
Delhi News : ਲਕਸਨ ਸੋਮਵਾਰ ਨੂੰ PM ਮੋਦੀ ਨਾਲ ਗੱਲਬਾਤ ਕਰਨਗੇ ਅਤੇ ਰਾਇਸੀਨਾ ਡਾਇਲਾਗ ਦੇ ਉਦਘਾਟਨੀ ਸੈਸ਼ਨ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ
Delhi News in Punjabi : ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੁਵਲੇ ਵਪਾਰ ਅਤੇ ਆਰਥਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਐਤਵਾਰ ਨੂੰ ਪੰਜ ਦਿਨਾਂ ਦੌਰੇ ’ਤੇ ਇੱਥੇ ਪਹੁੰਚੇ। ਲਕਸਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਆਪਕ ਗੱਲਬਾਤ ਕਰਨਗੇ ਅਤੇ ਰਾਇਸੀਨਾ ਡਾਇਲਾਗ ਦੇ ਉਦਘਾਟਨੀ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਅਪਣੀ ਯਾਤਰਾ ਤੋਂ ਕੁੱਝ ਦਿਨ ਪਹਿਲਾਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਨਾਲ ਵਿਆਪਕ ਆਰਥਕ ਭਾਈਵਾਲੀ ਲਈ ਯਤਨ ਕਰਨਗੇ ਅਤੇ ਦੁਵਲੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਦੀ ਤਲਾਸ਼ ਕਰਨਗੇ।
ਦਿੱਲੀ ਹਵਾਈ ਅੱਡੇ ’ਤੇ ਕੇਂਦਰੀ ਮੰਤਰੀ ਐਸ.ਪੀ. ਸਿੰਘ ਬਘੇਲ ਨੇ ਲਕਸਨ ਦਾ ਸਵਾਗਤ ਕੀਤਾ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੇ ਨਾਲ ਮੰਤਰੀ, ਸੰਸਦ ਮੈਂਬਰ, ਕਾਰੋਬਾਰੀ ਨੇਤਾ ਅਤੇ ਭਾਰਤੀ ਭਾਈਚਾਰੇ ਦੇ ਪ੍ਰਮੁੱਖ ਮੈਂਬਰ ਵੀ ਹਨ। ਲਕਸਨ 19 ਤੋਂ 20 ਮਾਰਚ ਤਕ ਮੁੰਬਈ ਵੀ ਜਾਣਗੇ।
(For more news apart from New Zealand Prime Minister Luxon arrives in India on five-day visit News in Punjabi, stay tuned to Rozana Spokesman)