ਕਾਂਗਰਸੀ ਸ਼ਤਰੁਘਨ ਸਿਨ੍ਹਾ ਦੀ ਪਤਨੀ ਪੂਨਮ ਸਿਨ੍ਹਾ ਸਪਾ ‘ਚ ਹੋਈ ਸ਼ਾਮਿਲ
Published : Apr 16, 2019, 5:07 pm IST
Updated : Apr 17, 2019, 10:40 am IST
SHARE ARTICLE
Poonam sinha joins SP
Poonam sinha joins SP

ਕਾਂਗਰਸ ਨੇਤਾ ਸ਼ਤਰੁਘਨ ਸਿਨ੍ਹਾ ਦੀ ਪਤਨੀ ਪੂਨਮ ਸਿਨ੍ਹਾ ਸਮਾਜਵਾਦੀ ਪਾਰਟੀ (ਸਪਾ) ਵਿਚ ਸ਼ਾਮਿਲ ਹੋ ਗਈ ਹੈ।

ਬਾਲੀਵੁੱਡ ਅਦਾਕਾਰ ਅਤੇ ਕਾਂਗਰਸ ਨੇਤਾ ਸ਼ਤਰੁਘਨ ਸਿਨ੍ਹਾ ਦੀ ਪਤਨੀ ਪੂਨਮ ਸਿਨ੍ਹਾ ਸਮਾਜਵਾਦੀ ਪਾਰਟੀ (ਸਪਾ) ਵਿਚ ਸ਼ਾਮਿਲ ਹੋ ਗਈ ਹੈ। ਉਹ ਐਸਪੀ ਨੇਤਾ ਡਿੰਪਲ ਯਾਦਵ ਦੀ ਮੌਜੂਦਗੀ ਵਿਚ ਪਾਰਟੀ ਦੇ ਮੈਂਬਰ ਬਣੇ। ਕਈ ਦਿਨ ਪਹਿਲਾਂ ਹੀ ਪੂਨਮ ਸਿਨ੍ਹਾ ਦੇ ਪਾਰਟੀ ਵਿਚ ਸ਼ਾਮਿਲ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਇਸਦੇ ਨਾਲ ਹੀ ਪੂਨਮ ਸਿਨ੍ਹਾ ਨੂੰ ਲਖਨਊ ਸੀਟ ਤੋਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਖਿਲਾਫ ਚੋਣ ਵਿਚ ਖੜੇ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ।

Rajnath Singh vs Poonam Sinha in Lucknow: Shatrughan's wife eyes BJP strongholdRajnath Singh vs Poonam Sinha in Lucknow

ਐਸਪੀ ਦੇ ਸੀਨੀਅਰ ਆਗੂ ਰਵਿਦਾਸ ਮੇਹਰੋਤਰਾ ਨੇ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਉਹ ਲਖਨਊ ਤੋਂ ਆਪਣਾ ਉਮੀਦਵਾਰ ਨਾ ਖੜਾ ਕਰਨ ਤਾਂ ਜੋ ਬੀਜੇਪੀ ਨੂੰ ਹਰਾਇਆ ਜਾ ਸਕੇ। ਪੂਨਮ ਸਿਨਹਾ 18 ਅਪ੍ਰੈਲ ਨੂੰ ਲਖਨਊ ਸੀਟ ਤੋਂ ਆਪਣੀ ਨਾਮਜ਼ਦਗੀ ਦਾਖਲ ਕਰਨਗੇ।  ਦੱਸ ਦਈਏ ਕਿ ਪੂਨਮ ਸਿਨ੍ਹਾ ਦੇ ਪਤੀ ਕਾਂਗਰਸ ਵੱਲੋਂ ਪਟਨਾ ਸਾਹਿਬ ਤੋਂ ਚੋਣ ਲੜ ਰਹੇ ਹਨ। ਉਹਨਾਂ ਨੇ ਹਾਲ ਹੀ ਵਿਚ ਕਾਂਗਰਸ ਨਾਲ ਹੱਥ ਮਿਲਾਇਆ ਹੈ। ਅਜਿਹੇ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪੂਨਮ ਸਿਨ੍ਹਾ ਨੂੰ ਸਮਰਥਨ ਦੇ ਸਕਦੀ ਹੈ।

 


 

ਦੱਸ ਦਈਏ ਕਿ ਲਖਨਊ ਦੀਆਂ ਛੇ ਸੀਟਾਂ ‘ਤੇ 6 ਮਈ ਨੂੰ ਵੋਟਿੰਗ ਹੋਵੇਗੀ। ਲਖਨਊ ਸੀਟ ‘ਤੇ ਕਰੀਬ ਦੋ ਦਹਾਕਿਆਂ ਤੋਂ ਭਾਜਪਾ ਦਾ ਕਬਜਾ ਹੈ। ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਲੋਕ ਸਭਾ ਸੀਟ ਸਭ ਤੋਂ ਵੱਕਾਰੀ ਸੀਟ ਮੰਨੀ ਜਾਂਦੀ ਹੈ। ਇੱਥੋਂ ਸਾਬਕਾ ਪੀਐਮ ਅਟੱਲ ਬਿਹਾਰੀ ਵਾਜਪੇਈ ਸਾਂਸਦ ਰਹਿ ਚੁੱਕੇ ਹਨ, ਜਦਕਿ ਰਾਜਨਾਥ ਸਿੰਘ 2014 ਵਿਚ ਇੱਥੋਂ ਹੀ ਚੋਣ ਜਿੱਤ ਕੇ ਸਾਂਸਦ ਬਣੇ ਸਨ।

BJP BJP

2014 ਦੀਆਂ ਲੋਕ ਸਭਾ ਚੋਣਾਂ ਵਿਚ ਜਿੱਥੇ ਕਾਂਗਰਸ ਨੇ ਇਸ ਸੀਟ ਤੋਂ ਰੀਤਾ ਬਹੁਗੁਣਾ ਜੋਸ਼ੀ ਨੂੰ ਮੈਦਾਨ ਵਿਚ ਉਤਾਰਿਆ ਸੀ ਤਾਂ ਉੱਥੇ ਹੀ ਸਪਾ ਵੱਲੋਂ ਅਭਿਸ਼ੇਕ ਮਿਸ਼ਰਾ ਨੂੰ ਟਿਕਟ ਦਿੱਤੀ ਗਈ ਸੀ। ਇਸ ਵਾਰ ਕਾਂਗਰਸ ਵੱਲੋਂ ਜਿਤਿਨ ਪ੍ਰਸਾਦ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਚਰਚਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement