
ਕਿਹਾ - ਧੋਖਾ ਦੇਣ ਦਾ ਕਾਂਗਰਸ ਕੋਲ ਪੁਰਾਣਾ ਤਜਰਬਾ ; ਕਾਂਗਰਸ ਸੀ ਨਾ ਨੀਅਤ ਸਾਫ਼ ਤੇ ਨਾ ਹੀ ਨੀਤੀਆਂ
ਕੋਰਬਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਸ ਨੇ ਜਨਤਾ ਦਾ ਭਰੋਸਾ ਤੋੜਨ ਅਤੇ ਉਨ੍ਹਾਂ ਨੂੰ ਧੋਖਾ ਦੇਣ ਵਿਚ ਪੀਐਚਡੀ ਕਰ ਲਈ ਹੈ। ਅੱਜ ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਛੱਤੀਸਗੜ੍ਹ ਦੀ ਸਰਕਾਰ ਨੇ ਦਿੱਲੀ ਵਿਚ ਬੈਠੇ ਨੇਤਾਵਾਂ ਦੇ ਕਹਿਣ 'ਤੇ ਇਥੇ ਆਯੁਸ਼ਮਾਨ ਯੋਜਨਾ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਕਿਸਾਨ ਸਨਮਾਨ ਫ਼ੰਡ ਬਾਰੇ ਵੀ ਜਾਣਕਾਰੀ ਨਹੀਂ ਦੇ ਰਹੇ ਜਿਸ ਕਾਰਨ ਕਈ ਕਿਸਾਨਾਂ ਦੇ ਬੈਂਕ ਖ਼ਾਤਿਆਂ ਵਿਚ ਪੈਸਾ ਨਹੀਂ ਗਿਆ।
Campaigned in Korba and Bhatapara, Chhattisgarh.
— Chowkidar Narendra Modi (@narendramodi) 16 April 2019
Ever since Congress came to power in the state, Maoists are getting a free run. Lives of people are in danger.
The state Government is also denying benefits of Ayushman Bharat.
No wonder there’s anger against Congress. pic.twitter.com/0tfIYnTH0b
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਅਤੇ ਉਨ੍ਹਾਂ ਨੂੰ ਧੋਖਾ ਦੇਣ ਵਿਚ ਕਾਂਗਰਸ ਦਾ ਪੁਰਾਣਾ ਤਜਰਬਾ ਹੈ ਅਤੇ ਇਸ ਵਿਚ ਕਾਂਗਰਸ ਨੇ ਪੀਐਚਡੀ ਵੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵੱਡੇ ਹੀ ਨਹੀਂ ਛੋਟੇ ਨੇਤਾਵਾਂ ਨੇ ਵੀ ਇਸ ਵਿਚ ਪੀਐਬਡੀ ਕਰ ਲਈ ਹੈ। ਕਾਂਗਰਸ ਦੀ ਨਾ ਤਾਂ ਨੀਅਤ ਸਾਫ਼ ਹੈ ਅਤੇ ਨਾ ਹੀ ਨੀਤੀਆਂ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਸੱਤਾ ਵਿਚ ਆ ਗਈ ਤਾਂ ਇਹ ਮੁੜ ਤੋਂ ਘਪਲੇ ਕਰੇਗੀ। ਸਾਲ 2014 ਤੋਂ ਪਹਿਲਾਂ ਵੀ ਕਾਂਗਰਸ ਨੇ ਇਹੀ ਕੀਤਾ ਸੀ, ਉਸ ਸਮੇਂ ਦੇ ਘਪਲੇ ਸਾਰਿਆਂ ਨੂੰ ਯਾਦ ਹੋਣਗੇ।
Another rally in Chhattisgarh. Watch from Bhatapara. https://t.co/JG1c2wobBx
— Chowkidar Narendra Modi (@narendramodi) 16 April 2019
ਇਸ ਤੌਰਾਨ ਮੋਦੀ ਨੇ ਦੰਤੇਵਾੜਾ ਨਕਸਲੀ ਹਮਲੇ ਵਿਚ ਮਾਰੇ ਗਏ ਭਾਜਪਾ ਵਿਧਾਇਕ ਭੀਮਾ ਮੰਡਾਵੀ ਅਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿਤੀ ਅਤੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਨੇਤਾਵਾਂ ਨੇ ਨਕਸਲੀਆਂ ਨੂੰ ਕ੍ਰਾਂਤੀਕਾਰੀ ਕਿਹਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਅਪਣੇ ਚੋਣ ਮਨੋਰਥ ਪੱਤਰ ਵਿਚ ਦੇਸ਼-ਧ੍ਰੋਹ ਕਾਨੂੰਨ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ ਅਤੇ ਇਸ ਨਾਲ ਇਥੋਂ ਦੇ ਜੰਗਲਾਂ ਵਿਚ ਰਹਿਣ ਵਾਲੇ ਆਦਿਵਾਸੀਆਂ ਨੂੰ ਭੜਕਾਉਣ ਵਾਲਿਆਂ ਨੂੰ ਛੋਟ ਮਿਲ ਜਾਵੇਗੀ। ਉਨ੍ਹਾਂ ਪੁਛਿਆ ਕਿ ਕਾਂਗਰਸ ਨੂੰ ਇਹ ਦਸਣਾ ਚਾਹੀਦਾ ਹੈ ਕਿ ਕਾਂਗਰਸ ਦਾ ਹੱਥ ਵਿਕਾਸ ਦੇ ਨਾਲ ਹੈ ਜਾਂ ਵਿਨਾਸ਼ ਦੇ ਨਾਲ। ਉਨ੍ਹਾਂ ਕਿਹਾ ਕਿ ਕਾਂਗਰਸ ਜ਼ਮੀਨ ਤੋਂ ਕੱਟ ਚੁੱਕੀ ਹੈ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਜ਼ਰੂਰਤਾਂ ਉਸ ਨੂੰ ਸਮਝ ਨਹੀਂ ਆ ਰਹੀਆਂ। ਕਾਂਗਰਸ ਲਈ ਇਕ ਹੀ ਪਰਵਾਰ ਦੀ ਗ਼ੁਲਾਮੀ ਦੀ ਭਾਵਨਾ ਉਨ੍ਹਾਂ ਦੀ ਸੱਚਾਈ ਬਣ ਗਈ ਹੈ।
Congress has disappointed Chhattisgarh. The state will bless BJP again this time. Watch from Korba. https://t.co/b4MFIUVL1A
— Chowkidar Narendra Modi (@narendramodi) 16 April 2019
ਗ਼ਰੀਬਾਂ ਤਕ ਪੈਸਾ ਪਹੁੰਚਾਉਣ ਲਈ ਭਾਜਪਾ ਨੇ ਚੁੱਕੇ ਕਦਮ : ਮੋਦੀ
ਸਬਲਪੁਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਾਂਗਰਸ ਦੀ ਮਦਦ ਪ੍ਰਾਪਤ ਵਿਚੌਲੀਆਂ ਨੂੰ ਬਾਹਰ ਕਰਨ ਲਈ ਕਦਮ ਚੁੱਕੇ ਹਨ ਤਾਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੇਂਦਰ ਤੋਂ ਜਾਰੀ ਹੋਣ ਵਾਲੀ ਰਕਮ ਪੂਰੀ ਦੀ ਪੂਰੀ ਗ਼ਰੀਬਾਂ ਤਕ ਪਹੁੰਚ ਸਕੇ। ਮੋਦੀ ਨੇ ਕਾਂਗਰਸ 'ਤੇ ਜਨਤਾ ਦੇ ਪੈਸੇ ਦੀ ਹੁੰਦੀ ਲੁੱਟ 'ਤੇ ਮੂਕਦਰਸ਼ਕ ਬਣੇ ਰਹਿਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਕਈ ਵਿਵਾਦ ਅਤੇ ਘਪਲੇ ਸਾਹਮਣੇ ਆਏ। ਪਛਮੀ ਓਡੀਸ਼ਾ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿਚ ਗ਼ਰੀਬਾਂ ਤਕ ਇਕ ਰੁਪਏ ਵਿਚੋਂ ਸਿਰਫ਼ 15 ਪੈਸੇ ਹੀ ਪਹੁੰਚਦੇ ਸਨ। ਬਾਕੀ ਦੇ ਪੈਸੇ ਸ਼ਰਾਰਤੀ ਤੱਤ ਖਾ ਜਾਂਦੇ ਸਨ। ਮੋਦੀ ਨੇ ਕਿਹਾ ਕਿ ਇਸ ਚੌਕੀਦਾਰ ਨੇ ਇਹ ਯਕੀਨੀ ਕਰਨ ਲਈ ਕਦਮ ਚੁੱਕੇ ਹਨ ਕਿ ਕੇਂਦਰ ਤੋਂ ਜਾਰੀ ਹੋਣ ਵਾਲੀ ਰਕਮ ਪੂਰੀ ਗ਼ਰੀਬਾਂ ਤਕ ਪਹੁੰਚੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਸ ਦੇ ਸਹਿਯੋਗੀ ਇਸ ਚੌਕੀਦਾਰ ਨੂੰ ਸੱਤਾ ਤੋਂ ਬਾਹਰ ਕਰਨਾ ਚਾਹੁੰਦੇ ਹਨ ਕਿਉਂਕਿ ਭਾਜਪਾ ਨੇ ਭ੍ਰਿਸ਼ਟਾਚਾਰ ਵਿਰੁਧ ਸਖ਼ਤ ਕਾਰਵਾਈ ਕੀਤੀ ਹੈ। ਆਜ਼ਾਦੀ ਦੇ ਬਾਅਦ ਤੋਂ ਹੀ ਦੇਸ਼ ਭ੍ਰਿਸ਼ਟਾਚਾਰ ਦੀ ਮਾਰ ਝੱਲ ਰਿਹਾ ਸੀ ਅਤੇ ਭਾਜਪਾ ਨੇ ਇਸ ਭ੍ਰਿਸ਼ਟਾਚਾਰ ਦੇ ਰੋਕ ਲਗਾਈ।