
ਭਾਜਪਾ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ
ਨਵੀਂ ਦਿੱਲੀ : ਸਿਆਸੀ ਆਗੂਆਂ ਦੇ 'ਬਿਨਾਂ ਸਿਰ-ਪੈਰ' ਵਾਲੇ ਬਿਆਨਾਂ ਕਾਰਨ ਸਿਆਸੀ ਗਲਿਆਰਿਆਂ ਅੰਦਰ ਖਲਬਲੀ ਮਚੀ ਹੋਈ ਹੈ। ਜਿੱਥੇ ਭਾਜਪਾ ਦੇ ਕੁੱਝ ਆਗੂ ਆਰਥਚਾਰੇ ਦੀ ਦਰੁਸਤੀ ਤੇ ਹੋਰ ਮੁੱਦਿਆਂ ਸਬੰਧੀ ਤਰਕ-ਵਿਹੂਣੇ ਬਿਆਨਾਂ ਕਾਰਨ ਸੁਰਖੀਆਂ ਵਿਚ ਹਨ, ਉਥੇ ਹੀ ਕਾਂਗਰਸੀ ਆਗੂ ਵੀ ਸ਼ਾਇਦ ਪਿੱਛੇ ਨਹੀਂ ਰਹਿਣਾ ਚਾਹੁੰਦੇ।
Photo
ਅਜਿਹਾ ਹੀ ਇਕ ਬਿਆਨ ਕਾਂਗਰਸੀ ਆਗੂ ਰੰਜਨ ਚੌਧਰੀ ਦਾ ਸਾਹਮਣੇ ਆਇਆ ਹੈ। ਭਾਜਪਾ ਵਲੋਂ ਖੁਦ ਨੂੰ ਪਾਕਿਸਤਾਨੀ ਕਹਿਣ ਤੋਂ ਖਿੱਝੇ ਕਾਂਗਰਸ ਦੇ ਲੋਕ ਸਭਾ ਮੈਂਬਰ ਰੰਜਨ ਚੌਧਰੀ ਨੇ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਾਂ ਮੈਂ ਪਾਕਿਸਤਾਨੀ ਹਾਂ, ਤੁਸੀਂ ਜੋ ਕਰਨਾ ਚਾਹੁੰਦੇ ਹੋ, ਕਰ ਲਓ।
Photo
ਭਾਜਪਾ 'ਤੇ ਨਿਸ਼ਾਨਾ ਵਿਨ੍ਹਦਿਆਂ ਉਨ੍ਹਾਂ ਕਿਹਾ ਕਿ ਇਹ ਦੇਸ਼ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਨਿੱਜੀ ਜਾਗੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਹ ਕੁੱਝ ਕਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੋ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਕਹਿੰਦੇ ਹਨ, ਪਰ ਸਾਨੂੰ ਇਹ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ ਹੈ।
Photo
ਅਤਿਵਾਦ ਦੇ ਮੁੱਦੇ 'ਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਕਿੰਤੂ ਕਰਦਿਆਂ ਕਿਹਾ ਕਿ ਹਾਲ ਹੀ ਵਿਚ ਅਤਿਵਾਦੀਆਂ ਨਾਲ ਸਬੰਧ ਰੱਖਣ ਵਾਲੇ ਡੀਐਸਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਗ੍ਰਿਫ਼ਤਾਰ ਕੀਤੇ ਡੀਐਸਪੀ ਦਵਿੰਦਰ ਸਿੰਘ ਦੀ ਥਾਂ ਉਹ ਦਵਿੰਦਰ ਖ਼ਾਨ ਹੁੰਦਾ ਤਾਂ ਟਰੋਲ ਆਰਮੀ ਨੇ ਇਸ ਮਾਮਲੇ ਨੂੰ ਖੂਬ ਉਛਾਲਣਾ ਸੀ।