਸੋਮਵਾਰ ਨੂੰ ਕਿਹਾ ਸੀ ਕਿ ਕਿਸਾਨ ਅੰਦੋਲਨ ਕਾਰਨ ਸਪਲਾਈ ਚੇਨ ਪ੍ਰਭਾਵਤ ਹੋਈ ਹੈ। ਆਉਣ ਵਾਲੇ ਦਿਨਾਂ ’ਚ ਅਰਥਵਿਵਸਥਾ ’ਤੇ ਇਸ ਦਾ ਅਸਰ ਦਿਸੇਗਾ।

photophotoਇਸ ਨਾਲ ਅਰਥਵਿਵਸਥਾ ਦੀ ਰੀਕਵਰੀ ਪ੍ਰਭਾਵਤ ਹੋ ਸਕਦੀ ਹੈ। ਹੀਰਾਨੰਦਾਨੀ ਨੇ ਕਿਹਾ ਕਿ ਕਪੜਾ, ਵਾਹਨ ਕਲ-ਪੁਰਜ਼ਾ, ਸਾਈਕਲ, ਖੇਡ ਦਾ ਸਾਮਾਨ ਵਰਗੇ ਉਦਯੋਗ ਕਿ੍ਰਸਮਸ ਤੋਂ ਪਹਿਲਾਂ ਅਪਣੇ ਬਰਾਮਦ ਆਰਡਰਾਂ ਨੂੰ ਪੂਰਾ ਨਹੀਂ ਕਰ ਸਕਣਗੇ, ਜਿਸ ਨਾਲ ਗਲੋਬਲ ਕੰਪਨੀਆਂ ਵਿਚਕਾਰ ਉਨ੍ਹਾਂ ਦਾ ਛਵੀ ਪ੍ਰਭਾਵਤ ਹੋਵੇਗੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement