
ਇਸ ਵਾਰ ਵੀ ਦਿੱਲੀ ਨਿਵਾਸੀਆਂ ਨੇ ਪੂਰਾ ਜ਼ੋਰ ਲਗਾ ਕੇ ਕੇਜਰੀਵਾਲ ਨੂੰ...
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਡੇ ਬਹੁਮਤ ਨਾਲ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਹੈ। ਦਿੱਲੀ ਦੇ ਪੁੱਤਰ ਕਹੇ ਜਾਣ ਵਾਲੇ ਕੇਜਰੀਵਾਲ ਨੇ ਪੰਜਾਬ ਵਿਚ ਅਪਣੀ ਅਲੱਗ ਜਗ੍ਹਾ ਬਣਾ ਲਈ ਹੈ। ਦਰਅਸਲ ਲੁਧਿਆਣਾ ਵਿਚ ਵੈਕਸ ਮਿਊਜ਼ੀਅਮ ਵਿਚ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਦਾ ਸਟੈਚੂ ਲਗਾਇਆ ਗਿਆ ਹੈ।
Arvind Kejriwal Statue
ਇਸ ਵੈਕਸ ਮਿਊਜ਼ੀਅਮ 'ਚ ਬਰਾਕ ਓਬਾਮਾ ਤੋਂ ਲੈ ਕੇ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ, ਮਦਰ ਟਰੇਸਾ ਤੋਂ ਲੈ ਕੇ ਮਾਈਕਲ ਜੈਕਸਨ, ਸਲਮਾਨ ਖਾਨ ਅਤੇ ਸਚਿਨ ਤੇਂਦੁਲਕਰ ਵਰਗੀਆਂ ਵੱਡੀਆਂ ਹਸਤੀਆਂ ਦੇ ਵੈਕਸ ਸਟੈਚੂ (ਮੋਮ ਦੇ ਬੁੱਤ) ਲਾਏ ਗਏ ਹਨ। ਬੁੱਤ ਨੂੰ ਬਹੁਤ ਸੁੰਦਰ ਢੰਗ ਨਾਲ ਬਣਾਇਆ ਗਿਆ ਹੈ। ਕੇਜਰੀਵਾਲ ਦੇ ਸਿਰ 'ਤੇ ਮਫਰਲ ਹੈ। ਇਸ ਦੇ ਨਾਲ ਸਿਰ 'ਤੇ ਆਮ ਆਦਮੀ ਪਾਰਟੀ ਦੀ ਟੋਪੀ ਵੀ ਪਹਿਨਾਈ ਗਈ ਹੈ ਅਤੇ ਹੱਥ 'ਚ ਮਾਈਕ ਵੀ ਫੜਾਇਆ ਗਿਆ ਹੈ।
Arvind Kejriwal
ਅਨਿਆਂ ਅੰਦੋਲਨ ਦਾ ਉਦੇਸ਼ ਲੈ ਕੇ ਭ੍ਰਿਸ਼ਟਾਚਾਰ ਦੇ ਖਿਲਾਫ ਖੜ੍ਹੇ ਹੋਣ ਵਾਲੇ ਕੇਜਰੀਵਾਲ ਨੇ ਦਿੱਲੀ ਵਿਚ ਅਪਣਾ ਰਾਜਨੀਤਿਕ ਸਫਰ ਸ਼ੁਰੂ ਕੀਤਾ ਹੈ। ਸਾਲ 2013 ਵਿਚ ਜਦੋਂ ਕੇਜਰੀਵਾਲ ਨੂੰ ਬਹੁਮਤ ਨਹੀਂ ਮਿਲਿਆ ਸੀ ਤਾਂ ਉਹਨਾਂ ਨੇ ਕਾਂਗਰਸ ਦੇ ਨਾਲ ਹੱਥ ਮਿਲਾ ਕੇ ਦਿੱਲੀ ਵਿਚ 49 ਦਿਨ ਤਕ ਹੀ ਸਰਕਾਰ ਚਲਾ ਸਕੇ ਸਨ। ਪਰ ਸਾਲ 2015 ਵਿਚ ਚੋਣਾਂ ਵਿਚ ਦਿੱਲੀ ਦੀ ਜਨਤਾ ਨੇ ਵੱਡੇ ਬਹੁਮਤ ਨਾਲ ਆਪ ਨੂੰ ਜਤਾਇਆ ਸੀ।
Arvind Kejriwal Statue
ਇਸ ਵਾਰ ਵੀ ਦਿੱਲੀ ਨਿਵਾਸੀਆਂ ਨੇ ਪੂਰਾ ਜ਼ੋਰ ਲਗਾ ਕੇ ਕੇਜਰੀਵਾਲ ਨੂੰ ਫਿਰ ਤੋਂ ਦਿੱਲੀ ਮੁੱਖ ਮੰਤਰੀ ਚੁਣਿਆ ਹੈ। ਉਪਰਾਜਪਾਲ ਅਨਿਲ ਬੈਜਲ ਮੁੱਖ ਮੰਤਰੀ ਸਮੇਤ ਸਾਰੇ ਮੰਤਰੀਆਂ ਨੂੰ ਅਹੁਦਿਆਂ ਦੀ ਸਹੁੰ ਚੁਕਣਗੇ। ਉਨ੍ਹਾਂ ਨਾਲ ਛੇ ਮੰਤਰੀ ਵੀ ਸਹੁੰ ਚੁੱਕਣਗੇ। ਇਨ੍ਹਾਂ 'ਚ ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਜਿੰਦਰ ਗੌਤਮ ਸ਼ਾਮਲ ਹਨ।
Arvind Kejriwal
ਸਮਾਰੋਹ ਕਈ ਮਾਇਨਿਆਂ 'ਚ ਖਾਸ ਹੋਵੇਗਾ, ਕਿਉਂਕਿ ਕੇਜਰੀਵਾਲ ਵਲੋਂ ਪੂਰੀ ਦਿੱਲੀ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਸਹੁੰ ਚੁੱਕ ਸਮਾਰੋਹ ਦੇ ਮੰਚ 'ਤੇ 'ਦਿੱਲੀ ਨੂੰ ਸੰਵਾਰਨ' 'ਚ ਯੋਗਦਾਨ ਦੇਣ ਵਾਲੇ 50 ਵਿਸ਼ੇਸ਼ ਮਹਿਮਾਨ ਵੀ ਰਹਿਣਗੇ। ਇਨ੍ਹਾਂ 'ਚ ਡਾਕਟਰ, ਅਧਿਆਪਕ, ਬਾਈਕ ਐਂਬੂਲੈਂਸ ਰਾਈਡਰਜ਼, ਸਫਾਈ ਕਰਮਚਾਰੀ, ਸਿਗਨੇਚਰ ਬ੍ਰਿਜ ਦੇ ਕੰਸਟ੍ਰਕਸ਼ਨ ਵਰਕਰਜ਼, ਬੱਸ ਮਾਰਸ਼ਲ, ਆਟੋ ਡਰਾਈਵਰ ਆਦਿ ਹਨ।
Arvind Kejriwal
ਦੱਸਣਯੋਗ ਹੈ ਕਿ ਕੇਜਰੀਵਾਲ ਨੇ ਦਸੰਬਰ 2013 ਅਤੇ ਫਰਵਰੀ 2015 'ਚ ਰਾਮਲੀਲਾ ਮੈਦਾਨ 'ਚ ਸੀ. ਐੱਮ. ਅਹੁਦੇ ਦੀ ਸਹੁੰ ਚੁੱਕੀ ਸੀ। ਕੇਜਰੀਵਾਲ, ਸਾਬਕਾ ਸੀ. ਐੱਮ ਸਵ. ਸ਼ੀਲਾ ਦੀਕਸ਼ਤ ਤੋਂ ਬਾਅਦ ਦੂਜੇ ਅਜਿਹੇ ਵਿਅਕਤੀ ਹਨ, ਜੋ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਦਿੱਲੀ ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ 'ਚੋਂ 'ਆਪ' ਪਾਰਟੀ ਨੇ 63 ਸੀਟਾਂ ਜਿੱਤੀਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।