ਟੋਰੈਂਟ ਪਾਵਰ ਨੇ ਨਾਭਾ ਪਾਵਰ ਇਕਾਈ ਲਿਮਟਡ ਖ਼ਰੀਦੀ
Published : Feb 16, 2026, 4:24 pm IST
Updated : Feb 16, 2026, 4:24 pm IST
SHARE ARTICLE
Torrent Power acquires Nabha Power Unit Limited
Torrent Power acquires Nabha Power Unit Limited

ਪੰਜ ਗੀਗਾਵਾਟ ਤੋਂ ਵਧ ਕੇ 6.4 ਗੀਗਾਵਾਟ ਹੋ ਜਾਵੇਗੀ ਟੋਰੈਂਟ ਦੀ ਸੰਚਾਲਨ ਸਮਰਥਾ

ਨਵੀਂ ਦਿੱਲੀ  : ਟੋਰੈਂਟ ਪਾਵਰ ਲਿਮਟਡ ਨੇ ਐਲ ਐਂਡ ਟੀ ਪਾਵਰ ਡਿਵੈਲਪਮੈਂਟ ਲਿਮਟਡ ਨਾਲ 6889 ਕਰੋੜ ਰੁਪਏ ਦੇ ਉੱਦਮ ਮੁੱਲ ’ਤੇ ਨਾਭਾ ਪਾਵਰ ਲਿਮਟਡ ’ਚ 100 ਫ਼ੀ ਸਦੀ ਹਿੱਸੇਦਾਰੀ ਹਾਸਲ ਕਰਨ ਲਈ ਇਕ ਸਮਝੌਤਾ ਕੀਤਾ ਹੈ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। 

ਨਾਭਾ ਪਾਵਰ ਲਿਮਟਡ, ਐਲ ਐਂਡ ਟੀ ਪਾਵਰ ਡਿਵੈਲਪਮੈਂਟ ਲਿਮਟਡ ਦੀ ਮੁਕੰਮਲ ਮਲਕੀਅਤ ਵਾਲੀ ਸਹਿ-ਕੰਪਨੀ ਹੈ। ਜਦਕਿ ਐਨ ਐਂਡ ਟੀ ਪਾਵਰ ਡਿਵੈਲਪਮੈਂਟ ਲਿਮਟਡ ਬੁਨਿਆਦੀ ਢਾਂਚਾ ਖੇਤਰ ਦੀ ਪ੍ਰਮੁੱਖ ਕੰਪਨੀ ਲਾਰਸਨ ਐਂਡ ਟੁਬਰੋ ਲਿਮਟਡ ਦੀ ਪੂਰਨ ਸਹਿ-ਕੰਪਨੀ ਦੀ ਇਕਾਈ ਹੈ। 
ਨਾਭਾ ਪਾਵਰ ਦੀ ਸਥਾਪਨਾ 2014 ’ਚ ਕੀਤੀ ਗਈ ਸੀ। ਇਸ ਕੋਲ ਪੰਜਾਬ ਦੇ ਰਾਜਪੁਰਾ (ਪਟਿਆਲਾ ਜ਼ਿਲ੍ਹਾ) ’ਚ 1400 ਮੈਗਾਵਾਟ (2×700 ਮੈਗਾਵਾਟ) ਦੀ ਸਪੁਰਕਰਿਟੀਕਲ ਕੋਲਾ ਅਧਾਰਤ ਤਾਪ ਬਿਜਲੀ ਘਰ ਪ੍ਰਾਜੈਕਟ ਦੀ ਮਲਕੀਅਤ ਹੈ ਅਤੇ ਇਸ ਦਾ ਸੰਚਾਲਨ ਵੀ ਕਰਦੀ ਹੈ, ਜੋ 25 ਸਾਲ ਦੇ ਬਿਜਲੀ ਖ਼ਰੀਦ ਸਮਝੌਤੇ ਹੇਠ ਕੰਮ ਕਰ ਰਹੀ ਹੈ। 

ਟੋਰੈਂਟ ਪਾਵਰ ਨੇ ਬਿਆਨ ’ਚ ਕਿਹਾ ਕਿ ਉਸ ਨੇ ਐਲ ਐਂਡ ਟੀ ਪਾਵਰ ਡਿਵੈਲਪਮੈਂਟ ਲਿਮਟਡ ਨਾਲ ਨਾਭਾ ਪਾਵਰ ਲਿਮਟਡ ’ਚ 100 ਫ਼ੀ ਸਦੀ ਹਿੱਸੇਦਾਰੀ ਅਤੇ ਪਰਿਵਰਤਨਯੋਗ ਸਾਧਨਾਂ ਨੂੰ ਪ੍ਰਾਪਤ ਕਰਨ ਲਈ ਅੰਤਮ ਸਮਝੌਤਾ ਕੀਤਾ ਹੈ ਹਾਲਾਂਕਿ ਇਹ ਸੌਦਾ ਜ਼ਰੂਰੀ ਰੈਗੂਲੇਟਰੀ ਮਨਜ਼ੂਰੀਆਂ ਅਤੇ ਪ੍ਰਚਲਿਤ ਸਮਾਪਤੀ ਸ਼ਰਤਾਂ ਦੇ ਅਧੀਨ ਰਹੇਗਾ। 

ਪ੍ਰਾਪਤੀ ਪੂਰੀ ਹੋਣ ਮਗਰੋਂ ਟੋਰੈਂਟ ਦੀ ਸੰਚਾਲਨ ਸਮਰਥਾ ਪੰਜ ਗੀਗਾਵਾਟ ਤੋਂ ਵਧ ਕੇ 6.4 ਗੀਗਾਵਾਟ ਹੋ ਜਾਵੇਗੀ। ਟੋਰੈਂਟ ਸਮੂਹ ਦੇ ਚੇਅਰਮੈਨ ਸਮੀਰ ਮੇਹਤਾ ਨੇ ਕਿਹਾ, ‘‘ਨਾਭਾ ਪਾਵਰ ਸਾਡੇ ਪੋਰਟਫ਼ੋਲੀਓ ’ਚ ਇਕ ਸਥਾਪਤ ਸੰਚਾਲਨ ਜਾਇਦਾਦ ਜੋੜੇਗੀ ਜਿਸ ਨਾਲ ਪੂਰੀ ਤਰ੍ਹਾਂ ਕਰਾਰ ਕੀਤਾ ਨਕਦੀ ਪ੍ਰਵਾਹ ਅਤੇ ਮਜ਼ਬੂਤ ਸੰਚਾਲਨ ਰੀਕਾਰਡ ਦਾ ਸਮਰਥਨ ਪ੍ਰਾਪਤ ਹੈ। ਇਹ ਪ੍ਰਾਪਤੀ ਪਹਿਲੇ ਦਿਨ ਤੋਂ ਹੀ ਮੁੱਲਵਰਧਕ ਹੋਵੇਗੀ ਅਤੇ ਕੁੱਲ ਮਾਲੀਆ ਅਤੇ ਲਾਭ ’ਚ ਵੱਡਾ ਵਾਧਾ ਕਰੇਗੀ।’’
ਐਲ ਐਂਡ ਟੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਐਸ.ਐਨ. ਸੁਬਰਾਮਨੀਅਮ ਨੇ ਕਿਹਾ, ‘‘ਨਾਭਾ ਪਾਵਰ ਤੋਂ ਨਿਵੇਸ਼ ਐਲ ਐਂਡ ਟੀ ਦੇ ਉਪ ਰਣਨੀਤਕ ਉਦੇਸ਼ ਅਨੁਸਾਰ ਹੈ, ਜਿਸ ਤਹਿਤ ਅਸੀਂ ਅਪਣੇ ਮਜ਼ਬੂਤ ਮੁੱਖ ਕਾਰੋਬਾਰਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ’ਚ ਕੰਮ ਕਰ ਰਹੇ ਹਾਂ। ਇਹ ਕਦਮ ਸਾਡੇ ਸਾਰੇ ਹਿਤਧਾਰਕਾਂ ਵਪਾਰ ਸਾਂਝੇਦਾਰਾਂ, ਸ਼ੇਅਰਧਾਰਕਾਂ ਅਤੇ ਕਰਮਚਾਰੀਆਂ ਲਈ ਲੰਮੇ ਸਮੇਂ ’ਚ ਮੁੱਲ ਸਿਰਜਣ ਕਰਨ ’ਚ ਸਹਾਇਕ ਹੋਵੇਗਾ।’’ 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement