
ਦੱਖਣੀ ਕੋਰੀਆਈ ਮੀਡੀਆ ਦੇ ਅਨੁਸਾਰ ਦੇਸ਼ ਵਿਚ ਰੋਜ਼ਾਨਾ 4,00,741 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ
ਵੁਹਾਨ - ਚੀਨ ਤੋਂ ਬਾਅਦ ਹੁਣ ਦੱਖਣੀ ਕੋਰੀਆ ਨੂੰ ਕੋਰੋਨਾ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਖਣੀ ਕੋਰੀਆ ਵਿਚ ਬੁੱਧਵਾਰ ਨੂੰ ਸੰਕਰਮਣ ਦੇ 4,00,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ। ਦੱਖਣੀ ਕੋਰੀਆਈ ਮੀਡੀਆ ਦੇ ਅਨੁਸਾਰ ਦੇਸ਼ ਵਿਚ ਰੋਜ਼ਾਨਾ 4,00,741 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜੋ ਕਿ ਪਿਛਲੇ ਸਾਲ ਜਨਵਰੀ ਵਿਚ ਦੇਸ਼ ਵਿਚ ਆਪਣੇ ਪਹਿਲੇ ਕੋਵਿਡ-19 ਕੇਸ ਦੀ ਰਿਪੋਰਟ ਕਰਨ ਤੋਂ ਬਾਅਦ ਸਭ ਤੋਂ ਵੱਧ ਹੈ।
Corona Virus
ਇਨ੍ਹਾਂ ਵਿਚੋਂ ਜ਼ਿਆਦਾਤਰ ਸਥਾਨਕ ਲਾਗ ਦੇ ਮਾਮਲੇ ਦੱਸੇ ਗਏ ਹਨ। ਯਾਨੀ ਦੇਸ਼ ਵਿਚ ਕੋਰੋਨਾ ਦਾ ਲੋਕਲ ਟਰਾਂਸਮਿਸ਼ਨ ਸ਼ੁਰੂ ਹੋ ਗਿਆ ਹੈ। ਕੋਰੀਆ ਰੋਗ ਨਿਯੰਤਰਣ ਅਤੇ ਰੋਕਥਾਮ ਏਜੰਸੀ (ਕੇਡੀਸੀਏ) ਨੇ ਬੁੱਧਵਾਰ ਨੂੰ ਕਿਹਾ ਕਿ ਤਾਜ਼ਾ ਮਾਮਲਿਆਂ ਦੇ ਨਾਲ, ਦੱਖਣੀ ਕੋਰੀਆ ਵਿਚ ਕੁੱਲ ਕੇਸ 7,629,275 ਹੋ ਗਏ ਹਨ। ਨਿਊਜ਼ ਏਜੰਸੀ ਐਸੋਸੀਏਟਡ ਪ੍ਰੈਸ ਨੇ ਰਿਪੋਰਟ ਕੀਤੀ ਕਿ ਦੱਖਣੀ ਕੋਰੀਆ ਵਿਚ ਮੰਗਲਵਾਰ ਨੂੰ ਮਹਾਂਮਾਰੀ ਦਾ ਸਭ ਤੋਂ ਘਾਤਕ ਦਿਨ ਸੀ ਕਿਉਂਕਿ 24 ਘੰਟਿਆਂ ਵਿਚ 239 ਮੌਤਾਂ ਹੋਈਆਂ ਹਨ। ਚੀਨ ਵੀ ਕਥਿਤ ਤੌਰ 'ਤੇ ਆਪਣੇ ਸਭ ਤੋਂ ਭੈੜੇ COVID-19 ਪ੍ਰਕੋਪ ਦਾ ਸਾਹਮਣਾ ਕਰ ਰਿਹਾ ਹੈ।