
1344 ਲੋਕ ਇਲਾਜ ਮਗਰੋਂ ਠੀਕ ਹੋਏ
ਨਵੀਂ ਦਿੱਲੀ, 15 ਅਪ੍ਰੈਲ: ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਚ ਮੰਗਲਵਾਰ ਸ਼ਾਮ ਤੋਂ ਬੁਧਵਾਰ ਸ਼ਾਮ ਤਕ ਕੋਰੋਨਾ ਵਾਇਰਸ ਤੋਂ ਪੀੜਤ 39 ਵਿਅਕਤੀਆਂ ਦੀਆਂ ਮੌਤਾਂ ਹੋਈਆਂ ਹਨ ਅਤੇ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 392 ਹੋ ਗਈ ਹੈ ਅਤੇ ਕੁਲ ਪੀੜਤ 11,933 ਹਨ। ਦੇਸ਼ ਵਿਚ ਕੁਲ ਪੀੜਤਾਂ ਦੀ ਗਿਣਤੀ ਵਿਚ ਇਕ ਦਿਨ ਵਿਚ 1118 ਦਾ ਵਾਧਾ ਹੋਇਆ ਹੈ।
ਕੁਲ ਮਾਮਲਿਆਂ ਵਿਚ 76 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਇਨ੍ਹਾਂ ਵਿਚ 18 ਮੌਤਾਂ ਮਹਾਰਾਸ਼ਟਰ ਤੋਂ, ਛੇ ਯੂਪੀ ਤੋਂ, ਚਾਰ ਗੁਜਰਾਤ ਤੋਂ, ਤਿੰਨ ਮੱਧ ਪ੍ਰਦੇਸ਼ ਤੋਂ, ਦਿੱਲੀ ਅਤੇ ਕਰਨਾਟਕ ਤੋਂ ਦੋ ਦੋ ਅਤੇ ਤੇਲੰਗਾਨਾ, ਤਾਮਿਲਨਾਡੂ, ਪੰਜਾਬ ਅਤੇ ਮੇਘਾਲਿਆ ਤੋਂ ਇਕ ਇਕ ਮੌਤ ਹੋਣ ਦੀ ਸੂਚਨਾ ਹੈ। ਬੁਧਵਾਰ ਰਾਤ ਤਕ ਪ੍ਰਾਪਤ ਅੰਕੜਿਆਂ ਮੁਤਾਬਕ ਤਿਆਰ ਕੀਤੀ ਗਈ ਸੂਚੀ ਤਹਿਤ ਪੀੜਤਾਂ ਦੀ ਗਿਣਤੀ 11946 ਹੈ ਅਤੇ ਮੌਤਾਂ 405 ਹੋਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਅਤੇ ਵੱਖ ਵੱਖ ਰਾਜਾਂ ਦੇ ਅੰਕੜਿਆਂ ਵਿਚ ਫ਼ਰਕ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੀਪੋਰਟਾਂ ਮਿਲਣ ਵਿਚ ਦੇਰ ਕਾਰਨ ਇਹ ਫ਼ਰਕ ਪੈ ਰਿਹਾ ਹੈ।
File photo
ਕੁਲ 392 ਮੌਤਾਂ ਵਿਚੋਂ ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 178 ਮੌਤਾਂ ਹੋਈਆਂ ਹਨ ਜਿਸ ਤੋਂ ਬਾਅਦ ਮੱਧ ਪ੍ਰਦੇਸ਼ ਵਿਚ 53, ਦਿੱਲੀ ਅਤੇ ਗੁਜਰਾਤ ਵਿਚ 30-30, ਤੇਲੰਗਾਨਾ ਵਿਚ 18 ਮੌਤਾਂ ਹੋਈਆਂ ਹਨ। ਪੰਜਾਬ ਵਿਚ 13 ਮੌਤਾਂ ਹੋਈਆਂ ਹਨ, ਤਾਮਿਲਨਾਡੂ ਵਿਚ 12 ਜਦਕਿ ਯੂਪੀ ਅਤੇ ਕਰਨਾਟਕ ਵਿਚ 11-11 ਮੌਤਾਂ ਹੋਈਆਂ ਹਨ। ਜੰਮੂ ਕਸ਼ਮੀਰ ਵਿਚ ਚਾਰ ਵਿਅਕਤੀਆਂ ਦੀ ਜਾਨ ਗਈ ਹੈ
ਜਦਕਿ ਕੇਰਲਾ, ਹਰਿਆਣਾ ਅਤੇ ਰਾਜਸਥਾਨ ਵਿਚ ਤਿੰਨ ਤਿੰਨ ਵਿਅਕਤੀਆਂ ਦੀ ਜਾਨ ਗਈ ਹੈ। ਝਾਰਖੰਡ ਵਿਚ ਦੋ ਮੌਤਾਂ ਹੋਈਆਂ ਹਨ। ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮੇਘਾਲਿਆ, ਬਿਹਾਰ, ਹਿਮਾਚਲ ਪ੍ਰਦੇਸ਼, ਉੜੀਸਾ ਅਤੇ ਆਸਾਮ ਵਿਚ ਇਕ ਇਕ ਮੌਤ ਹੋਈ ਹੈ। ਦੇਸ਼ ਵਿਚ ਲਾਗ ਦੇ ਸੱਭ ਤੋਂ ਵੱਧ ਮਾਮਲੇ ਮਹਾਰਸ਼ਟਰ ਤੋਂ ਸਾਹਮਣੇ ਆਏ ਹਨ ਜਿਥੇ ਕੁਲ ਮਾਮਲੇ 2687 ਹਨ, ਬਾਅਦ ਵਿਚ ਦਿੱਲੀ ਵਿਚ 1561 ਅਤੇ ਤਾਮਿਲਨਾਡੂ ਵਿਚ 1204 ਹਨ। (ਏਜੰਸੀ)