
ਭਾਜਪਾ ਤੋਂ ਕੱਢੇ ਸਾਂਸਦ ਕੀਰਤੀ ਆਜ਼ਾਦ ਨੇ ਸ਼ੁਕਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ.....
ਨਵੀਂ ਦਿੱਲੀ : ਭਾਜਪਾ ਤੋਂ ਕੱਢੇ ਸਾਂਸਦ ਕੀਰਤੀ ਆਜ਼ਾਦ ਨੇ ਸ਼ੁਕਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਕਾਂਗਰਸ ਸੂਤਰਾਂ ਅਨੁਸਾਰ ਉਹ ਆਗਾਂਮੀ 18 ਫ਼ਰਵਰੀ ਨੂੰ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਕਾਂਗਰਸ ਸੂਤਰਾਂ ਅਨੁਸਾਰ ਸ਼ੁਕਰਵਾਰ ਨੂੰ ਆਜ਼ਾਦ ਨੂੰ ਅਧਿਕਾਰਤ ਰੂਪ ਨਾਲ ਕਾਂਗਰਸ ਵਿਚ ਸ਼ਾਮਲ ਹੋਣਾ ਸੀ ਪਰ ਪੁਲਵਾਮਾ ਅਤਿਵਾਦੀ ਹਮਲੇ ਕਾਰਨ ਇਸ ਪ੍ਰੋਗਰਾਮ ਨੂੰ ਰੱਦ ਕਰ ਦਿਤਾ ਗਿਆ। ਗਾਂਧੀ ਨਾਲ ਮੁਲਾਕਾਤ ਮਗਰੋਂ ਆਜ਼ਾਦ ਨੇ ਟਵੀਟ ਕੀਤਾ, ''ਰਾਹੁਲ ਗਾਂਧੀ ਜੀ ਨਾਲ ਭੇਂਟ ਹੋਈ।
ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸਾਡੇ ਸੈਨਿਕਾਂ ਦੇ ਸਨਮਾਨ ਵਿਚ ਮੇਰਾ ਕਾਂਗਰਸ ਵਿਚ ਸ਼ਾਮਲ ਹੋਣ ਦਾ ਪ੍ਰੋਗਰਾਮ ਹੁਣ 18 ਫ਼ਰਵਰੀ ਨੂੰ ਹੋਏਗਾ।'' ਉਨ੍ਹਾਂ ਕਿਹਾ, ''ਦੇਸ਼ ਵਿਚ ਤਿੰਨ ਦਿਨ ਦਾ ਸੋਗ ਹੈ। ਕੋਈ ਵਿਅਕਤੀ ਜਾਂ ਪਾਰਟੀ ਦੇਸ਼ ਤੋਂ ਵੱਧ ਨਹੀਂ ਹੋ ਸਕਦੀ ਅਤੇ ਜਵਾਨਾਂ ਦੀ ਸ਼ਹਾਦਤ ਪੂਜਨੀਕ ਹੈ, ਉਨ੍ਹਾਂ ਦੇ ਸਨਮਾਨ ਵਿਚ ਇਹ ਫ਼ੈਸਲਾ ਕੀਤਾ ਗਿਆ ਹੈ।'' (ਪੀਟੀਆਈ)