One Rank One Pension ਕੇਸ ’ਤੇ ਸੁਪਰੀਮ ਕੋਰਟ ਦਾ ਫੈਸਲਾ, “1 ਜੁਲਾਈ 2019 ਤੋਂ ਤੈਅ ਹੋਵੇਗੀ ਪੈਨਸ਼ਨ, 3 ਮਹੀਨਿਆਂ ਵਿਚ ਹੋਵੇਗਾ ਭੁਗਤਾਨ”
Published : Mar 16, 2022, 5:58 pm IST
Updated : Mar 16, 2022, 5:58 pm IST
SHARE ARTICLE
one rank one pension
one rank one pension

ਅਦਾਲਤ ਨੇ ਸੁਰੱਖਿਆਂ ਬਲਾਂ ’ਚ “ਵਨ ਰੈਂਕ ਵਨ ਪੈਨਸ਼ਨ” ਯੋਜਨਾ ਸ਼ੁਰੂ ਕਰਨ ਦੇ ਤਰੀਕੇ ਨੂੰ ਬਰਕਰਾਰ ਰੱਖਿਆ ਹੈ।

ਨਵੀਂ ਦਿੱਲੀ: ਸੁਰੱਖਿਆ ਬਲਾਂ ਦੇ ‘ਵਨ ਰੈਂਕ ਵਨ ਪੈਨਸ਼ਨ’ ਮਾਮਲੇ ਵਿਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਸੁਰੱਖਿਆਂ ਬਲਾਂ ’ਚ “ਵਨ ਰੈਂਕ ਵਨ ਪੈਨਸ਼ਨ” ਯੋਜਨਾ ਸ਼ੁਰੂ ਕਰਨ ਦੇ ਤਰੀਕੇ ਨੂੰ ਬਰਕਰਾਰ ਰੱਖਿਆ ਹੈ।ਅਦਾਲਤ ਨੇ ਆਪਣਾ ਫੈਸਲੇ ਸੁਣਾਉਦੇਂ ਹੋਏ ਕਿਹਾ ਕਿ “ਵਨ ਰੈਂਕ ਵਨ ਪੈਨਸ਼ਨ ਵਿਚ ਅਪਣਾਏ ਗਏ ਸਿਧਾਂਤਾਂ ਵਿਚ ਕੋਈ ਵੀ ਸੰਵਿਧਾਨਕ ਕਮੀ ਦਿਖਾਈ ਨਹੀਂ ਦਿੱਤੀ।”

OROPOROP

ਅਦਾਲਤ ਨੇ ਕਿਹਾ ਹੈ ਕਿ ਇਹ ਕੋਈ ਵਿਧਾਨਿਕ ਆਦੇਸ਼ ਨਹੀਂ ਹੈ ਜੋ ਕਿ ਬਰਾਬਰ ਰੈਂਕ ਵਾਲੇ ਪੈਨਸ਼ਨਰ ਨੂੰ ਵੀ ਬਰਾਬਰ ਪੈਨਸ਼ਨ ਦੇਣੀ ਚਾਹੀਦੀ ਹੈ। ਸਰਕਾਰ ਨੇ ਇਕ ਨੀਤੀਗਤ ਫੈਸਲਾ ਲਿਆ ਹੈ ਜੋ ਕੇਂਦਰ ਸਰਕਾਰ ਦੀਆਂ ਸ਼ਕਤੀਆਂ ਦੇ ਦਾਅਰੇ ਵਿਚ ਹੈ। ਅਦਾਲਤ ਨੇ ਕਿਹਾ ਹੈ ਕਿ ਜੁਲਾਈ 2019 ਤੋਂ ਪੈਨਸ਼ਨ ਫਿਰ ਤੋਂ ਤੈਅ ਕੀਤੀ ਜਾਵੇਗੀ ਅਤੇ 5 ਸਾਲ ਬਾਅਦ ਸੋਧ ਕੀਤੀ ਜਾਵੇਗੀ ਤੇ 3 ਮਹੀਨੇ ਅੰਦਰ ਬਕਾਇਆ ਭੁਗਤਾਨ ਕਰਨਾ ਹੋਵੇਗਾ।

 

ਇਹ ਫੈਸਲਾ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਸੂਰਿਆਕਾਂਤ ਦੀ ਬੈਂਚ ਵੱਲੋਂ ਸੁਣਾਇਆ ਗਿਆ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਲੰਬੀ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ‘ਵਨ ਰੈਂਕ ਵਨ ਪੈਨਸ਼ਨ’ ਮੰਗ ਦੀ ਪਟੀਸ਼ਨ ਇੰਡੀਅਨ ਐਕਸ ਸਰਵਿਸਮੈਨ ਮੂਵਮੈਂਟ ਵਲੋਂ ਦਾਖ਼ਲ ਕੀਤੀ ਗਈ ਸੀ।

 

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ 2014 ਵਿਚ ਤਤਕਾਲੀ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕੈਬਨਿਟ ਦੀ ਸਿਫਾਰਿਸ਼ ਤੋਂ ਬਿਨਾਂ ਵਨ ਰੈਂਕ ਵਨ ਪੈਨਸ਼ਨ ਦੇ ਮੁੱਦੇ ’ਤੇ ਬਿਆਨ ਦਿੱਤਾ ਸੀ ਜਦਕਿ 2015 ਦੀ ਅਸਲ ਨੀਤੀ ਵੱਖਰੀ ਸੀ।ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਵਿੱਤ ਖਰਚੇ ਦਾ ਬਲੂਪ੍ਰਿੰਟ ਕੋਰਟ ਵਿਚ ਪੇਸ਼ ਕਰਨ ਦੇ ਨਾਲ ਇਹ ਵੀ ਪ੍ਰਸ਼ਨ ਕੀਤਾ ਸੀ ਕਿ ਕੀ “ਵਨ ਰੈਂਕ ਵਨ ਪੈਸ਼ਨ” ਲਈ ਭਰੋਸੇਯੋਗ ਤਰੱਕੀ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ?Supreme CourtSupreme Court

ਅਦਾਲਤ ਨੇ ਪੁੱਛਿਆ MACP ਤਹਿਤ ਕੁੱਲ ਕਿੰਨੇ ਲੋਕਾਂ ਨੂੰ ਸਹੂਲਤ ਦਾ ਲਾਭ ਦਿੱਤਾ ਗਿਆ? ਦਰਅਸਲ ਇੰਡੀਅਨ ਐਕਸ-ਸਰਵਿਸਮੈਨ ਸੂਵਮੈਂਟ ਨੇ ਸੁਪਰੀਮ ਕੋਰਟ ਵਿਚ ਸੇਵਾਮੁਕਤ ਸੈਨਿਕਾਂ ਦੀ 5 ਸਾਲ ਵਿਚ ਇਕ ਵਾਰ ਪੈਨਸ਼ਨ ਦੀ ਸਮੀਖਿਆ ਕਰਨ ਦੀ ਸਰਕਾਰ ਦੀ ਨੀਤੀ ਨੂੰ ਚੁਣੌਤੀ ਦਿੱਤੀ ਸੀ।

PHOTOPHOTO

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਸਾਹਮਣੇ ਇਸ ਮਾਮਲੇ ’ਤੇ  ਆਪਣਾ ਬਚਾ ਕੀਤਾ ਸੀ। ਪੀ ਚਿਦੰਬਰਮ ਨੂੰ 2014 ਵਿਚ ਐਸਸੀ ਦੀ ਸੰਸਦੀ ਚਰਚਾ ਬਨਾਮ 2015 ਵਿਚ ਅਸਲ ਨੀਤੀ ਵਿਚ ਅੰਤਰ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਕੇਂਦਰ ਨੇ ਵਿੱਤ ਮੰਤਰੀ ਪੀ ਚਿਦੰਬਰਮ ਦੇ 2014 'ਚ ਸੰਸਦ 'ਚ ਦਿੱਤੇ ਬਿਆਨ 'ਤੇ ਦੋਸ਼ ਲਗਾਇਆ ਹੈ। ਕੇਂਦਰ ਨੇ ਕਿਹਾ ਕਿ ਚਿਦੰਬਰਮ ਦਾ 2014 ਦਾ ਬਿਆਨ ਤਤਕਾਲੀ ਕੇਂਦਰੀ ਕੈਬਨਿਟ ਦੀ ਸਿਫਾਰਸ਼ ਤੋਂ ਬਿਨ੍ਹਾਂ ਦਿੱਤਾ ਗਿਆ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement