
ਪਿਛਲੇ ਸਾਲ ਅਕਤੂਬਰ ਵਿਚ ਵੀ ਤਵਾਂਗ ਇਲਾਕੇ ਵਿਚ ਫੌਜ ਦਾ ਇੱਕ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ
ਅਰੁਣਾਚਲ ਪ੍ਰਦੇਸ਼ - ਉਕਤ ਸੂਬੇ ਦੇ ਬੋਮਡਿਲਾ 'ਚ ਵੀਰਵਾਰ ਨੂੰ ਫੌਜ ਦਾ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਪਾਇਲਟਾਂ ਦੀ ਭਾਲ ਲਈ ਫੌਜ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ ਸਾਲ ਅਕਤੂਬਰ ਵਿਚ ਵੀ ਤਵਾਂਗ ਇਲਾਕੇ ਵਿਚ ਫੌਜ ਦਾ ਇੱਕ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿਚ ਇਲਾਜ ਦੌਰਾਨ ਇੱਕ ਪਾਇਲਟ ਦੀ ਮੌਤ ਹੋ ਗਈ ਸੀ।
ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਮਹੇਂਦਰ ਰਾਵਤ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 9.15 ਵਜੇ ਅਰੁਣਾਚਲ ਪ੍ਰਦੇਸ਼ ਦੇ ਬੋਮਡਿਲਾ ਨੇੜੇ ਇੱਕ ਸੰਚਾਲਨ ਕਾਰਵਾਈ ਦੌਰਾਨ ਆਰਮੀ ਏਵੀਏਸ਼ਨ ਦੇ ਇੱਕ ਚੀਤਾ ਹੈਲੀਕਾਪਟਰ ਦਾ ਏਟੀਸੀ ਨਾਲ ਸੰਪਰਕ ਟੁੱਟਣ ਦੀ ਸੂਚਨਾ ਮਿਲੀ। ਬਾਅਦ ਵਿਚ ਪਤਾ ਲੱਗਾ ਕਿ ਹੈਲੀਕਾਪਟਰ ਬੋਮਡਿਲਾ ਦੇ ਪੱਛਮ ਵਿਚ ਮੰਡਲਾ ਨੇੜੇ ਕਰੈਸ਼ ਹੋ ਗਿਆ। ਪਾਇਲਟਾਂ ਦੀ ਭਾਲ ਲਈ ਫੌਜ ਵੱਲੋਂ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।