ਕੋਰੋਨਾ ਦਾ ਡਰ - ਮਾਸਕ ਪਾ ਕੇ ਪ੍ਰਾਥਨਾ ਕਰਦੇ ਮਾਸੂਮ ਬੱਚੇ
Published : Mar 16, 2020, 4:56 pm IST
Updated : Mar 16, 2020, 4:56 pm IST
SHARE ARTICLE
Corona Virus
Corona Virus

ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਕਿਹਾ ਕਿ...

ਨਵੀਂ ਦਿੱਲੀ: ਇਸ ਸਮੇਂ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਤੋਂ ਵੱਡੀ ਚਿੰਤਾ ਹੋਰ ਕੋਈ ਨਹੀਂ ਹੈ। ਇਸ ਖਤਰਨਾਕ ਵਾਇਰਸ ਨੇ ਹੁਣ ਤੱਕ ਹਜ਼ਾਰ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਇਸ ਦਾ ਪੈਰ ਫੈਲਦਾ ਜਾ ਰਿਹਾ ਹੈ। ਭਾਰਤ ਵਿੱਚ ਵੀ, ਕੋਰੋਨਾ ਦੇ 115 ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 13 ਇਲਾਜ ਕੀਤੇ ਗਏ ਹਨ ਅਤੇ ਦੋ ਦੀ ਮੌਤ ਹੋ ਗਈ ਹੈ। ਹਾਲ ਹੀ ਵਿਚ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿਚ ਛੋਟ-ਛੋਟੇ ਬੱਚੇ ਪ੍ਰਾਥਨਾ ਕਰ ਰਹੇ ਹਨ।

Corona VirusCorona Virus

ਇਸ ਤਸਵੀਰ ਵਿਚ ਇਹ ਬੱਚਿ ਮੂੰਹ ਤੇ ਮਾਸਕ ਪਾ ਕੇ ਹੱਥ ਜੋੜ ਕੇ ਪ੍ਰਾਥਨਾ ਕਰ ਰਹੇ ਹਨ। ਇਹ ਤਸਵੀਰਾਂ ਹਰ ਇਕ ਨੂੰ ਭਾਵੁਕ ਰਹੀਆਂ ਹਨ। ਇਸ ਤੋਂ ਇਲਾਵਾ ਸਾਰੇ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦਾ ਕਹਿਰ ਹਰ ਪਾਸੇ ਲਗਾਤਾਰ ਜਾਰੀ ਹੈ। ਹਰ ਕੋਈ ਅਪਣੀ ਸਿਹਤ ਦੀ ਖੈਰ ਮਨਾ ਰਿਹਾ ਹੈ। ਪਰ ਇਸ ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸ ਤੇ ਹਰ ਕੋਈ ਅਪਣੇ ਵਿਚਾਰ ਰੱਖ ਰਿਹਾ ਹੈ।

Corona VirusCorona Virus

ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਕਿਹਾ ਕਿ ਚੀਨੀ ਲੋਕਾਂ ਨੂੰ ਚਮਗਿੱਦੜ ਖਾਣ ਜਾਂ ਉਹਨਾਂ ਦਾ ਖੂਨ ਅਤੇ ਪੇਸ਼ਾਬ ਪੀਣ ਦੀ ਕੀ ਜ਼ਰੂਰਤ ਹੈ। ਇਸ ਕਾਰਨ ਪੂਰੀ ਦੁਨੀਆ ਵਿਚ ਇਹ ਵਾਇਰਸ ਫੈਲ ਗਿਆ ਹੈ। ਉਹਨਾਂ ਕਿਹਾ ਕਿ ਉਹ ਚਾਈਨੀਜ਼ ਲੋਕਾਂ ਦੀ ਗੱਲ ਕਰ ਰਹੇ ਹਨ। ਉਹਨਾਂ ਨੇ ਪੂਰੀ ਦੁਨੀਆ ਨੂੰ ਮੁਸ਼ਕਿਲਾਂ ਵਿਚ ਪਾ ਦਿੱਤਾ ਹੈ। ਉਸ ਨੂੰ ਸਮਝ ਨਹੀਂ ਆ ਰਹੀ ਕਿ ਉਹ ਚਮਗਿੱਦੜ, ਕੁੱਤੇ ਅਤੇ ਬਿੱਲੀਆਂ ਨੂੰ ਕਿਵੇਂ ਖਾ ਸਕਦੇ ਹਨ।

Corona VirusCorona Virus

ਉਹਨਾਂ ਨੂੰ ਸੱਚਮੁੱਚ ਚੀਨੀ ਲੋਕਾਂ ਦੇ ਬਹੁਤ ਗੁੱਸਾ ਆ ਰਿਹਾ ਹੈ। ਇਸ ਤੋਂ ਇਲਾਵਾ ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਸ਼ੁੱਕਰਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਣੇ ਕਈ ਵਿਸ਼ਵਵਿਆਪੀ ਨੇਤਾਵਾਂ ਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਕੋਵੀਡ -19 ਨਾਲ ਲੜਨ ਦੀਆਂ ਕੋਸ਼ਿਸ਼ਾਂ ਅਮਰੀਕਾ ਦੀਆਂ ਪਾਬੰਦੀਆਂ ਤੋਂ ਪ੍ਰਭਾਵਤ ਹੋਈਆਂ ਹਨ।

Corona VirusCorona Virus

ਰਾਸ਼ਟਰਪਤੀ ਹਸਨ ਰੁਹਾਨੀ ਨੇ ਆਪਣੇ ਪੱਤਰ ਵਿੱਚ ਜ਼ੋਰ ਦੇ ਕੇ ਕਿਹਾ ਕਿ ਕੋਰੋਨੋ ਵਿਸ਼ਾਣੂ ਵਿਰੁੱਧ ਲੜਨ ਲਈ ਸਾਂਝੇ ਅੰਤਰਰਾਸ਼ਟਰੀ ਉਪਾਅ ਲੋੜੀਂਦੇ ਹਨ। ਉਹਨਾਂ ਨਿ ਭਾਰਤ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਦੇ ਚਲਦੇ ਰੇਲਵੇ ਨੇ ਅਪਣੀ ਯਾਤਰਾ ਵਿਚ ਬਦਲਾਅ ਕੀਤੇ ਹਨ। ਵੈਸਟਰਨ ਰੇਲਵੇ ਦੇ ਪੀਆਰਓ ਮੁਤਾਬਕ ਏਸੀ ਡੱਬਿਆਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹੁਣ ਰੇਲਵੇ ਕੰਬਲ ਨਹੀਂ ਦੇਣਗੇ।

Shoaib Akhtar Shoaib Akhtar

ਉਹਨਾਂ ਦਾ ਕਹਿਣਾ ਹੈ ਕਿ ਕੰਬਲਾਂ ਦੀ ਰੋਜ਼ਾਨਾਂ ਸਫ਼ਾਈ ਨਹੀਂ ਹੋ ਪਾਉਂਦੀ ਇਸ ਲਈ ਇਹ ਫ਼ੈਸਲਾ ਲਿਆ ਗਿਆ ਹੈ।  ਰੇਲਵੇ ਨੇ ਯਾਤਰੀਆਂ ਨੂੰ ਕਿਹਾ ਹੈ ਕਿ ਉਹ ਯਾਤਰਾ ਦੌਰਾਨ ਅਪਣੇ ਲਈ ਕੰਬਲ ਘਰ ਤੋਂ ਲੈ ਕੇ ਆਉਣ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਰੇਲਵੇ ਵੱਲੋਂ ਯਾਤਰੀਆਂ ਨੂੰ ਕੰਬਲ ਨਹੀਂ ਦਿੱਤੇ ਜਾਣਗੇ।

ਯਾਤਰੀ ਅਪਣੇ ਨਾਲ ਘਰ ਤੋਂ ਕੰਬਲ ਲੈ ਕੇ ਆਉਣ। ਵੈਸਟਰਨ ਰੇਲਵੇ ਦੇ ਪੀਆਰਓ ਤੋਂ ਬਿਆਨ ਜਾਰੀ ਕਰ ਕਿਹਾ ਗਿਆ ਹੈ ਕਿ ਅਜਿਹੇ ਡੱਬਿਆਂ ਵਿਚ ਮਿਲਣ ਵਾਲੇ ਕੰਬਲ ਦੀ ਰੋਜ਼ਾਨਾਂ ਸਫ਼ਾਈ ਸੰਭਵ ਨਹੀਂ ਹੈ। ਫਿਲਹਾਲ ਇਸ ਬਿਮਾਰੀ ਤੋਂ ਬਚਣ ਲਈ ਸੁਚੇਤ ਕੀਤਾ ਜਾ ਰਿਹਾ ਹੈ ਕਿ ਅਪਣੀ ਅਤੇ ਅਪਣੇ ਆਲੇ ਦੁਆਲੇ ਦੀ ਸਫ਼ਾਈ ਰੱਖੀ ਜਾਵੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement