
ਸਸਤੇ ਖ਼ੁਰਾਕ ਪਦਾਰਥਾਂ ਵਿਸ਼ੇਸ਼ ਕਰ ਕੇ ਦਾਲ ਅਤੇ ਸਬਜ਼ੀਆਂ ਕਾਰਨ ਥੋਕ ਮੁੱਲ ਅਧਾਰਤ ਮੁਦਰਾਸਫ਼ੀਤੀ ਮਾਰਚ ਵਿਚ ਥੋੜ੍ਹੀ ਘੱਟ ਹੋ ਕੇ 2.47 ਫ਼ੀ ਸਦ 'ਤੇ ਆ ਗਈ...
ਨਵੀਂ ਦਿੱਲੀ, 16 ਅਪ੍ਰੈਲ : ਸਸਤੇ ਖ਼ੁਰਾਕ ਪਦਾਰਥਾਂ ਵਿਸ਼ੇਸ਼ ਕਰ ਕੇ ਦਾਲ ਅਤੇ ਸਬਜ਼ੀਆਂ ਕਾਰਨ ਥੋਕ ਮੁੱਲ ਅਧਾਰਤ ਮੁਦਰਾਸਫ਼ੀਤੀ ਮਾਰਚ ਵਿਚ ਥੋੜ੍ਹੀ ਘੱਟ ਹੋ ਕੇ 2.47 ਫ਼ੀ ਸਦ 'ਤੇ ਆ ਗਈ ਹੈ। ਥੋਕ ਮੁੱਲ ਸੂਚਕ ਅੰਕ ਅਧਾਰਤ ਮੁਦਰਾਸਫ਼ੀਤੀ ਇਸ ਸਾਲ ਫ਼ਰਵਰੀ ਵਿਚ 2.48 ਫ਼ੀ ਸਦ ਅਤੇ ਪਿਛਲੇ ਸਾਲ ਮਾਰਚ ਵਿਚ 5.11 ਫ਼ੀ ਸਦ ਰਹੀ ਸੀ।
pules
ਸਰਕਾਰ ਦੁਆਰਾ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਮਾਰਚ ਵਿਚ ਖ਼ੁਰਾਕੀ ਪਦਾਰਥ 0.29 ਫ਼ੀ ਸਦ ਸਸਤੇ ਹੋਏ ਹਨ। ਫ਼ਰਵਰੀ ਵਿਚ ਇਹ 0.88 ਫ਼ੀ ਸਦ ਮਹਿੰਦੇ ਹੋਏ ਸਨ। ਇਸੇ ਤਰ੍ਹਾਂ ਮਾਰਚ ਦੌਰਾਨ ਸਬਜ਼ੀਆਂ 2.70 ਫ਼ੀ ਸਦ, ਦਾਲ 20.58 ਫ਼ੀ ਸਦ ਅਤੇ ਕਣਕ 1.19 ਫ਼ੀ ਸਦ ਸਸਤੇ ਹੋਏ ਹਨ। ਹਾਲਾਂਕਿ ਈਂਧਣ ਅਤੇ ਬਿਜਲੀ ਸ਼੍ਰੇਣੀ ਵਿਚ ਮਾਰਚ ਵਿਚ ਮਹਿੰਗਾਈ 4.70 ਫ਼ੀ ਸਦੀ ਵਧੀ ਹੈ।
pules
ਫ਼ਰਵਰੀ ਵਿਚ ਇਨ੍ਹਾਂ ਦੀ ਮੁਦਰਾਸਫ਼ੀਤੀ 3.81 ਫ਼ੀ ਸਦ ਵਧੀ ਸੀ। ਜਨਵਰੀ ਦੇ ਮੁਦਰਾਸਫ਼ੀਤੀ ਦੇ ਅੰਕੜੇ ਨੂੰ 2.84 ਫ਼ੀ ਸਦ ਦੀ ਮੁਢਲੀ ਸਮੀਖਿਆ ਨਾਲ ਸੋਧ ਕੇ 3.02 ਫ਼ੀ ਸਦ ਕਰ ਦਿਤਾ ਗਿਆ। ਪਿਛਲੇ ਹਫ਼ਤੇ ਜਾਰੀ ਅੰਕੜਿਆਂ ਅਨੁਸਾਰ ਖ਼ੁਰਾਕੀ ਕੀਮਤਾਂ ਵਿਚ ਨਰਮੀ ਦੇ ਕਾਰਨ ਮਾਰਚ ਵਿਚ ਥੋਕ ਮੁਦਰਾਸਫ਼ੀਤੀ ਪੰਜ ਮਹੀਨੇ ਦੇ ਹੇਠਲੇ ਪੱਧਰ 4.28 ਫ਼ੀ ਸਦ 'ਤੇ ਆ ਗਈ ਹੈ।
pules
ਚਾਲੂ ਮਾਲੀ ਸਾਲ ਦੀ ਪਹਿਲੀ ਮੌਦ੍ਰਿਕ ਨੀਤੀ ਸਮੀਖਿਆ ਮੀਟਿੰਗ ਵਿਚ ਰਿਜ਼ਰਵ ਬੈਂਕ ਨੇ ਮੁਦਰਾਸਫ਼ੀਤੀ ਦਾ ਹਵਾਲਾ ਦੇ ਕੇ ਨੀਤੀਗਤ ਦਰਾਂ ਨੂੰ ਓਵੇਂ ਜਿਵੇਂ ਰਖਿਆ ਸੀ। ਰਿਜ਼ਰਵ ਬੈਂਕ ਨੇ ਥੋਕ ਮੁਦਰਾਸਫ਼ੀਤੀ ਦੇ ਅੰਦਾਜ਼ੇ ਨੂੰ ਘਟਾ ਕੇ ਅਪ੍ਰੈਲ-ਸਤੰਬਰ ਛਿਮਾਹੀ ਲਈ 4.7-5.1 ਫ਼ੀ ਸਦ ਅਤੇ ਅਕਤੂਬਰ-ਮਾਰਚ ਛਿਮਾਹੀ ਲਈ 4.4 ਫ਼ੀ ਸਦ ਕਰ ਦਿਤਾ ਸੀ।