ਐਂਬੂਲੈਂਸ ਰਾਹੀਂ ਤਸਕਰੀ ਕਰਦੇ ਦੋ ਕਾਬੂ
Published : Mar 6, 2022, 11:48 pm IST
Updated : Mar 6, 2022, 11:48 pm IST
SHARE ARTICLE
image
image

ਐਂਬੂਲੈਂਸ ਰਾਹੀਂ ਤਸਕਰੀ ਕਰਦੇ ਦੋ ਕਾਬੂ

ਬਠਿੰਡਾ, 6 ਮਾਰਚ (ਸੁਖਜਿੰਦਰ ਮਾਨ) : ਨਸ਼ਾ ਤਸਕਰੀ ’ਚ ਲੱਗੇ ਤਸਕਰ ਪੁਲਿਸ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਢੇ ਅਪਣਾਉਣ ਲੱਗੇ ਹਨ। ਤਲਵੰਡੀ ਸਾਬੋ ਪੁਲਿਸ ਨੇ ਜਿਥੇ ਐਂਬੂਲੈਂਸ ਰਾਹੀਂ ਨਸ਼ੇ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ, ਉਥੇ ਸੀਆਈਏ ਸਟਾਫ਼ ਦੀ ਟੀਮ ਨੇ ਬਲੈਰੋ ਜੀਪ ’ਚ ਅਲਕੋਹਲ ਨਾਲ ਭਰੇ ਸੱਤ ਡਰ੍ਹੰਮ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਇਕ ਹੋਰ ਮਾਮਲੇ ਵਿਚ ਥਾਣਾ ਰਾਮਾ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ 25 ਗ੍ਰਾਮ ਹੈਰੋਇਨ ਸਹਿਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਵਲੋਂ ਕੀਤੀ ਨਾਕੇਬੰਦੀ ਦੌਰਾਨ ਇਕ ਐਂਬੂਲੈਂਸ ਦੀ ਰੋਕ ਕੇ ਤਲਾਸ਼ੀ ਲਈ ਗਈ। ਇਸ ਦੌਰਾਨ ਐਂਬੂਲੈਂਸ ਵਿਚ ਮੌਜੂਦ ਦੋ ਨੌਜਵਾਨਾਂ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। 
ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਤੇ ਬਿਕਰਮ ਕੁਮਾਰ ਵਾਸੀਆਨ ਤਲਵੰਡੀ ਸਾਬੋ ਦੇ ਤੌਰ ’ਤੇ ਹੋਈ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਪੁਲਿਸ ਤੋਂ ਬਚਣ ਲਈ ਅਪਣੇ ਕੋਲ ਮੌਜੂਦ ਇਨੋਵਾ ਗੱਡੀ ਪੀਬੀ.03ਬੀ.ਐਫ਼.6586, ਜਿਸ ਨੂੰ ਉਨ੍ਹਾਂ ਐਂਬੂਲੈਂਸ ਦਾ ਰੂਪ ਦਿਤਾ ਹੋਇਆ ਸੀ, ਦੀ ਵਰਤੋਂ ਕਰਦੇ ਸਨ। ਪੁਲਿਸ ਕਥਿਤ ਦੋਸ਼ੀਆਂ ਕੋਲੋਂ ਡੂੰਘਾਈ ਨਾਲ ਪੁਛਪੜਤਾਲ ਕਰ ਰਹੀ ਹੈ। ਇਸੇ ਤਰ੍ਹਾਂ ਹੈਰੋਇਨ ਬਰਾਮਦਗੀ ਦੇ ਇਕ ਹੋਰ ਮਾਮਲੇ ਵਿਚ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਦੋ ਨੌਜਵਾਨਾਂ ਅਮਿ੍ਰਤਪਾਲ ਸਿੰਘ ਵਾਸੀ ਬਾਘਾ ਤੇ ਗੁਰਵਿੰਦਰ ਸਿੰਘ ਵਾਸੀ ਲੇਲੇਵਾਲਾ ਨੂੰ 25 ਗ੍ਰਾਮ ਹੈਰੋਇਨ ਸਹਿਤ ਕਾਬੂ ਕੀਤਾ ਹੈ। 
ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ. ਗਗਨਦੀਪ ਕੌਰ ਨੇ ਦਸਿਆ ਕਿ ਕਥਿਤ ਦੋਸ਼ੀਆਂ ਕੋਲੋ ਇਸ ਗੱਲ ਦੀ ਪੁਛਗਿੱਛ ਕੀਤੀ ਜਾ ਰਹੀ ਹੈ ਉਹ ਹੈਰੋਇਨ ਕਿਥੋਂ ਲੈ ਕੇ ਆਉਂਦੇ ਸਨ ਤੇ ਅੱਗੇ ਕਿਥੇ-ਕਿਥੇ ਸਪਲਾਈ ਕਰਦੇ ਸਨ। ਉਧਰ ਇਕ ਹੋਰ ਮਾਮਲੇ ਵਿਚ ਸੀਆਈਏ ਸਟਾਫ਼ ਵਲੋਂ ਬਠਿੰਡਾ-ਡੱਬਵਾਲੀ ਰੋਡ ’ਤੇ ਸਥਿਤ ਪਿੰਡ ਪਥਰਾਲਾ ਕੋਲ ਇਕ ਨਾਕੇ ਦੌਰਾਨ ਬਲੈਰੋ ਜੀਪ ਵਿਚ ਅਲਕੋਹਲ ਨਾਲ ਭਰੇ ਹੋਏ ਸੱਤ ਡਰ੍ਹੰਮ ਬਰਾਮਦ ਕੀਤੇ ਹਨ। ਸੂਚਨਾ ਮੁਤਾਬਕ ਇਸ ਮੌਕੇ ਬਲੈਰੋ ਗੱਡੀ ਨੰ. ਪੀਬੀ. 02 ਡੀ. ਡਬਲਯੂ 6223 ਵਿਚੋਂ ਕਾਬੂ ਕੀਤੇ ਗਏ ਤਿੰਨ ਵਿਅਕਤੀਆਂ ਰਜਿੰਦਰ ਸਿੰਘ, ਲਖਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਸਾਰੇ ਵਾਸੀ ਅੰਮ੍ਰਿਤਸਰ ਦੇ ਤੌਰ ’ਤੇ ਹੋਈ ਹੈ। 
ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਤਿੰਨਾਂ ਨੌਜਵਾਨਾਂ ਵਿਰੁਧ ਥਾਣਾ ਸੰਗਤ ਵਿਖੇ ਧਾਰਾ 61/78/1/14 ਐਕਸਾਈਜ ਐਕਟ ਕੇਸ ਦਰਜ਼ ਕਰਕੇ ਪੁਛਗਿੱਛ ਕੀਤੀ ਜਾ ਰਹੀ ਹੈ। ਮੁੱਢਲੀ ਪੁਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਥਿਤ ਦੋਸ਼ੀ ਡੱਬਵਾਲੀ ਤੇ ਇਸ ਦੇ ਨਜਦੀਕ ਲਗਦੇ ਖੇਤਰਾਂ ਤੋਂ ਅਲਕੋਹਲ ਖ਼ਰੀਦਦੇ ਸਨ, ਜਿਸ ਨੂੰ ਅੱਗੇ ਨਕਲੀ ਸਰਾਬ ਬਣਾਉਣ ਲਈ ਵਰਤਿਆ ਜਾਂਦਾ ਸੀ। 
ਇਸ ਖ਼ਬਰ ਨਾਲ ਸਬੰਧਤ ਫੋਟੋ 6 ਬੀਟੀਆਈ 6 ਨੰਬਰ ਵਿਚ ਭੇਜੀ ਜਾ ਰਹੀ ਹੈ। 
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement