
ਇਨ੍ਹਾਂ ਤਿੰਨਾਂ ਕੁੜੀਆਂ ਦੇ ਕਾਤਲ ਕੋਈ ਹੋਰ ਨਹੀਂ ਸਗੋਂ ਇਨ੍ਹਾਂ ਦੇ ਪ੍ਰੇਮੀ ਹਨ।
ਨਵੀਂ ਦਿੱਲੀ- ਪਿਛਲੇ ਕੁਝ ਸਮੇਂ ਵਿੱਚ ਦਿੱਲੀ ’ਚ ਵਾਪਰੀਆਂ ਅਪਰਾਧਿਕ ਘਟਨਾਵਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸ਼ਰਧਾ ਵਾਕਰ ਕਤਲ ਕਾਂਡ ਤੋਂ ਬਾਅਦ ਲਿਵ ਇਨ ’ਚ ਰਹਿ ਰਹੀ ਨਿੱਕੀ ਯਾਦਵ ਤੇ ਮੇਘਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁੱਕੜੇ-ਟੁੱਕੜੇ ਕਰ ਦਿੱਤੇ ਸੀ।
ਸ਼ਰਧਾ ਕਤਲ ਕਾਂਡ
ਇਨ੍ਹਾਂ ਤਿੰਨਾਂ ਕੁੜੀਆਂ ਦੇ ਕਾਤਲ ਕੋਈ ਹੋਰ ਨਹੀਂ ਸਗੋਂ ਇਨ੍ਹਾਂ ਦੇ ਪ੍ਰੇਮੀ ਹਨ। ਮਈ 2022 ਵਿੱਚ, ਸ਼ਰਧਾ ਕਤਲ ਮਾਮਲਾ ਸਾਹਮਣੇ ਆਇਆ ਸੀ। ਦਰਅਸਲ ਸ਼ਰਧਾ ਦੇ ਲਿਵ-ਇਨ ਪਾਰਟਨਰ ਨੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ। ਉਸ ਨੇ ਲਾਸ਼ ਦੇ ਟੁਕੜੇ ਦਿੱਲੀ ਵਿਚ ਵੱਖ-ਵੱਖ ਥਾਵਾਂ ਤੇ ਜੰਗਲਾਂ ਵਿਚ ਸੁੱਟ ਦਿੱਤੇ। ਪੁਲਿਸ ਨੂੰ ਸ਼ਰਧਾ ਦੀ ਲਾਸ਼ ਦੇ ਕੁੱਝ ਟੁੱਕੜੇ ਵੀ ਬਰਾਮਦ ਹੋ ਗਏ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਚਾਰਜਸ਼ੀਟ 'ਚ ਕਿਹਾ ਗਿਆ ਹੈ ਕਿ ਸ਼ਰਧਾ ਦਾ ਕਤਲ ਕਰਨ ਤੋਂ ਬਾਅਦ ਆਫਤਾਬ ਨੇ ਕਿਸੇ ਹੋਰ ਲੜਕੀ ਨਾਲ ਦੋਸਤੀ ਕੀਤੀ ਸੀ। ਸ਼ਰਧਾ ਨੂੰ ਆਫਤਾਬ ਦੇ ਵਿਵਹਾਰ 'ਤੇ ਸ਼ੱਕ ਹੋ ਗਿਆ ਸੀ। ਉਸ ਨੂੰ ਲੱਗ ਰਿਹਾ ਸੀ ਕਿ ਆਫਤਾਬ ਕਿਸੇ ਹੋਰ ਲੜਕੀ ਦੇ ਸੰਪਰਕ ਵਿਚ ਹੈ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਰਹਿੰਦਾ ਸੀ।
ਦੂਜੀ ਵਾਰਦਾਤ 9-10 ਫਰਵਰੀ ਦੀ ਦਰਮਿਆਨੀ ਰਾਤ ਨੂੰ ਨਿੱਕੀ ਯਾਦਵ ਦੀ ਲਾਸ਼ ਦਿੱਲੀ ਦੇ ਨਜਫਗੜ੍ਹ ਇਲਾਕੇ ਦੇ ਇੱਕ ਢਾਬੇ ਦੇ ਫਰਿੱਜ ਵਿੱਚੋਂ ਮਿਲੀ ਸੀ। ਨਿੱਕੀ ਦਾ ਵੀ ਉਸ ਦੇ ਪ੍ਰੇਮੀ ਨੇ ਕਤਲ ਕਰ ਦਿੱਤਾ ਸੀ। ਤੀਜੀ ਦਿਲ ਦਹਿਲਾ ਦੇਣ ਵਾਲੀ ਘਟਨਾ ਮਹਾਰਾਸ਼ਟਰ ਦੇ ਪਾਲਘਰ ਤੋਂ ਸਾਹਮਣੇ ਆਈ ਹੈ। ਇੱਥੇ ਮੇਘਾ ਨਾਂ ਦੀ ਲੜਕੀ ਦੀ ਲਾਸ਼ ਉਸ ਦੇ ਬੈੱਡ ਤੋਂ ਬਰਾਮਦ ਹੋਈ। ਮੇਘਾ ਦਾ ਵੀ ਉਸ ਦੇ ਪ੍ਰੇਮੀ ਨੇ ਕਤਲ ਕਰ ਦਿੱਤਾ ਹੈ।
ਨਿੱਕੀ ਯਾਦਵ
ਦੱਖਣੀ ਪੱਛਮੀ ਦਿੱਲੀ ਦੇ ਪਿੰਡ ਮਿੱਤਰਾਉਂ ਦੇ ਰਹਿਣ ਵਾਲੇ ਸਾਹਿਲ ਗਹਿਲੋਤ ਨੇ ਕਥਿਤ ਤੌਰ 'ਤੇ ਆਪਣੇ ਲਿਵ-ਇਨ ਪਾਰਟਨਰ ਨਿੱਕੀ ਯਾਦਵ ਦੀ ਹੱਤਿਆ ਕਰ ਦਿੱਤੀ। ਸਾਹਿਲ ਨੇ ਆਪਣੇ ਮੋਬਾਈਲ ਫੋਨ ਦੀ ਡਾਟਾ ਕੇਬਲ ਨਾਲ ਨਿੱਕੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਫਿਰ ਉਸ ਦੀ ਲਾਸ਼ ਲਿਆ ਕੇ ਨਜਫਗੜ੍ਹ ਇਲਾਕੇ ਵਿਚ ਆਪਣੇ ਢਾਬੇ ਦੇ ਫਰਿੱਜ ਵਿਚ ਛੁਪਾ ਦਿੱਤੀ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਆਪਣੀ ਪ੍ਰੇਮਿਕਾ ਨੂੰ ਮਾਰਨ ਤੋਂ ਕੁਝ ਘੰਟੇ ਬਾਅਦ ਹੀ ਸਾਹਿਲ ਨੇ ਇਕ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ। ਪੁਲਿਸ ਦਾ ਕਹਿਣਾ ਹੈ ਕਿ ਨਿੱਕੀ ਨੂੰ ਮਾਰਨ ਤੋਂ ਪਹਿਲਾਂ ਸਾਹਿਲ ਉਸ ਨੂੰ ਕਸ਼ਮੀਰੀ ਗੇਟ ਲੈ ਗਿਆ। ਸਾਹਿਲ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਕਿਸੇ ਹਿੱਲ ਸਟੇਸ਼ਨ 'ਤੇ ਘੁੰਮਣ ਜਾ ਰਹੇ ਹਨ। ਸਾਹਿਲ ਅਤੇ ਨਿੱਕੀ ਸਾਲ 2018 ਵਿੱਚ ਉੱਤਮ ਨਗਰ ਵਿੱਚ ਇੱਕ ਦੂਜੇ ਨੂੰ ਮਿਲੇ ਸਨ। ਦੋਵੇਂ ਇੱਥੇ ਕੋਚਿੰਗ ਸੈਂਟਰ ਵਿੱਚ ਪੜ੍ਹਦੇ ਸਨ। ਬਾਅਦ ਵਿੱਚ ਦੋਵੇਂ ਇਕੱਠੇ ਰਹਿਣ ਲੱਗੇ। ਦੱਸਿਆ ਜਾ ਰਿਹਾ ਸੀ ਕਿ ਨਿੱਕੀ ਨੂੰ ਸਾਹਿਲ ਦੇ ਕਿਸੇ ਹੋਰ ਨਾਲ ਰਿਸ਼ਤਾ ਹੋਣ ਦੀ ਗੱਲ਼ ਪਤਾ ਲੱਗ ਗਈ ਸੀ ਜਿਸ ਕਾਰਨ ਦੋਵਾਂ ਵਿਚ ਥੋੜੀ ਬਹੁਤ ਬਹਿਸ ਵੀ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ : ਪਿਤਾ ਦੀ ਮੌਤ ਦਾ ਗਮ ਸਹਾਰ ਨਾ ਸਕਿਆ ਪੁੱਤ : ਪੁਲਿਸ ਮੁਲਾਜ਼ਮ ਦੇ ਮੁੰਡੇ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
ਮੇਘਾ ਧਨ ਸਿੰਘ ਤੋਰਵੀ
ਇਸ ਤੋਂ ਬਾਅਦ ਤੀਜਾ ਮਾਮਲਾ ਮਹਾਰਾਸ਼ਟਰ ਦੇ ਪਾਲਘਰ ਵਿੱਚ ਇੱਕ 35 ਸਾਲਾ ਔਰਤ ਦੇ ਕਤਲ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਲਿਸ ਨੇ ਨਾਲਾਸੋਪਾਰਾ ਤੋਂ ਔਰਤ ਦੀ ਲਾਸ਼ ਬਰਾਮਦ ਕੀਤੀ ਹੈ। ਪੁਲਿਸ ਨੂੰ ਮੇਘਾ ਨਾਂ ਦੀ ਔਰਤ ਦੀ ਲਾਸ਼ ਉਸ ਦੇ ਬੈੱਡ ਬਾਕਸ ਵਿੱਚੋਂ ਮਿਲੀ। ਮੇਘਾ ਇੱਥੇ ਕਿਰਾਏ 'ਤੇ ਰਹਿੰਦੀ ਸੀ। ਗੁਆਂਢੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਘਰ ਵਿੱਚੋਂ ਬਦਬੂ ਆ ਰਹੀ ਸੀ। ਇਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ।
ਇਹ ਖ਼ਬਰ ਵੀ ਪੜ੍ਹੋ : ਵਰਦੀਆਂ ਦੀ ਗ੍ਰਾਂਟ ਘਟਾਲੇ ਮਾਮਲੇ ’ਚ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ : ਤਰਨਤਾਰਨ ਜ਼ਿਲ੍ਹਾ ਸਿੱਖਿਆ ਅਫ਼ਸਰ ਦਲਜਿੰਦਰ ਕੌਰ ਨੂੰ ਕੀਤਾ ਮੁਅੱਤਲ
ਮੇਘਾ ਜੋ ਨਰਸ ਵਜੋਂ ਕੰਮ ਕਰਦੀ ਹੈ, ਦਾ ਕਥਿਤ ਤੌਰ 'ਤੇ ਉਸ ਦੇ ਲਿਵ-ਇਨ ਪਾਰਟਨਰ ਹਾਰਦਿਕ ਸ਼ਾਹ (27) ਨੇ ਕਤਲ ਕਰ ਦਿੱਤਾ ਸੀ। ਹਾਰਦਿਕ ਕੋਲ ਕੋਈ ਨੌਕਰੀ ਨਹੀਂ ਸੀ। ਇਸ ਗੱਲ ਨੂੰ ਲੈ ਕੇ ਦੋਨਾਂ ਵਿੱਚ ਝਗੜਾ ਹੁੰਦਾ ਰਹਿੰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਹੀ ਇੱਕ ਝਗੜੇ ਤੋਂ ਪਰੇਸ਼ਾਨ ਹੋ ਕੇ ਹਾਰਦਿਕ ਨੇ ਮੇਘਾ ਦਾ ਕਤਲ ਕਰ ਦਿੱਤਾ। ਹਾਲਾਂਕਿ ਹਾਰਦਿਕ ਅਤੇ ਮੇਘਾ ਨੇ ਰੀਅਲ ਅਸਟੇਟ ਏਜੰਟ, ਮਕਾਨ ਮਾਲਕ ਅਤੇ ਗੁਆਂਢੀਆਂ ਨੂੰ ਦੱਸਿਆ ਸੀ ਕਿ ਉਹ ਵਿਆਹੇ ਹੋਏ ਹਨ। ਮੁਲਜ਼ਮ ਨੇ ਭੱਜਣ ਤੋਂ ਪਹਿਲਾਂ ਆਪਣੀ ਭੈਣ ਨੂੰ ਕਤਲ ਬਾਰੇ ਦੱਸਿਆ ਸੀ। ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਹਾਰਦਿਕ ਨੂੰ ਹਾਲਾਂਕਿ ਮੰਗਲਵਾਰ ਨੂੰ ਫੜ ਲਿਆ ਗਿਆ।