ਦੁਬਈ ਤੋਂ ਲੁਕੋ ਕੇ ਸੋਨਾ ਲਿਆਇਆ ਵਿਅਕਤੀ, ਦਿੱਲੀ ਏਅਰਪੋਰਟ ’ਤੇ ਪੁਲਿਸ ਨੇ ਕੀਤਾ ਕਾਬੂ
Published : Mar 16, 2022, 3:49 pm IST
Updated : Mar 16, 2022, 3:49 pm IST
SHARE ARTICLE
Gold
Gold

ਪੁਲਿਸ ਅਧਿਕਾਰੀਆਂ ਵਲੋਂ ਸੋਨਾ ਤਸਕਰ ਨੂੰ ਰੰਗੇ ਹੱਥੀ ਫੜ੍ਹਿਆ ਗਿਆ।

ਨਵੀਂ ਦਿੱਲੀ: ਸੋਨਾ ਤਸਕਰੀ ਕਰਨ ਲਈ ਇਕ ਵਿਅਕਤੀ ਵਲੋਂ ਅਨੋਖਾ ਤਰੀਕਾ ਅਪਣਾਇਆ ਗਿਆ ਪਰ ਪੁਲਿਸ ਅਧਿਕਾਰੀਆਂ ਵਲੋਂ ਉਸ ਨੂੰ ਰੰਗੇ ਹੱਥੀ ਫੜ੍ਹਿਆ ਗਿਆ। ਦੁਬਈ-ਦਿੱਲੀ ਦੀ ਫਲਾਇਟ ਵਿਚ ਸੋਨੇ ਦੀ ਤਸਕਰੀ ਕਰਨ ਵਾਲਾ ਵਿਅਕਤੀ ਉਦੋਂ ਫੜਿਆ ਗਿਆ ਜਦੋਂ ਅਧਿਕਾਰੀਆਂ ਵਲੋਂ ਨਵੀਂ ਦਿੱਲੀ ਹਵਾਈ ਅੱਡੇ ’ਤੇ ਜਹਾਜ਼ ਦਾ ਨਿਰੀਖਣ ਕੀਤਾ ਗਿਆ।

GoldGold

ਤਸਕਰੀ ਦੀ ਸੂਚਨਾ ਮਿਲਣ ’ਤੇ ਅਧਿਕਾਰੀ ਤੁਰੰਤ ਹਵਾਈ ਅੱਡੇ ’ਤੇ ਪਹੁੰਚ ਗਏ ਅਤੇ ਉਹਨਾਂ ਨੇ ਸ਼ੱਕੀ ਵਿਅਕਤੀ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ। ਫਲਾਈਟ ਦੀ ਤਲਾਸ਼ੀ ਕਰਨ ਮੌਕੇ ਅਧਿਕਾਰੀਆਂ ਸੋਨੇ ਦੀ ਇਕ ‘ਯੂ’ ਅਕਾਰ ਦੀ ਚੀਜ਼ ਮਿਲੀ, ਜਿਸ ਨੂੰ ਚਾਂਦੀ ਦੀ ਟੇਪ ਵਿਚ ਲਪੇਟਿਆ ਹੋਇਆ ਸੀ ਅਤੇ ਇਕ ਯਾਤਰੀ ਦੀ ਸੀਟ ਦੇ ਥੱਲੇ ਰਾਡ ਦੇ ਨਾਲ ਲਗਾਇਆ ਗਿਆ ਸੀ।

PHOTOPHOTO

ਅਧਿਕਾਰੀਆਂ ਨੇ ਸੂਚਨਾ ਦਿੱਤੀ ਹੈ ਕਿ 1000 ਗ੍ਰਾਮ ਵਜਨ ਵਾਲੇ ਬਰਾਮਦ ਕੀਤੇ ਸੋਨੇ ਦੀ ਕੀਮਤ ਲਗਭਗ 48,90,270 ਰੁਪਏ ਹੈ। ਯਾਤਰੀ ਨੇ ਸਵੀਕਾਰ ਕੀਤਾ ਹੈ ਕਿ ਇਹ ਸੋਨਾ ਉਸ ਦਾ ਹੀ ਹੈ ਅਤੇ ਅਧਿਕਾਰੀਆਂ ਵੱਲੋਂ ਖੁਲਾਸੇ ਕਰਦੇ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਅਪਰਾਧੀ ਵਲੋਂ 2000 ਗ੍ਰਾਮ ਸੋਨੇ ਦੀ ਤਸਕਰੀ ਕਰਨ ਦੀ ਗੱਲ ਵੀ ਕਬੂਲੀ ਗਈ ਹੈ।

Delhi airportDelhi airport

ਫਿਲਹਾਲ ਇਸ ਮਾਮਲੇ ਦੀ ਉਚਿਤ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਸੋਨੇ ਦੇ ਕਸਟਮ ਐਕਟ 1962 ਦੀ ਧਾਰਾ 110 ਦੇ ਤਹਿਤ ਸੋਨੇ ਨੂੰ ਜ਼ਬਤ ਕਰ ਲਿਆ ਗਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement