ਹੁਣ ਸੂਰਤ 'ਚ ਨਾਬਾਲਗ ਬੱਚੀ ਦੀ ਬਲਾਤਕਾਰ ਤੋਂ ਬਾਅਦ ਹੱਤਿਆ
Published : Apr 16, 2018, 9:38 am IST
Updated : Apr 16, 2018, 11:58 am IST
SHARE ARTICLE
 Now in Surat, minor girl was killed after rape
Now in Surat, minor girl was killed after rape

ਔਰਤਾਂ 'ਤੇ ਹੋ ਰਹੇ ਹਮਲੇ ਅਤੇ ਬਲਾਤਕਾਰ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਕਠੂਆ ਬਲਾਤਕਾਰ ਮਾਮਲੇ ਤੋਂ ਬਾਅਦ ਹੁਣ ਗੁਜਰਾਤ ....

ਨਵੀਂ ਦਿੱਲੀ : ਔਰਤਾਂ 'ਤੇ ਹੋ ਰਹੇ ਹਮਲੇ ਅਤੇ ਬਲਾਤਕਾਰ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਕਠੂਆ ਬਲਾਤਕਾਰ ਮਾਮਲੇ ਤੋਂ ਬਾਅਦ ਹੁਣ ਗੁਜਰਾਤ ਦੇ ਸੂਰਤ ਵਿਚ 11 ਸਾਲਾਂ ਦੀ ਲੜਕੀ ਦੇ ਬਲਾਤਕਾਰ ਤੋਂ ਬਾਅਦ ਬਾਅਦ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਤਕ ਪੁਲਿਸ ਨਾ ਪੀੜਤ ਬੱਚੀ ਦੀ ਪਹਿਚਾਣ ਕਰ ਸਕੀ ਹੈ ਅਤੇ ਨਾ ਹੀ ਦੋਸ਼ੀਆਂ ਦੀ। 

 Now in Surat, minor girl was killed after rapeNow in Surat, minor girl was killed after rape

ਕਠੂਆ ਅਤੇ ਉਨਾਵ ਵਿਚ ਹੋਏ ਗੈਂਗਰੇਪ ਅਤੇ ਉਸ ਤੋਂ ਬਾਅਦ ਦੇਸ਼ ਭਰ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨ ਵਿਚਕਾਰ ਸੂਰਤ ਵਿਚ ਇਕ 11 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੇ ਬਾਰੇ ਵਿਚ ਹੁਣ ਤਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਸਟਮਾਰਟਮ ਰਿਪੋਰਟ ਅਨੁਸਾਰ ਪੀੜਤ ਲੜਕੀ ਦੇ ਸਰੀਰ 'ਤੇ 80 ਤੋਂ ਵੀ ਜ਼ਿਆਦਾ ਸੱਟਾਂ ਦੇ ਨਿਸ਼ਾਨਾ ਮਿਲੇ ਹਨ ਅਤੇ ਉਸ ਦੇ ਨਿੱਜੀ ਅੰਗਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। 

 Now in Surat, minor girl was killed after rapeNow in Surat, minor girl was killed after rape

ਸੂਰਤ ਵਿਚ ਬੱਚੀ ਦੀ ਲਾਸ਼ 6 ਅਪ੍ਰੈਲ ਨੂੰ ਕ੍ਰਿਕਟ ਦੇ ਮੈਦਾਨ ਕੋਲ ਝਾੜੀਆਂ ਵਿਚ ਪਈ ਮਿਲੀ ਸੀ। ਇਸ ਦੇ ਬਾਰੇ ਕੁੱਝ ਰਾਹਗੀਰਾਂ ਨੇ ਪੁਲਿਸ ਨੂੰ ਜਾਣਕਾਰੀ ਦਿਤੀ ਸੀ। ਪਾਂਡੇਸਰਾ ਥਾਣੇ ਦੇ ਜਾਂਚ ਅਧਿਕਾਰੀ ਬੀ ਝਾਲਾ ਨੇ ਕਿਹਾ ਕਿ ਆਟੋਪਸੀ ਰਿਪੋਰਟ ਅਨੁਸਾਰ ਲੜਕੀ ਦੇ ਸਰੀਰ 'ਤੇ ਸੱਟਾਂ ਦੇ 80 ਨਿਸ਼ਾਨ ਮਿਲੇ। ਨਿੱਜੀ ਅੰਗਾਂ 'ਤੇ ਵੀ ਨਿਸ਼ਾਨ ਮਿਲਣ ਤੋਂ ਲਗਦਾ ਹੈ ਕਿ ਉਸ ਦਾ ਸੋਸ਼ਣ ਕੀਤਾ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ ਗਿਆ ਹੈ। ਬਾਅਦ ਵਿਚ ਉਸ ਦਾ ਗਲਾ ਘੋਟ ਦਿਤਾ ਗਿਆ।

 Now in Surat, minor girl was killed after rapeNow in Surat, minor girl was killed after rape

ਇਸ ਮਾਮਲੇ ਵਿਚ ਵੇਰਵਾ ਅੱਜ ਸੂਰਤ ਦੇ ਪੁਲਿਸ ਕਮਿਸ਼ਨਰ ਸਤੀਸ਼ ਸ਼ਰਮਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਜਨਤਕ ਕੀਤਾ। ਉਨ੍ਹਾਂ ਦਸਿਆ ਕਿ ਅਣਪਛਾਤੇ ਲੋਕਾਂ ਵਿਰੁਧ ਆਈਪੀਸੀ ਦੀ ਧਾਰਾ 302, 323 ਅਤੇ 376 ਤਹਿਤ ਅਤੇ ਪੋਕਸੋ ਕਾਨੂੰਨ ਦੀ ਵਿਵਸਥਾ ਤਹਿਤ ਐਫ਼ਆਈਆਰ ਦਰਜ ਕਰ ਲਈ ਗਈ ਹੈ। ਸ਼ਹਿਰ ਦੇ ਸਿਵਲ ਹਸਪਤਾਲ ਵਿਚ ਡਾਕਟਰ ਗਣੇਸ਼ ਗੋਵੇਕਰ ਨੇ ਕਿਹਾ ਕਿ ਲੜਕੀ ਦੇ ਸਰੀਰ 'ਤੇ ਸੱਟਾਂ ਦੇ ਘੱਟ ਤੋਂ ਘੱਟ 80 ਨਿਸ਼ਾਨ ਮਿਲੇ। 

 Now in Surat, minor girl was killed after rapeNow in Surat, minor girl was killed after rape

ਇਸੇ ਹਸਪਤਾਲ ਵਿਚ ਲੜਕੀ ਦਾ ਪੋਸਟਮਾਰਟਮ ਕੀਤਾ ਗਿਆ ਸੀ। ਗੋਵੇਕਰ ਨੇ ਕਿਹਾ ਕਿ ਸੱਟਾਂ ਦੇ ਨਿਸ਼ਾਨਾਂ ਨੂੰ ਦੇਖਦੇ ਹੋਏ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਸ ਨੂੰ ਇਹ ਸੱਟਾਂ ਇਕ ਹਫ਼ਤੇ ਪਹਿਲਾਂ ਤੋਂ ਲੈ ਕੇ ਲਾਸ਼ ਬਰਾਮਦ ਹੋਣ ਤੋਂ ਇਕ ਦਿਨ ਪਹਿਲਾਂ ਤਕ ਦਿਤੀਆਂ ਗਈਆਂ ਹੋਣਗੀਆਂ। ਇਸ ਤੋਂ ਇੰਝ ਜਾਪਦੈ ਕਿ ਸ਼ਾਇਦ ਲੜਕੀ ਨੂੰ ਅਗਵਾ ਕਰ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ। 

 Now in Surat, minor girl was killed after rapeNow in Surat, minor girl was killed after rape

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਾਂਚ ਸ਼ਹਿਰੀ ਪੁਲਿਸ ਦੀ ਅਪਰਾਧ ਸ਼ਾਖਾ ਨੂੰ ਸੌਂਪ ਦਿਤੀ ਗਈ ਹੈ ਅਤੇ ਬੱਚੀ ਦੀ ਪਹਿਚਾਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਨੇ ਲੜਕੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 20 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਵਿਰੋਧੀਆਂ ਨੇ ਇਸ ਮਾਮਲੇ ਵਿਚ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿਤਾ ਹੈ। ਇਸ ਦੌਰਾਨ ਲਗਾਤਾਰ ਵਧ ਰਹੇ ਬਲਾਤਕਾਰ ਦੇ ਮਾਮਲਿਆਂ ਦਾ ਵਿਰੋਧ ਕਰਦੇ ਹੋਏ ਦੇਸ਼ ਵਿਚ ਵੱਖ-ਵੱਖ ਥਾਵਾਂ 'ਤੇ ਲੋਕਾਂ ਨੇ ਪ੍ਰਦਰਸ਼ਨ ਕਰ ਕੇ ਅਪਣੀ ਨਾਰਾਜ਼ਗੀ ਪ੍ਰਗਟਾਈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement