
ਮਹਾਨ ਸੰਤ ਗੁਰੂ ਦੇ ਸਨਮਾਨ 'ਚ ਅਤੇ ਉਨ੍ਹਾਂ ਦੀ ਯਾਦ ਨੂੰ ਬਰਕਰਾਰ ਰੱਖਣ ਲਈ ਉੱਤਰ ਪ੍ਰਦੇਸ਼ 'ਚ ਬਸਪਾ ਦੀ ਸਰਕਾਰ ਨੇ ਕਈ ਕੰਮ ਕੀਤਾ
ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਬੁੱਧਵਾਰ ਨੂੰ ਸੰਤ ਸ਼੍ਰੋਮਣੀ ਰਵਿਦਾਸ ਜੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਅਤੇ ਦੁਨੀਆ ਵਿਚ ਰਹਿੰਦੇ ਉਨ੍ਹਾਂ ਦੇ ਕਰੋੜਾਂ ਪੈਰੋਕਾਰਾਂ ਨੂੰ ਵਧਾਈ ਦਿੱਤੀ। ਸੂਬੇ ਦੀ ਪਿਛਲੀ ਬਸਪਾ ਸਰਕਾਰ ਦੇ ਕਾਰਜਕਾਲ ਦੌਰਾਨ ਸੰਤ ਰਵਿਦਾਸ ਦੇ ਸਨਮਾਨ ਵਿਚ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਦੋਹੀ ਜ਼ਿਲ੍ਹੇ ਦਾ ਨਾਂ ਬਦਲ ਕੇ ਸੰਤ ਰਵਿਦਾਸ ਨਗਰ ਕਰ ਦਿੱਤਾ ਸੀ, ਪਰ ਪਿਛਲੀ ਸਮਾਜਵਾਦੀ ਪਾਰਟੀ (ਸਪਾ) ਸਰਕਾਰ ਨੇ "ਜਾਤੀਵਾਦੀ ਅਤੇ ਰਾਜਨੀਤਿਕ ਨਫ਼ਰਤ ਦੇ ਕਾਰਨ" ਇਹ ਨਾਮ ਬਦਲ ਦਿੱਤਾ ਸੀ ਅਤੇ ਮੌਜੂਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੁਆਰਾ ਇਸ ਨੂੰ ਬਹਾਲ ਨਹੀਂ ਕੀਤਾ ਗਿਆ ਸੀ।
BJP
ਬਸਪਾ ਹੈੱਡਕੁਆਰਟਰ ਤੋਂ ਜਾਰੀ ਬਿਆਨ ਅਨੁਸਾਰ ਮਾਇਆਵਤੀ ਨੇ ਸੰਤ ਗੁਰੂ ਰਵਿਦਾਸ ਜੀ ਨੂੰ ਮੱਥਾ ਟੇਕਦੇ ਹੋਏ ਕਿਹਾ, ''ਮਹਾਨ ਸੰਤ ਗੁਰੂ ਦੇ ਸਨਮਾਨ 'ਚ ਅਤੇ ਉਨ੍ਹਾਂ ਦੀ ਯਾਦ ਨੂੰ ਬਰਕਰਾਰ ਰੱਖਣ ਲਈ ਉੱਤਰ ਪ੍ਰਦੇਸ਼ 'ਚ ਬਸਪਾ ਦੀ ਸਰਕਾਰ ਨੇ ਕਈ ਕੰਮ ਕੀਤਾ ਜਿਸ ਵਿਚ ਭਦੋਹੀ ਜ਼ਿਲ੍ਹੇ ਦਾ ਨਾਂ ਬਦਲ ਕੇ ਸੰਤ ਰਵਿਦਾਸ ਨਗਰ ਕਰਨਾ ਵੀ ਸ਼ਾਮਲ ਹੈ।'' ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਰਵਿਦਾਸ ਜਯੰਤੀ ਦੀ ਛੁੱਟੀ ਵੀ ਕੈਲੰਡਰ ਵਿਚੋਂ ਹਟਾ ਦਿੱਤੀ ਹੈ, ਜੋ ਕਿ ਬਹੁਤ ਦੁੱਖ ਦੀ ਗੱਲ ਹੈ।
ਮਾਇਆਵਤੀ ਨੇ 'ਸੀਰ ਗੋਵਰਧਨ' ਵਿਚ ਸੰਤ ਰਵਿਦਾਸ ਦੇ ਜਨਮ ਸਥਾਨ 'ਤੇ ਆਏ ਆਗੂਆਂ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਸੰਤ ਗੁਰੂ ਰਵਿਦਾਸ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਹਮੇਸ਼ਾ ਅਣਡਿੱਠ ਕਰਨ ਵਾਲੇ ਨੇਤਾ ਵੋਟਾਂ ਹਾਸਲ ਕਰਨ ਦੇ ਸੁਆਰਥ ਲਈ ਉਨ੍ਹਾਂ ਦੀ ਪੂਜਾ ਕਰਦੇ ਹਨ, ਪਰ ਉਹਨਾਂ ਦਾ ਉਪਦੇਸ਼ ਮੰਨ ਕੇ ਗਰੀਬਾਂ ਦਾ ਭਲਾ ਨਹੀਂ ਕਰਦੇ।
Mayawati
ਬਸਪਾ ਮੁਖੀ ਨੇ ਕਿਹਾ ਕਿ ਜਿਹੜੇ ਲੋਕ ਸਿਰਫ਼ ਵੋਟਾਂ ਦੀ ਖ਼ਾਤਰ ਸਿਆਸਤ ਕਰਨ ਵਿਚ ਮੁਹਾਰਤ ਰੱਖਦੇ ਹਨ, ਉਨ੍ਹਾਂ ਤੋਂ ਬਹੁਤ ਚੌਕਸ ਰਹਿਣ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਈ ਨੇਤਾਵਾਂ ਨੇ ਵਾਰਾਣਸੀ ਸਥਿਤ ਸੰਤ ਰਵਿਦਾਸ ਦੇ ਜਨਮ ਸਥਾਨ 'ਸੀਰ ਗੋਵਰਧਨ' 'ਤੇ ਮੱਥਾ ਟੇਕਿਆ।