
ਭਾਜਪਾ ਨੇ ਚੁੱਕੇ ਸਾਬਕਾ ਯੂਪੀਏ ਸਰਕਾਰ ਉੱਤੇ ਸਵਾਲ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹਿਯੋਗੀ ਐਲੋਨ ਮਸਕ ਨੇ ਭਾਰਤ ਦੀਆਂ ਚੋਣਾਂ ਵਿਚ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਦਿਤੇ ਗਏ 182 ਕਰੋੜ ਰੁਪਏ ਦੀ ਫ਼ੰਡਿੰਗ ਨੂੰ ਰੱਦ ਕਰ ਦਿਤਾ ਹੈ। ਮਸਕ ਦੀ ਅਗਵਾਈ ਵਾਲੇ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫ਼ੀਸ਼ੈਂਸੀ ਨੇ ਇਹ ਫ਼ੈਸਲਾ ਲਿਆ।
ਡਾਗ ਨੇ ਐਕਸ ’ਤੇ ਪੋਸਟ ਕਰ ਕੇ ਸੂਚੀ ਜਾਰੀ ਕੀਤੀ ਹੈ। ਇਸ ਵਿਚ ਵਿਭਾਗ ਦੁਆਰਾ ਰੱਦ ਕੀਤੇ ਗਏ ਸਾਰੇ ਪ੍ਰਕਾਰ ਦੇ ਖ਼ਰਚੇ ਸ਼ਾਮਲ ਹਨ। ਇਸ ਸੂਚੀ ਵਿਚ ਭਾਰਤ ਵਿਚ ਵੋਟਰਾਂ ਦੀ ਭਾਗੀਦਾਰੀ ਲਈ ਫ਼ੰਡਿੰਗ ਵੀ ਸ਼ਾਮਲ ਹੈ।
ਇਸ ਫ਼ੈਸਲੇ ’ਤੇ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਦਾਅਵਾ ਕੀਤਾ ਹੈ ਕਿ ਇਸ ਫ਼ੰਡ ਦੀ ਵਰਤੋਂ ਭਾਰਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਗਈ ਸੀ। ਕਾਂਗਰਸ ਪਾਰਟੀ ਅਤੇ ਅਮਰੀਕੀ ਕਾਰੋਬਾਰੀ ਜਾਰਜ ਸੋਰੋਸ ’ਤੇ ਚੋਣਾਂ ’ਚ ਦਖ਼ਲ ਦੇਣ ਦੇ ਦੋਸ਼ ਲੱਗੇ ਹਨ।