ਮੇਰੇ ਤੇ ਮੇਰੀ ਪਤਨੀ, ਮੇਰੇ ਮਾਪਿਆਂ ਸਣੇ ਮੇਰੀ ਕੈਬਨਿਟ ਕੋਲ ਜਨਮ ਪ੍ਰਮਾਣ ਪੱਤਰ ਨਹੀਂ ਹਨ: ਕੇਜਰੀਵਾਲ
Published : Mar 16, 2020, 8:43 am IST
Updated : Mar 16, 2020, 9:51 am IST
SHARE ARTICLE
File
File

ਤਾਂ ਕੀ ਸਾਨੂੰ ਸਾਰਿਆਂ ਨੂੰ ਡਿਟੈਨਸ਼ਨ ਸੈਂਟਰਾਂ ਵਿਚ ਭੇਜ ਦਿਤਾ ਜਾਵੇਗਾ?  

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁਧ ਪੇਸ਼ ਹੋਏ ਮਤੇ ਉਤੇ ਚਰਚਾ ਕਰਦੇ ਹੋਏ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੁਛਿਆ ਹੈ, “ਮੇਰੇ ਤੇ ਮੇਰੀ ਪਤਨੀ ਸਣੇ ਮੇਰੇ ਮਾਪਿਆਂ ਕੋਲ ਵੀ ਜਨਮ ਪ੍ਰਮਾਣ ਪੱਤਰ ਨਹੀਂ ਹੈ, ਤਾਂ ਕੀ ਸਾਨੂੰ ਵੀ ਡਿਟੈਨਸ਼ਨ ਸੈਂਟਰ ਵਿਚ ਭੇਜਿਆ ਜਾਵੇਗਾ?''

Delhi CM Arvind KejriwalFile

ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਦੇ ਲੋਕਾਂ ਵਿਚ ਡਰ ਤੇ ਦਹਿਸ਼ਤ ਦਾ ਕਾਰਨ ਬਣੇ  ਹੋਏ ਐਨ.ਪੀ.ਆਰ. ਤੇ ਐਨ.ਆਰ .ਸੀ. ਨੂੰ ਵਾਪਸ ਲਿਆ ਜਾਵੇ ਅਤੇ ਬੇਲੋੜੇ ਮੁੱਦਿਆਂ ਦੀ ਬਜਾਏ ਦੇਸ਼ ਦੇ ਅਰਥਚਾਰੇ ਨੂੰ ਮੁੜ ਲੀਹ ਉਤੇ ਲਿਆਉਣ ਦੀਆਂ ਤਰਕੀਬਾਂ ਸੋਚੀਆਂ ਜਾਣ।

Arvind Kejriwal Announces For Ankit Sharma Family File

ਉਨ੍ਹਾਂ ਕਿਹਾ, “70 ਮੈਂਬਰੀ (ਦਿੱਲੀ) ਵਿਧਾਨ ਸਭਾ ਦੇ 70 ਵਿਚੋਂ 61 ਮੈਂਬਰਾਂ ਕੋਲ ਜਨਮ ਦੇ ਪ੍ਰਮਾਣ ਪੱਤਰ ਨਹੀਂ ਹਨ, ਤਾਂ ਕੀ ਸਾਨੂੰ ਸਾਰਿਆਂ ਨੂੰ ਡਿਟੈਨਸ਼ਨ ਸੈਂਟਰਾਂ ਵਿਚ ਭੇਜਿਆ ਜਾਵੇਗਾ?'' ਉਨ੍ਹਾਂ ਕੇਂਦਰੀ ਕੈਬਨਿਟ ਨੂੰ ਚੁਨੌਤੀ ਦਿਤੀ ਕਿ ਉਹ ਸਾਬਤ ਕਰਨ ਕਿ ਉਨ੍ਹਾਂ ਕੋਲ ਸਰਕਾਰੀ ਏਜੰਸੀਆਂ ਵਲੋਂ ਜਾਰੀ ਕੀਤੇ ਗਏ ਜਨਮ ਪ੍ਰਮਾਣ ਪੱਤਰ ਹਨ।

Arvind Kejriwal File

ਉਨ੍ਹਾਂ ਕਿਹਾ ਦਿੱਲੀ ਸਣੇ ਦੇਸ਼ ਦੇ 11 ਸੂਬਿਆਂ ਦੀਆਂ ਵਿਧਾਨ ਸਭਾਵਾਂ ਨੇ ਐਨਪੀਆਰ ਤੇ ਐਨ.ਆਰ.ਸੀ. ਵਿਰੁਧ ਮਤਾ ਪਾਸ ਕਰ ਕੇ, ਇਸ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਇਹ ਕਿਸੇ ਵੀ ਤਰ੍ਹਾਂ ਦੇਸ਼ ਹਿਤ ਵਿਚ ਨਹੀਂ ਹੈ। ਬਹੁਗਿਣਤੀ ਹਿੰਦੂ ਵੀ ਇਸਦੀ ਮਾਰ ਹੇਠ ਆਉਣਗੇ ਤੇ ਮੁਸਲਮਾਨ ਵੀ। ਉਨ੍ਹਾਂ ਆਸਾਮ ਦੇ ਡਿਟੈਨਸ਼ਨ ਸੈਂਟਰਾਂ ਵਿਚ ਭੇਜੇ ਗਏ ਕੁਝ ਲੋਕਾਂ ਦੀ ਮੌਤ ਦਾ ਜ਼ਿਕਰ ਕਰਦਿਆਂ ਸਮਝਾਇਆ ਕਿ ਇਸ ਨਾਲ ਦੇਸ਼ ਦਾ ਭਲਾ ਨਹੀਂ ਹੋਣ ਵਾਲਾ।

Arvind Kejriwal called a meeting on delhiFile

ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ, ਕੈਬਨਿਟ ਮੰਤਰੀ ਰਾਜੇਂਦਰਪਾਲ ਗੌਤਮ, ਵਿਧਾਇਕਾ ਆਤਿਸ਼ੀ, ਵਿਧਾਇਕ ਰਾਘਵ ਚੱਢਾ, ਵਿਧਾਇਕ ਜਰਨੈਲ ਸਿੰਘ,  ਵਿਧਾਇਕ ਅਮਾਨਤਉੱਲਾ ਖ਼ਾਨ, ਦਿਲੀਪ ਪਾਂਡੇ ਤੇ ਹੋਰਨਾਂ ਨੀ ਵੀ ਚਰਚਾ ਵਿਚ ਹਿੱਸਾ ਲਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement