
ਜਿਥੇ ਕਰੋਨਾ ਵਾਇਰਸ ਪੂਰੀ ਦੁਨੀਆਂ ਵਿਚ ਫੈਲ ਰਿਹਾ ਹੈ
ਜਿਥੇ ਕਰੋਨਾ ਵਾਇਰਸ ਪੂਰੀ ਦੁਨੀਆਂ ਵਿਚ ਫੈਲ ਰਿਹਾ ਹੈ ਉਥੇ ਹੀ ਇਕ ਅੰਤਰਰਾਸ਼ਟਰੀ ਅਧਿਐਨ ਦੇ ਅਨੁਸਾਰ ਚੀਨ ਦੇ ਇਕ ਫੈਸਲੇ ਨੇ ਇਸ ਵਾਇਰਸ ਨੂੰ ਲੱਖਾਂ ਲੋਕਾਂ ਵਿਚ ਫੈਲਣ ਤੋਂ ਰੋਕ ਲਿਆ ਹੈ। ਜਿਸ ਕਾਰਨ ਚੀਨ ਦੇ ਇਸ ਫੈਸਲੇ ਦੀ ਪੂਰੀ ਦੁਨੀਆਂ ਵਿਚ ਤਾਰੀਫ਼ ਹੋ ਰਹੀ ਹੈ। ਅਧਿਐਨ ਅਨੁਸਾਰ ਚੀਨ ਨੇ ਆਪਣੇ ਸਭ ਤੋਂ ਵੱਧ ਪ੍ਰਭਾਵਿਤ ਇਲਾਕੇ ਨੂੰ ਬੰਦ ਕਰਕੇ ਅਤੇ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ ।
Photo
ਜਿਸ ਕਾਰਨ ਇਹ ਇਹ ਵਾਇਰਸ ਤਿੰਨ ਦਿਨਾਂ ਦੀ ਦੇਰੀ ਤੋਂ ਬਾਅਦ ਦੂਜੇ ਖੇਤਰਾਂ ਵਿਚ ਪੁੱਜਾ ਸੀ । ਦੱਸ ਦੱਈਏ ਕਿ ਫਰਵਰੀ ਦੇ ਅੱਧ ਤੱਕ 744 ਲੱਖ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਇਆ ਗਿਆ ਹੈ । ਚੀਨ ਦੇ ਸ਼ਹਿਰ ਵੁਹਾਨ ਵਿਚ ਪਾਬੰਦੀ ਲੱਗਣ ਦੇ ਕਾਰਨ ਹੀ 2 ਲੱਖ 2 ਹਜ਼ਾਰ ਮਾਮਲਿਆਂ ਵਿਚ ਕਮੀਂ ਆਈ ਹੈ। ਚੀਨ ਦੇ ਇਸ ਫੈਸਲੇ ਨੇ ਪ੍ਰਸ਼ਾਸ਼ਨ ਨੂੰ ਇਸ ਵਾਇਰਸ ਨਾਲ ਲੜਨ ਲਈ ਸਮਾਂ ਦਿੱਤਾ ।
File
ਇਹ ਅਧਿਐਨ ਚੀਨ, ਅਮਰੀਕਾ ਅਤੇ ਯੂ.ਕੇ ਦੇ 15 ਅਦਾਰਿਆਂ ਦੇ 22 ਵਿਗਿਆਨੀਆਂ ਨੇ ਕੀਤਾ ਹੈ।ਦੱਸ ਦੱਈਏ ਕਿ ਚੀਨ ਨੇ ਕਰੋਨਾ ਵਾਇਰਸ ਫੈਲਣ ਤੋਂ ਬਾਅਦ ਹੀ ਤਰੁੰਤ ਕਦਮ ਚੁੱਕਦੇ ਹੋਏ ਆਪਣੇ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਵੁਹਾਨ ਅਤੇ ਹੁਬੇਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ । 23 ਜਨਵਰੀ ਤੋਂ ਹੁਣ ਤੱਕ 50 ਮਿਲੀਅਨ ਲੋਕ ਆਪਣੇ ਘਰਾਂ ਵਿਚ ਬੰਦ ਹਨ । ਵਿਸ਼ਵ ਸਿਹਤ ਸੰਗਠਨ ਤੋਂ ਇਲਾਵਾ ਪੂਰੀ ਦੁਨੀਆਂ ਚੀਨ ਦੇ ਇਸ ਕਦਮ ਦੀ ਸ਼ਲਾਂਘਾ ਕਰ ਰਹੀ ਹੈ ।
file
ਦੱਸਣ ਯੋਗ ਹੈ ਕਿ ਪਿਛਲੇ ਸਾਲ 17 ਨਵੰਬਰ ਨੂੰ ਕਰੋਨਾ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ । ਹਾਲਾਂਕਿ ਇਸ ਤੋਂ ਬਾਅਦ ਵੁਹਾਨ ਦੇ ਡਾਕਟਰਾਂ ਨੂੰ ਇਕ ਨਵੀਂ ਕਿਸਮ ਦੇ ਵਾਇਰਸ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਵਾਇਰਸ ਬਾਰੇ ਪਹਿਲੀ ਚੇਤਾਵਨੀ ਦੇਣ ਵਾਲੇ 29 ਸਾਲਾ ਡਾਕਟਰ ਲੀ ਵੇਨਲਿੰਗ ਦੀ ਅਵਾਜ਼ ਨੂੰ ਦਬਾ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਉਸ ਦੀ ਮੌਤ ਖੁਦ ਕਰੋਨਾ ਵਾਇਰਸ ਕਾਰਨ ਹੋਈ ਸੀ ।
Photo
ਚੀਨ ਵਿਚ ਸ਼ਨੀਵਾਰ ਨੂੰ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਇਥੇ ਮਰਨ ਵਾਲਿਆਂ ਦੀ ਗਿਣਤੀ 3,189 ਤੱਕ ਪੁੱਜ ਗਈ ਹੈ। ਸ਼ੁਕਰਵਾਰ ਤੱਕ ਇਥੇ 80,824 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਸਨ ।