ਬਿਨਾਂ ਆਗਿਆ ਬਾਥਰੂਮ ਜਾਣ 'ਤੇ 8ਵੀਂ ਜਮਾਤ ਦੇ ਵਿਦਿਆਰਥੀ ਦੀ ਪ੍ਰਿੰਸੀਪਲ ਬੇਰਹਿਮੀ ਨਾਲ ਕੀਤੀ ਕੁੱਟਮਾਰ: ਚਿਹਰੇ 'ਤੇ ਲੱਗੇ 4 ਟਾਂਕੇ
Published : Mar 16, 2023, 5:46 pm IST
Updated : Mar 16, 2023, 5:46 pm IST
SHARE ARTICLE
photo
photo

ਇਸ ਪੂਰੇ ਮਾਮਲੇ 'ਚ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਘਟਨਾ ਸਮੇਂ ਮੈਂ ਸਕੂਲ 'ਚ ਨਹੀਂ ਸੀ।ਦੋ ਬੱਚੇ ਦੌੜ ਰਹੇ ਸਨ ਉਦੋਂ ਇਹ ਸੱਟ ਲੱਗੀ। 

 

ਰਾਜਸਥਾਨ : ਬਾੜਮੇਰ 'ਚ 8ਵੀਂ ਜਮਾਤ ਦੇ ਵਿਦਿਆਰਥੀ ਨੂੰ ਬਿਨ੍ਹਾਂ ਆਗਿਆ ਤੋਂ ਬਾਥਰੂਮ ਜਾਣ ਦੀ ਕੀਮਤ ਚੁਕਾਉਣੀ ਪਈ ਹੈ। ਸਕੂਲ ਦੇ ਪ੍ਰਿੰਸੀਪਲ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਬੱਚੇ ਨੂੰ ਬੇਰਹਿਮੀ ਨਾਲ ਡੰਡੇ ਨਾਲ ਕੁੱਟਿਆ। ਅੱਖ ਦੇ ਉੱਪਰ ਡੰਡਾ ਮਾਰਨ ਕਰਕੇ ਬੱਚਾ ਲਹੂ-ਲੁਹਾਣ ਹੋ ਗਿਆ ਤੇ ਬੱਚੇ ਨੂੰ 4 ਟਾਂਕੇ ਲੱਗੇ ਹਨ।

ਮਾਮਲਾ ਬਾੜਮੇਰ ਜ਼ਿਲ੍ਹੇ ਦੇ ਸਿੰਧਾਰੀ ਥਾਣਾ ਖੇਤਰ ਦੇ ਅਧੀਨ ਪੈਂਦੇ ਨਿੰਬਲਕੋਟ ਦੇ ਲਖੋਨੀ ਗੋਦਰਸ ਕੀ ਢਾਣੀ ਦਾ ਹੈ। ਘਟਨਾ 11 ਮਾਰਚ ਸ਼ਨੀਵਾਰ ਦੁਪਹਿਰ 12 ਵਜੇ ਦੀ ਦੱਸੀ ਜਾ ਰਹੀ ਹੈ। ਦੂਜੇ ਪਾਸੇ ਬੱਚੇ ਦੇ ਪਿਤਾ ਨੇ ਵੀ ਬੁੱਧਵਾਰ ਨੂੰ ਥਾਣਾ ਸਿੰਧੜੀ 'ਚ ਅਧਿਆਪਕ ਖਿਲਾਫ ਮਾਮਲਾ ਦਰਜ ਕਰਵਾਇਆ ਹੈ।

ਜਦਕਿ ਇਸ ਪੂਰੇ ਮਾਮਲੇ 'ਚ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਘਟਨਾ ਸਮੇਂ ਮੈਂ ਸਕੂਲ 'ਚ ਨਹੀਂ ਸੀ।ਦੋ ਬੱਚੇ ਦੌੜ ਰਹੇ ਸਨ ਉਦੋਂ ਇਹ ਸੱਟ ਲੱਗੀ। 

ਹੁਕਮਾਰਾਮ ਨੇ ਸਿੰਧੜੀ ਥਾਣੇ 'ਚ ਸ਼ਿਕਾਇਤ ਦਿੱਤੀ ਕਿ ਉਸ ਦਾ ਲੜਕਾ ਰਾਵਤਰਾਮ (13) ਸਰਕਾਰੀ ਅੱਪਰ ਪ੍ਰਾਇਮਰੀ ਸਕੂਲ ਲੱਖੋਨੀ ਗੋਦਾਰੋਂ ਕੀ ਢਾਣੀ 'ਚ ਪੜ੍ਹਦਾ ਹੈ ਅਤੇ 8ਵੀਂ ਜਮਾਤ ਦਾ ਵਿਦਿਆਰਥੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement