ਚਿੱਟੇ ਦੇ ਖ਼ਤਰੇ ਨਾਲ ਲੜਨ ਲਈ ਹਿਮਾਚਲ ਦੇ ਬਿਲਾਸਪੁਰ ’ਚ ਔਰਤਾਂ ਨੇ ਸ਼ੁਰੂ ਕੀਤਾ ਰਾਤ ਦਾ ਪਹਿਰਾ ਦੇਣਾ
Published : Dec 15, 2025, 10:48 pm IST
Updated : Dec 15, 2025, 10:48 pm IST
SHARE ARTICLE
ਸਰਦੀਆਂ ਦੀਆਂ ਠੰਢੀਆਂ ਰਾਤਾਂ ਵਿਚ ਬਹਾਦਰੀ ਨਾਲ ਔਰਤਾਂ ਮਸ਼ਾਲਾਂ ਤੇ ਡੰਡਿਆਂ ਨਾਲ ਪਿੰਡ ਦੀਆਂ ਸੜਕਾਂ ਉਤੇ ਗਸ਼ਤ ਕਰਨ ਲਈ ਛੋਟੇ ਸਮੂਹਾਂ ਵਿਚ ਬਾਹਰ ਨਿਕਲਦੀਆਂ ਹਨ
ਸਰਦੀਆਂ ਦੀਆਂ ਠੰਢੀਆਂ ਰਾਤਾਂ ਵਿਚ ਬਹਾਦਰੀ ਨਾਲ ਔਰਤਾਂ ਮਸ਼ਾਲਾਂ ਤੇ ਡੰਡਿਆਂ ਨਾਲ ਪਿੰਡ ਦੀਆਂ ਸੜਕਾਂ ਉਤੇ ਗਸ਼ਤ ਕਰਨ ਲਈ ਛੋਟੇ ਸਮੂਹਾਂ ਵਿਚ ਬਾਹਰ ਨਿਕਲਦੀਆਂ ਹਨ

ਸਰਦੀਆਂ ਦੀਆਂ ਠੰਢੀਆਂ ਰਾਤਾਂ ਵਿਚ ਬਹਾਦਰੀ ਨਾਲ ਔਰਤਾਂ ਮਸ਼ਾਲਾਂ ਤੇ ਡੰਡਿਆਂ ਨਾਲ ਪਿੰਡ ਦੀਆਂ ਸੜਕਾਂ ਉਤੇ ਗਸ਼ਤ ਕਰਨ ਲਈ ਛੋਟੇ ਸਮੂਹਾਂ ਵਿਚ ਬਾਹਰ ਨਿਕਲਦੀਆਂ ਹਨ

ਬਿਲਾਸਪੁਰ : ਸਖ਼ਤ ਸਰਦੀਆਂ ਦੀ ਰਾਤਾਂ ’ਚ ਔਰਤਾਂ ਦੇ ਟੋਲੇ ਮਸ਼ਾਲਾਂ ਅਤੇ ਡੰਡੇ ਫੜ ਕੇ ਅਪਣੇ ਆਰਾਮਦਾਇਕ ਘਰਾਂ ਤੋਂ ਬਾਹਰ ਨਿਕਲ ਕੇ ਅਪਣੇ ਪਿੰਡ ਲਾਘਾਟ ਦੀਆਂ ਸ਼ਾਂਤ ਸੜਕਾਂ ਉਤੇ ਗਸ਼ਤ ਕਰ ਰਹੇ ਹਨ। ਉਨ੍ਹਾਂ ਦੇ ਨਿਸ਼ਾਨੇ ਉਤੇ ਮਿਲਾਵਟੀ ਹੈਰੋਇਨ ਦੀ ਤਸਕਰੀ ਕਰਨ ਵਾਲੇ ਗਿਰੋਹ ਹਨ, ਜਿਸ ਨੂੰ ਸਥਾਨਕ ਤੌਰ ਉਤੇ ‘ਚਿੱਟਾ’ ਕਿਹਾ ਜਾਂਦਾ ਹੈ। 

ਬਿਲਾਸਪੁਰ ਸਦਰ ਵਿਧਾਨ ਸਭਾ ਹਲਕੇ ਦੇ ਅਧੀਨ ਆਉਣ ਵਾਲਾ ਲਾਘਾਟ ਪਿੰਡ, ਬੈਰੀ ਰਾਜਾਦੀਆਂ ਪੰਚਾਇਤ ਨੂੰ ਬਰਮਾਨਾ ਉਦਯੋਗਿਕ ਖੇਤਰ ਨਾਲ ਜੋੜਦਾ ਹੈ। ਔਰਤਾਂ ਨੇ ਕਿਹਾ ਕਿ ਇਸ ਖੇਤਰ ਵਿਚ ਚੌਵੀ ਘੰਟੇ ਭਾਰੀ ਗੱਡੀਆਂ ਦੀ ਆਵਾਜਾਈ ਹੁੰਦੀ ਹੈ, ਜਿਸ ਨਾਲ ਇਹ ਨਸ਼ਾ ਤਸਕਰਾਂ ਲਈ ਇਕ ਆਸਾਨ ਆਵਾਜਾਈ ਰਸਤਾ ਬਣ ਜਾਂਦਾ ਹੈ। 

ਸਰਦੀਆਂ ਦੀਆਂ ਠੰਢੀਆਂ ਰਾਤਾਂ ਵਿਚ ਬਹਾਦਰੀ ਨਾਲ ਔਰਤਾਂ, ਸ਼ਾਲਾਂ ਵਿਚ ਲਪੇਟੀਆਂ ਹੋਈਆਂ ਅਤੇ ਮਸ਼ਾਲਾਂ ਤੇ ਡੰਡਿਆਂ ਨਾਲ ਪਿੰਡ ਦੀਆਂ ਸੜਕਾਂ ਉਤੇ ਗਸ਼ਤ ਕਰਨ ਲਈ ਛੋਟੇ ਸਮੂਹਾਂ ਵਿਚ ਬਾਹਰ ਨਿਕਲਦੀਆਂ ਹਨ। ਉਹ ਰਾਹਗੀਰਾਂ ਉਤੇ ਨੇੜਿਉਂ ਨਜ਼ਰ ਰਖਦੀਆਂ ਹਨ ਅਤੇ ਕਿਸੇ ਵੀ ਸ਼ੱਕੀ ਵਿਅਕਤੀ ਤੋਂ ਪੁੱਛ-ਪੜਤਾਲ ਕਰਦੀਆਂ ਹਨ। 

ਗਸ਼ਤੀ ਸਮੂਹਾਂ ਵਿਚ 25 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਸ਼ਾਮਲ ਹਨ, ਜੋ ਸਾਰੀਆਂ ਲਾਘਾਟ ਮਹਿਲਾ ਮੰਡਲ ਦੀਆਂ ਮੈਂਬਰ ਹਨ। ਉਹ ਹਰ ਰਾਤ ਅਪਣੇ ਬੱਚਿਆਂ ਨੂੰ ਨਸ਼ਿਆਂ ਦੇ ਖਤਰੇ ਤੋਂ ਬਚਾਉਣ ਦੇ ਦ੍ਰਿੜ ਇਰਾਦੇ ਨਾਲ ਸੜਕਾਂ ਉਤੇ ਉਤਰਦੀਆਂ ਹਨ।

ਮਹਿਲਾ ਮੰਡਲ ਦੀ ਮੁਖੀ ਪਿੰਕੀ ਸ਼ਰਮਾ ਨੇ ਇਕ ਗੱਲਬਾਤ ਵਿਚ ਕਿਹਾ, ‘‘ਸਾਡਾ ਉਦੇਸ਼ ਨਸ਼ਾ ਤਸਕਰਾਂ ਨੂੰ ਫੜਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਪਿੰਡ ਸੁਰੱਖਿਅਤ ਰਹੇ। ਨਸ਼ਾ ਸਿਰਫ ਇਕ ਵਿਅਕਤੀ ਨੂੰ ਹੀ ਨਹੀਂ, ਬਲਕਿ ਪਰਵਾਰਾਂ ਅਤੇ ਸਮੁੱਚੇ ਸਮਾਜ ਨੂੰ ਤਬਾਹ ਕਰ ਦਿੰਦਾ ਹੈ। ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਲੋਕਾਂ ਦੀ ਭਾਗੀਦਾਰੀ ਜ਼ਰੂਰੀ ਹੈ।’’ ਉਸ ਨੇ ਕਿਹਾ, ‘‘ਜੇ ਸਾਨੂੰ ਕੋਈ ਸ਼ੱਕੀ ਮਿਲਦਾ ਹੈ, ਤਾਂ ਅਸੀਂ ਉਨ੍ਹਾਂ ਨੂੰ ਰੋਕ ਕੇ ਪੁਲਿਸ ਨੂੰ ਸੂਚਿਤ ਕਰਦੇ ਹਾਂ।’’ ਔਰਤਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਿੰਡ ਵਿਚ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਜਾਂ ਉਨ੍ਹਾਂ ਨੂੰ ਪਨਾਹ ਦੇਣ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ, ਅਤੇ ਚੇਤਾਵਨੀ ਦਿਤੀ ਕਿ ਲੋੜ ਪੈਣ ਉਤੇ ਸਖ਼ਤ ਕਦਮ ਚੁਕੇ ਜਾਣਗੇ। 

ਸਮੂਹ ਦੀ ਮੈਂਬਰ ਅੰਜੂ ਸ਼ਰਮਾ ਨੇ ਕਿਹਾ ਕਿ ਨਵੀਂ ਬਣੀ ਲਿੰਕ ਰੋਡ ਨੇ ਰਾਤ ਨੂੰ ਬਾਹਰੀ ਲੋਕਾਂ ਦੀ ਆਵਾਜਾਈ ਨੂੰ ਵਧਾ ਦਿਤਾ ਹੈ, ਜਿਸ ਦਾ ਤਸਕਰੀ ਕਰਨ ਵਾਲੇ ਨੌਜੁਆਨ ਪੂਰਾ ਫਾਇਦਾ ਉਠਾਉਂਦੇ ਹਨ। ਇਸ ਮੁਹਿੰਮ ਨੂੰ ਪਿੰਡ ਵਾਸੀਆਂ ਦਾ ਪੂਰਾ ਸਮਰਥਨ ਮਿਲਿਆ ਹੈ। 

ਕਈ ਹੋਰ ਲੋਕ ਵੀ ਇਨ੍ਹਾਂ ਔਰਤਾਂ ਨਾਲ ਰਲ ਗਏ ਹਨ, ਜਦਕਿ ਦੂਸਰੇ ਪਿੰਡ ਵਿਚ ਦਾਖਲ ਹੋਣ ਅਤੇ ਬਾਹਰ ਜਾਣ ਵਾਲੇ ਹੋਰ ਲੋਕਾਂ ਉਤੇ ਨਜ਼ਰ ਰਖਦੇ ਹਨ ਅਤੇ ਮਹਿਲਾ ਮੰਡਲ ਜਾਂ ਪੁਲਿਸ ਨੂੰ ਸ਼ੱਕੀ ਗਤੀਵਿਧੀ ਦੀ ਰੀਪੋਰਟ ਕਰਦੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਹੁਣ ਦ੍ਰਿੜਤਾ ਨਾਲ ਕੰਮ ਕਰਨ ਵਿਚ ਅਸਫਲ ਰਹੇ ਤਾਂ ਭਵਿੱਖ ਵਿਚ ਗੰਭੀਰ ਨਤੀਜੇ ਨਿਕਲਣਗੇ। 

ਬਿਲਾਸਪੁਰ ਦੇ ਐਸ.ਪੀ. ਸੰਦੀਪ ਧਵਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪੁਲਿਸ ਦੀ ਪੂਰੀ ਸਹਾਇਤਾ ਦਾ ਭਰੋਸਾ ਦਿਤਾ। ਹਿਮਾਚਲ ਪ੍ਰਦੇਸ਼ ‘ਚਿੱਟਾ’ ਵਰਗੇ ਖਤਰਨਾਕ ਨਸ਼ਿਆਂ ਦੇ ਫੈਲਣ ਨਾਲ ਜੂਝ ਰਿਹਾ ਹੈ ਜਿਸ ਨੇ ਬਹੁਤ ਸਾਰੇ ਨੌਜੁਆਨਾਂ ਦੀ ਜਾਨ ਲੈ ਲਈ ਹੈ। ਸਰਕਾਰ, ਪੁਲਿਸ, ਪੰਚਾਇਤਾਂ ਅਤੇ ਸਥਾਨਕ ਭਾਈਚਾਰੇ ਮਿਲ ਕੇ ਇਸ ਖਤਰੇ ਦਾ ਮੁਕਾਬਲਾ ਕਰਨ ਲਈ ਕੰਮ ਕਰ ਰਹੇ ਹਨ। 

ਚਿੱਟਾ, ਜਾਂ ਡਾਇਸੀਟਾਈਲਮੋਰਫਿਨ, ਹੈਰੋਇਨ ਤੋਂ ਪ੍ਰਾਪਤ ਇਕ ਅਰਧ-ਸਿੰਥੈਟਿਕ ਓਪੀਓਡ ਹੈ ਜਿਸ ਦੀ ਬਹੁਤ ਛੇਤੀ ਆਦਤ ਲੱਗ ਜਾਂਦੀ ਹੈ ਅਤੇ ਇਹ ਘਾਤਕ ਹੈ। ਸਟੇਟ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਸਾਬਕਾ ਡਾਇਰੈਕਟਰ ਅਰੁਣ ਸ਼ਰਮਾ ਨੇ ਕਿਹਾ ਕਿ ਇਸ ਦੀ ਜ਼ਿਆਦਾ ਕਾਤਰਾ ਘਾਤਕ ਹੋ ਸਕਦੀ ਹੈ। ਪੁਲਿਸ ਨੇ ਕਿਹਾ ਸੀ ਕਿ ਇਸ ਦੀ ਕੀਮਤ 4,000 ਤੋਂ 6,000 ਰੁਪਏ ਪ੍ਰਤੀ ਗ੍ਰਾਮ ਦੇ ਵਿਚਕਾਰ ਹੈ। ਇਸ ਦੇ ਉੱਚ ਮੁਨਾਫੇ ਨੇ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਚਿੱਟਾ ਵਲ ਜਾਣ ਲਈ ਪ੍ਰੇਰਿਤ ਕੀਤਾ ਹੈ। 

Location: International

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement