SBI ਸਮੇਤ 3 ਬੈਂਕ ਗਾਹਕਾਂ ਦੇ ਅਕਾਊਂਟ ‘ਚ ਆਏ 25-25 ਹਜ਼ਾਰ ਰੁਪਏ
Published : Jan 16, 2019, 9:23 am IST
Updated : Jan 16, 2019, 9:23 am IST
SHARE ARTICLE
SBI Bank
SBI Bank

ਜੇਕਰ ਤੁਹਾਡੀ ਜਾਣਕਾਰੀ ਦੇ ਬਿਨਾਂ ਤੁਹਾਡੇ ਬੈਂਕ ਅਕਾਊਟ ਵਿਚ ਰਾਤੋਂ-ਰਾਤ 25 ਹਜਾਰ ਰੁਪਏ ਜਮਾਂ....

ਨਵੀਂ ਦਿੱਲੀ : ਜੇਕਰ ਤੁਹਾਡੀ ਜਾਣਕਾਰੀ ਦੇ ਬਿਨਾਂ ਤੁਹਾਡੇ ਬੈਂਕ ਅਕਾਊਟ ਵਿਚ ਰਾਤੋਂ-ਰਾਤ 25 ਹਜਾਰ ਰੁਪਏ ਜਮਾਂ ਹੋ ਜਾਣ ਤਾਂ ਤੁਹਾਡਾ ਅੰਦਾਜ਼ ਕਿਵੇਂ ਦਾ ਹੋਵੇਗਾ? ਸਾਫ਼ ਗੱਲ ਹੈ ਕਿ ਤੁਸੀਂ ਇਸ ਤੋਂ ਹੈਰਾਨ ਹੀ ਹੋਵੋਗੇ। ਕੁੱਝ ਅਜਿਹੀ ਹੀ ਹੈਰਾਨੀ ਵਿਚ ਪੰਛਮ ਬੰਗਾਲ ਦੇ ਬਰਧਮਾਨ ਜਿਲ੍ਹੇ ਦੇ ਲੋਕ ਵੀ ਹਨ ਜਿਥੇ ਦੇ 3 ਬੈਂਕਾਂ ਦੇ ਖਾਤਾ ਅਕਾਊਟ ਵਿਚ ਕਿਸੇ ਅਣਜਾਣ ਸ਼ਖਸ ਨੇ 25-25 ਹਜਾਰ ਰੁਪਏ  ਜਮਾਂ ਕਰਾ ਦਿਤੇ ਹਨ।

United BankUnited Bank

ਪੂਰਵੀ ਬਰਧਮਾਨ ਜਿਲ੍ਹੇ ਦੀ ਕੇਤੂਗਰਾਮ 2 ਨੰਬਰ ਪੰਚਾਇਤ ਕਮੇਟੀ ਦੇ ਸ਼ਿਬਲੂਨ, ਬੇਲੂਨ, ਟੋਲਾਬਾੜੀ, ਸੇਨਪਾੜਾ, ਅੰਬਾਲਗਰਾਮ, ਨਬਗਰਾਮ ਅਤੇ ਗੰਗਾਟੀਕੁਰੀ ਵਰਗੇ ਕਈ ਇਲਾਕੀਆਂ ਵਿਚ ਲੋਕਾਂ ਦੇ ਬੈਂਕ ਖਾਤੀਆਂ ਵਿਚ ਪੈਸੇ ਜਮਾਂ ਹੋ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅਜਿਹਾ ਇਕ ਵਾਰ ਨਹੀਂ ਸਗੋਂ 2-2 ਵਾਰ ਹੋਇਆ ਹੈ। ਜਿੰਨੇ ਵੀ ਲੋਕਾਂ ਨੂੰ ਪੈਸੇ ਮਿਲੇ ਹਨ ਉਨ੍ਹਾਂ ਦੇ ਖਾਤੀਆਂ ਵਿਚ 10 ਹਜ਼ਾਰ ਜਾਂ 25 ਹਜ਼ਾਰ ਤੱਕ ਦੀ ਰਕਮ ਆਈ ਹੈ। ਇਹ ਪੈਸੇ ਉਨ੍ਹਾਂ ਲੋਕਾਂ ਨੂੰ ਮਿਲੇ ਹਨ ਜਿਨ੍ਹਾਂ ਦਾ ਖਾਤਾ ਯੂਕੋ ਬੈਂਕ, ਯੂਨਾਇਟੈਡ ਬੈਂਕ ਆਫ਼ ਇੰਡੀਆ ਅਤੇ ਐਸਬੀਆਈ ਵਿਚ ਹੈ।

SBI bankSBI bank

ਮੀਡੀਆ ਰਿਪੋਰਟਸ  ਦੇ ਮੁਤਾਬਕ ਬੈਂਕਾਂ ਤੋਂ ਇਸ ਬਾਰੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਨੂੰ ਵੀ ਇਸ ਦਾ ਕੋਈ ਅੰਦਾਜਾ ਨਹੀਂ ਹੈ। ਤੁਹਾਨੂੰ ਦੱਸ ਦਈਏ ਜਦੋਂ ਲੋਕਾਂ ਦੇ ਖਾਤੀਆਂ ਵਿਚ ਪੈਸੇ ਆਏ ਹਨ, ਬੈਂਕ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਲੋਕਾਂ ਦੇ ਖਾਤੀਆਂ ਵਿਚ ਇਹ ਪੈਸੇ (NEFT) ਦੇ ਜਰੀਏ ਆ ਰਹੇ ਹਨ। ਇਸ ਬਾਰੇ ਵਿਚ ਕੇਤੁਗਰਾਮ ਦੇ ਟੀਐਮਸੀ ਵਿਧਾਇਕ ਸ਼ੇਖ ਸ਼ਾਹਨਵਾਜ ਨੇ ਕਿਹਾ ਕਿ ਪੀਐਮ ਮੋਦੀ ਨੇ ਕਿਹਾ ਸੀ ਕਿ ਅਕਾਊਂਟ ਵਿਚ ਪੈਸੇ ਆਉਣਗੇ ਹੋ ਸਕਦਾ ਹੈ ਇਹ ਓਹੀ ਪੈਸੇ ਹੋਣ। ਹਾਲਾਂਕਿ ਇਹ ਸਾਫ਼ ਨਹੀਂ ਹੋਇਆ ਹੈ ਕਿ ਇਹ ਪੈਸਾ ਆਇਆ ਕਿਥੇ ਤੋਂ ਹੈ?

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement