ਰੱਖਿਆ ਮੰਤਰੀ ਨੇ ਲਾਂਚ ਕੀਤੀ E-Chhawani portal, 20 ਲੱਖ ਤੋਂ ਵੱਧ ਲੋਕਾਂ ਨੂੰ ਮਿਲੇਗਾ ਲਾਭ
Published : Feb 16, 2021, 3:24 pm IST
Updated : Feb 16, 2021, 3:35 pm IST
SHARE ARTICLE
 Defence Minister Rajnath Singh launch E-Chhawani portal
Defence Minister Rajnath Singh launch E-Chhawani portal

ਇਹ ਈ _ਛਾਵਣੀ ਪੋਰਟਲ ਦੇਸ਼ ਦੀਆਂ 62 ਕੰਟੋਨਮੈਂਟਸ ਬੋਰਡਜ਼ ਵਿੱਚ ਮਿਉਂਸਿਪਲ ਸਹੂਲਤਾਂ ਲੋਕਾਂ ਤੱਕ ਦੀ ਪਹੁੰਚਾਣ ਦਾ ਕੰਮ ਕਰੇਗਾ।

ਨਵੀਂ ਦਿੱਲੀ- ਆਰਥਿਕਤਾ ਦੇ ਲਿਹਾਜ਼ ਨਾਲ, ਭਾਰਤ ਪੂਰੀ ਦੁਨੀਆ ਲਈ ਸੰਭਾਵਨਾਵਾਂ ਵਾਲਾ ਦੇਸ਼ ਬਣ ਗਿਆ ਹੈ। ਚਾਹੇ ਇਹ ਰੱਖਿਆ, ਅਰਥ ਵਿਵਸਥਾ, ਖੇਤੀਬਾੜੀ, ਵਪਾਰ ਜਾਂ ਆਈ ਟੀ ਖੇਤਰ ਹੋਵੇ, ਵਿਸ਼ਵ ਭਾਰਤ ਦਾ ਨਵਾਂ ਅਕਸ ਵੇਖ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿਚ ਭਾਰਤ ਬਾਰੇ ਪਹਿਲਾਂ ਦੀ ਧਾਰਨਾ ਬਦਲ ਗਈ ਹੈ, ਇਹ ਗੱਲ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਕਸ਼ਾ ਸੰਪਦਾ ਭਵਨ ਵਿਖੇ ਆਯੋਜਿਤ ਈ-ਛਾਉਣੀ ਪੋਰਟਲ ਦੇ ਉਦਘਾਟਨ ਸਮਾਰੋਹ ਦੌਰਾਨ ਕਹੀ।

 

 

ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਈ _ਛਾਵਣੀ ਪੋਰਟਲ ਦਾ ਉਦਘਾਟਨ ਅੱਜ ਦਿੱਲੀ ਵਿਖੇ ਕੀਤਾ ਗਿਆ।  ਇਹ ਈ _ਛਾਵਣੀ ਪੋਰਟਲ ਦੇਸ਼ ਦੀਆਂ 62 ਕੰਟੋਨਮੈਂਟਸ ਬੋਰਡਜ਼ ਵਿੱਚ ਮਿਉਂਸਿਪਲ ਸਹੂਲਤਾਂ ਲੋਕਾਂ ਤੱਕ ਦੀ ਪਹੁੰਚਾਣ ਦਾ ਕੰਮ ਕਰੇਗਾ। ਇਸ ਤੋਂ ਇਲਾਵਾ ਲੋਕਾਂ ਨੂੰ ਦਫ਼ਤਰਾਂ ਵਿੱਚ ਖੱਜਲ ਖੁਆਰੀ ਦੀ ਬਜਾਏ ਘਰ ਬੈਠਿਆਂ ਹੀ ਸਮੇਂ ਸਿਰ ਸਹੂਲਤਾਂ ਮਿਲਣਗੀਆਂ। ਇਸ ਤੋਂ ਇਲਾਵਾ ਇਸ ਪੋਰਟਲ ਦੇ ਉਦਘਾਟਨ ਨਾਲ 20 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ। 

portalportal

ਇਸ ਦੀ ਜਾਣਕਾਰੀ ਫਿਰੋਜ਼ਪੁਰ ਕੰਟੋਨਮੈਂਟ ਬੋਰਡ ਦੀ ਸੀ ਈ ਓ ਪ੍ਰੋਮਿਲਾ ਜੈਸਵਾਲ ਨੇ ਦਿੱਤੀ। ਸੀ ਈ ਓ ਪ੍ਰੋਮਿਲਾ ਜੈਸਵਾਲ ਨੇ ਦੱਸਿਆ ਕਿ  ਪ੍ਰੋਜੈਕਟ ਦੇ ਉਦਘਾਟਨ ਸਮੇਂ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਰੱਖਿਆ ਸਕੱਤਰ ਡਾ: ਅਜੈ ਕੁਮਾਰ ਅਤੇ ਡਾਇਰੈਕਟਰ ਜਨਰਲ ਡਿਫੈਂਸ ਐਸਟੇਟ ਸ੍ਰੀਮਤੀ. ਦੀਪਾ ਬਾਜਵਾ ਵੀ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement