
ਦੇਰ ਸ਼ਾਮ ਦਿੱਲੀ ਹਵਾਈ ਅੱਡੇ 'ਤੇ ਉਤਰਨ ਤੋਂ ਤੁਰਤ ਬਾਅਦ ਕੁਝ ਲੋਕਾਂ ਨੇ ਮੀਡੀਆ ਨਾਲ ਪਿਛਲੇ ਹਫ਼ਤੇ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ।
Indians Returned From Syria: ਸੰਕਟਗ੍ਰਸਤ ਸੀਰੀਆ ਤੋਂ ਬਾਹਰ ਕੱਢ ਕੇ ਸ਼ਨੀਵਾਰ ਨੂੰ ਘਰ ਪਰਤਣ ਵਾਲੇ ਭਾਰਤੀ ਨਾਗਰਿਕਾਂ ਦੇ ਇਕ ਸਮੂਹ ਨੇ ਕੁਝ ਰਾਤਾਂ ਪਹਿਲਾਂ ਅਨੁਭਵ ਕੀਤੇ ਦਹਿਸ਼ਤ ਦੇ ਦ੍ਰਿਸ਼ ਨੂੰ ਯਾਦ ਕੀਤਾ। ਹਾਲਾਂਕਿ, ਉਨ੍ਹਾਂ ਨੇ 'ਲਗਾਤਾਰ ਸੰਪਰਕ' ਵਿੱਚ ਰਹਿਣ ਲਈ ਉਥੇ ਭਾਰਤੀ ਦੂਤਾਵਾਸ ਦੀ ਪ੍ਰਸ਼ੰਸਾ ਕੀਤੀ।
ਦੇਰ ਸ਼ਾਮ ਦਿੱਲੀ ਹਵਾਈ ਅੱਡੇ 'ਤੇ ਉਤਰਨ ਤੋਂ ਤੁਰਤ ਬਾਅਦ ਕੁਝ ਲੋਕਾਂ ਨੇ ਮੀਡੀਆ ਨਾਲ ਪਿਛਲੇ ਹਫ਼ਤੇ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ।
ਚੰਡੀਗੜ੍ਹ ਵਾਸੀ ਅਤੇ ਮਕੈਨੀਕਲ ਇੰਜਨੀਅਰ ਸੁਨੀਲ ਦੱਤ ਨੇ ਦੋਸ਼ ਲਾਇਆ ਕਿ ਸੜਕਾਂ ’ਤੇ ਕੁਝ ‘ਸਮਾਜ ਵਿਰੋਧੀ ਅਨਸਰ’ ਸਨ ਜੋ ‘ਮਾਲ ਲੁੱਟ ਰਹੇ ਸਨ।
ਉਨ੍ਹਾਂ ਕਿਹਾ ਕਿ ਸਥਿਤੀ ਬਹੁਤ ਖ਼ਰਾਬ ਸੀ ਅਤੇ ਗੋਲੀਬਾਰੀ ਅਤੇ ਬੰਬਾਰੀ ਦੀਆਂ ਆਵਾਜ਼ਾਂ ਨੇ ਸਥਿਤੀ ਨੂੰ ਹੋਰ ਵੀ ਖਰਾਬ ਕਰ ਦਿਤਾ ਸੀ।
ਦੱਤ ਨੇ ਦਿੱਲੀ ਹਵਾਈ ਅੱਡੇ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਹਾਲਾਂਕਿ, ਭਾਰਤੀ ਦੂਤਾਵਾਸ "ਸਾਡੇ ਨਾਲ ਲਗਾਤਾਰ ਸੰਪਰਕ ਵਿਚ ਸੀ" ਅਤੇ "ਸਾਨੂੰ ਸ਼ਾਂਤ ਰਹਿਣ ਅਤੇ ਦਰਵਾਜ਼ੇ ਨਾ ਖੋਲ੍ਹਣ ਲਈ ਕਿਹਾ ਗਿਆ ਸੀ।
ਭਾਰਤ ਨੇ ਸੀਰੀਆ ਤੋਂ ਆਪਣੇ ਉਨ੍ਹਾਂ ਸਾਰੇ ਨਾਗਰਿਕਾਂ ਨੂੰ ਕੱਢ ਲਿਆ ਹੈ, ਜਿਨ੍ਹਾਂ ਨੇ ਘਰ ਪਰਤਣ ਦੀ ਇੱਛਾ ਜਤਾਈ ਸੀ।
ਸੀਰੀਆ ਵਿੱਚ ਵਿਦਰੋਹੀਆਂ ਨੇ ਰਾਸ਼ਟਰਪਤੀ ਬਸ਼ਰ ਅਸਦ ਦੀ ਸਰਕਾਰ ਦਾ ਤਖਤਾ ਪਲਟ ਦਿੱਤਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸ਼ੁੱਕਰਵਾਰ ਨੂੰ ਕਿਹਾ, “ਅਸੀਂ ਸੀਰੀਆ ਵਿੱਚ ਮੌਜੂਦ ਉਨ੍ਹਾਂ ਸਾਰੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢ ਲਿਆ ਹੈ, ਜੋ ਉੱਥੋਂ ਦੇ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਘਰ ਪਰਤਣਾ ਚਾਹੁੰਦੇ ਸਨ। ਸੀਰੀਆ ਤੋਂ ਹੁਣ ਤੱਕ 77 ਭਾਰਤੀ ਨਾਗਰਿਕਾਂ ਨੂੰ ਕੱਢਿਆ ਜਾ ਚੁੱਕਾ ਹੈ।
ਸ਼ਨੀਵਾਰ ਨੂੰ ਦਿੱਲੀ ਪਹੁੰਚਣ ਵਾਲੇ ਭਾਰਤੀਆਂ ਵਿਚ ਗ੍ਰੇਟਰ ਨੋਇਡਾ ਦਾ ਰਹਿਣ ਵਾਲਾ ਸਚਿਤ ਕਪੂਰ ਵੀ ਸ਼ਾਮਲ ਸੀ।
ਉਨ੍ਹਾਂ ਨੇ ਕਿਹਾ, “ਅਸੀਂ ਸੀਰੀਆ ਵਿਚ ਲਗਭਗ ਸੱਤ ਮਹੀਨੇ ਰਹੇ। 7 ਦਸੰਬਰ ਨੂੰ ਸਥਿਤੀ ਵਿਗੜ ਗਈ। ਸਾਨੂੰ ਦਮਿਸ਼ਕ ਸ਼ਹਿਰ ਵਿਚ ਤਬਦੀਲ ਕਰ ਦਿਤਾ ਗਿਆ ਅਤੇ ਫਿਰ ਅਸੀਂ ਚਾਰੇ ਪਾਸੇ ਅੱਗਾਂ ਅਤੇ ਬੰਬ ਧਮਾਕੇ ਦੇਖੇ। ਹਰ ਪਾਸੇ ਦਹਿਸ਼ਤ ਦਾ ਮਾਹੌਲ ਸੀ। ਅਸੀਂ ਇੱਕ ਲਗਜ਼ਰੀ ਹੋਟਲ ਵਿਚ 11 ਲੋਕਾਂ ਦਾ ਇੱਕ ਸਮੂਹ ਸੀ। ਸਥਿਤੀ ਹੋਰ ਵਿਗੜ ਗਈ। ਲੋਕ ਸੜਕਾਂ 'ਤੇ ਕਾਬੂ ਤੋਂ ਬਾਹਰ ਜਾ ਰਹੇ ਸਨ, ਕੁਝ ਲੋਕ ਲੁੱਟ ਵੀ ਕਰ ਰਹੇ ਸਨ।"
ਸਥਿਤੀ ਨੂੰ ਯਾਦ ਕਰਦੇ ਹੋਏ, ਕਪੂਰ ਨੇ ਕਿਹਾ ਕਿ ਸੀਰੀਆ ਵਿਚ ਭਾਰਤੀ ਦੂਤਾਵਾਸ ਦੇ ਕਾਰਨ, "ਸਾਨੂੰ ਬਹੁਤ ਆਸਾਨੀ ਨਾਲ ਲੇਬਨਾਨ ਵਿਚ ਤਬਦੀਲ ਕਰ ਦਿਤਾ ਗਿਆ ਸੀ ਅਤੇ ਸਾਨੂੰ ਕੋਈ ਸਮੱਸਿਆ ਨਹੀਂ ਆਈ।"
ਇਲੈਕਟ੍ਰੀਕਲ ਇੰਜੀਨੀਅਰ ਨੇ ਕਿਹਾ, “ਲੇਬਨਾਨ ਵਿਚ ਵੀ, ਸਾਡੀ ਰਿਹਾਇਸ਼ ਅਤੇ ਖਾਣੇ ਦੀਆਂ ਸਹੂਲਤਾਂ ਬਹੁਤ ਵਧੀਆ ਸਨ।
ਕਪੂਰ ਨੇ ਪ੍ਰਭਾਵਿਤ ਭਾਰਤੀਆਂ ਨੂੰ ਦਿਤੀ ਗਈ ਸਹਾਇਤਾ ਲਈ ਵਿਦੇਸ਼ ਮੰਤਰਾਲੇ ਦਾ ਧਨਵਾਦ ਕੀਤਾ ਜੋ ਘਰ ਪਰਤਣਾ ਚਾਹੁੰਦੇ ਹਨ।
ਸ਼ਨੀਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ ਇਕ ਹੋਰ ਭਾਰਤੀ ਨਾਗਰਿਕ ਰਤਨ ਲਾਲ ਨੇ ਕਿਹਾ, “ਮੈਂ ਪਿਛਲੇ ਪੰਜ ਸਾਲਾਂ ਤੋਂ ਸੀਰੀਆ ਵਿਚ ਸੀ। ਜਦੋਂ ਹਾਲਾਤ ਵਿਗੜ ਗਏ, ਤਾਂ ਸਾਨੂੰ ਦਮਿਸ਼ਕ ਬੁਲਾਇਆ ਗਿਆ ਅਤੇ ਉੱਥੇ ਇਕ ਹੋਟਲ ਵਿਚ ਠਹਿਰੇ। ਫਿਰ ਸਾਨੂੰ ਵੀਜ਼ਾ ਦਿਤਾ ਗਿਆ, ਜਿਸ ਤੋਂ ਬਾਅਦ ਅਸੀਂ ਅੱਗੇ ਦੀ ਯਾਤਰਾ ਲਈ ਏਅਰਪੋਰਟ ਚਲੇ ਗਏ।
ਲਾਲ ਨੇ ਦੱਸਿਆ ਕਿ ਹਾਲਤ ਬਹੁਤ ਖ਼ਰਾਬ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਿਸੇ ਤਰ੍ਹਾਂ ਵਾਪਸ ਆਉਣ ਲਈ ਕਿਹਾ ਸੀ।