
ਫਿਊਚਰ ਦਾ ਤਰਕ ਹੈ ਕਿ ਐਮਾਜ਼ੋਨ ਆਰਬੀਟਰਲ ਟ੍ਰਿਬਿਊਨਲ ਤੋਂ ਸੁਰੱਖਿਅਤ ਆਦੇਸ਼ ਦੀ ਮੰਗ ਕਰ ਸਕਦਾ ਹੈ, ਸੁਪਰੀਮ ਕੋਰਟ ਤੋਂ ਨਹੀਂ।
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਫਿਊਚਰ ਰਿਟੇਲ ਸੰਪਤੀਆਂ ਦੀ ਸੁਰੱਖਿਆ ਦੇ ਅੰਤਰਿਮ ਉਦੇਸ਼ ਦੀ ਮੰਗ ਕਰਨ ਵਾਲੀ ਐਮਾਜ਼ੋਨ ਦੀ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤੀ ਦੇ ਦਿੱਤੀ ਹੈ ਅਤੇ 23 ਮਾਰਚ ਨੂੰ ਇਸ ਪਟੀਸ਼ਨ ’ਤੇ ਸੁਣਵਾਈ ਹੋਵੇਗੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਪਟੀਸ਼ਨ ’ਤੇ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿਤੇ ਹਨ।
Amazon
ਫਿਊਚਰ ਨੇ ਵੀ ਐਮਜ਼ੋਨ ਦੇ ਨਾਲ ਅਧੂਰੀ ਕਾਰਵਾਈ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਸਹਿਮਤੀ ਜਤਾਈ ਹੈ। ਫਿਊਚਰ ਦਾ ਤਰਕ ਹੈ ਕਿ ਐਮਾਜ਼ੋਨ ਆਰਬੀਟਰਲ ਟ੍ਰਿਬਿਊਨਲ ਤੋਂ ਸੁਰੱਖਿਅਤ ਆਦੇਸ਼ ਦੀ ਮੰਗ ਕਰ ਸਕਦਾ ਹੈ, ਸੁਪਰੀਮ ਕੋਰਟ ਤੋਂ ਨਹੀਂ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਕਿਹਾ ਸੀ ਕਿ ਰਿਲਾਇੰਸ ਦੁਆਰਾ ਲਏ ਜਾ ਰਹੇ ਫਿਊਚਰ ਰਿਟੇਲ ਦੇ ਸਟੋਰਾਂ ਦੇ ਖਿਲਾਫ਼ ਐਮਾਜ਼ੋਨ ਦੀ ਪਟੀਸ਼ਨ ’ਤੇ ਬੁੱਧਵਾਰ ਨੂੰ ਵਿਚਾਰ ਕੀਤਾ ਜਾਵੇਗਾ।
Amazon
ਐਮਾਜ਼ਨ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਐਮਾਜ਼ਨ ਫਿਊਚਰ ਰਿਟੇਲ ਦੀ ਸਪੰਤੀ ’ਤੇ ਬਿਆਨੀ ਗਰੁੱਪ ਅਤੇ ਰਿਲਾਇੰਸ ਦੇ ਵਿਚਕਾਰ ਸਮਝੌਤਾ ਕਰਨ ਲਈ ਗੱਲਬਾਤ ਕੀਤੀ ਗਈ ਪਰ ਕੋਈ ਸਿੱਟਾ ਨਹੀਂ ਨਿਕਲਿਆ। ਐਮਾਜ਼ੋਨ ਦੇ ਵਕੀਲ ਗੋਪਾਲ ਸੁਬਰਾਮਨੀਅਮ ਨੇ ਕਿਹਾ ਸੀ ਕਿ ਕਦੇ ਕਦੇ ਅਸੀਂ ਬਹੁਤ ਆਸਵੰਦ ਹੁੰਦੇ ਹਾਂ ਪਰ ਅੰਤਿਮ ਨਤੀਜੇ ਕੁਝ ਵੀ ਨਹੀਂ ਨਿਕਲਦੇ। ਉਚ ਪੱਧਰ ਦੀਆਂ ਬੈਠਕਾਂ ਕੀਤੀਆਂ ਗਈਆਂ ਪਰ ਨਤੀਜਾ ਕੋਈ ਨਹੀਂ ਨਿਕਲਿਆ।
Amazon-future case
ਐਮਾਜ਼ੋਨ ਨੇ ਫਿਊਚਰ ’ਤੇ ਮਾਮਲਾ ਲੰਬਿਤ ਹੋਣ ਦੇ ਬਾਵਜੂਦ ਰਿਲਾਇੰਸ ਨੂੰ ਆਪਣੀ ਸਪੰਤੀ ਟ੍ਰਾਂਸਫਰ ਕਰਨ ਦੇ ਅਰੋਪ ਲਗਾਏ ਹਨ। ਉਥੇ ਹੀ ਫਿਊਚਰ ਨੇ ਕਿਹਾ ਹੈ ਕਿ ਇ ਮੁਕੱਦਮਾ ਸਾਨੂੰ ਦਵਾਲੀਆਪਣ ਦੀ ਕਾਗਾਰ ’ਤੇ ਲੈ ਆਇਆ ਹੈ। ਵਕੀਲ ਹਰੀਸ਼ ਸਾਵਲੇ ਨੇ ਕਿਹਾ ਐਮਾਜ਼ਨ ਨੇ ਸਾਨੂੰ ਡੁਬੋ ਦਿੱਤਾ ਹੈ ਤੇ ਅਸੀਂ ਟੁੱਟ ਚੁੱਕੇ ਹਾਂ।
Amazon
ਫਿਊਚਰ ਨੇ ਕਿਹਾ ਕਿ 15 ਦਿਨ ਪਹਿਲਾਂ ਸ਼ੀਪ ਟੇਕਓਵਰ ਸ਼ੁਰੂ ਹੋਇਆ ਸੀ। ਸਾਡੇ ਕੋਲ ਇਸ ਉੱਤੇ ਕੋਈ ਕੰਟਰੋਲ ਨਹੀਂ ਹੈ। ਚੱਲ ਰਹੇ ਮੁਕੱਦਮੇ ਦੇ ਬਾਵਜੂਦ ਰਿਲਾਇੰਸ ਕਾਰਵਾਈ ਕਰ ਰਹੀ ਹੈ। ਅਸੀਂ ਕੁਝ ਨਹੀਂ ਕਰ ਸਕਦੇ ।