
ਪੁਲਿਸ ਨੇ ਇਕ ਵਿਅਕਤੀ ਨੂੰ ਸੋਸ਼ਲ ਮੀਡੀਆ 'ਤੇ ਭੜਕਾਊ ਸੁਨੇਹਾ ਪਾਉਣ ਦੇ ਦੋਸ਼ ਹੇਠ ਬੁਧਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਦੋਸ਼ ਹੈ ਕਿ ਇਨ੍ਹਾਂ ਸੁਨੇਹਿਆਂ
ਮੁੰਬਈ, 15 ਅਪ੍ਰੈਲ : ਪੁਲਿਸ ਨੇ ਇਕ ਵਿਅਕਤੀ ਨੂੰ ਸੋਸ਼ਲ ਮੀਡੀਆ 'ਤੇ ਭੜਕਾਊ ਸੁਨੇਹਾ ਪਾਉਣ ਦੇ ਦੋਸ਼ ਹੇਠ ਬੁਧਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਦੋਸ਼ ਹੈ ਕਿ ਇਨ੍ਹਾਂ ਸੁਨੇਹਿਆਂ ਕਾਰਨ ਮੰਗਲਵਾਰ ਨੂੰ ਬਾਂਦਰਾ ਵਿਚ ਰੇਲਵੇ ਸਟੇਸ਼ਨ ਲਾਗੇ ਭਾਰੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਇਕੱਠੇ ਹੋ ਗਏ ਸਨ। ਪੁਲਿਸ ਅਧਿਕਾਰੀ ਨੇ ਦਸਿਆ ਕਿ ਲਾਗਲੀ ਨਵੀਂ ਮੁੰਬਈ ਦੇ ਵਾਸੀ ਵਿਨੇ ਦੁਬੇ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ 21 ਅਪ੍ਰੈਲ ਤਕ ਲਈ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਗਿਆ। ਮੁਲਜ਼ਮ ਨੂੰ ਸਵੇਰ ਵੇਲੇ ਗ੍ਰਿਫ਼ਤਾਰ ਕੀਤਾ ਗਿਆ।
File photo
ਉਸ ਕੋਲੋਂ ਫ਼ੇਸਬੁਕ ਅਤੇ ਹੋਰ ਸੋਸ਼ਲ ਮੀਡੀਆ ਪਲੈਟਫ਼ਾਰਮ 'ਤੇ ਪਾਈ ਪੋਸਟ ਕਾਰਨ ਪੁੱਛ-ਪੜਤਾਲ ਕੀਤੀ ਗਈ। ਅਧਿਕਾਰੀ ਨੇ ਦਸਿਆ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਵੀਡੀਉ ਪਾਈ ਸੀ ਜਿਸ ਵਿਚ ਉਸ ਨੇ ਮੰਗ ਕੀਤੀ ਸੀ ਕਿ ਮਹਾਰਾਸ਼ਟਰ ਸਰਕਾਰ ਅਜਿਹੇ ਪ੍ਰਵਾਸੀਆਂ ਦੇ ਜਾਣ ਦਾ ਪ੍ਰਬੰਧ ਕਰੇ ਜਿਹੜੇ ਅਪਣੇ ਘਰਾਂ ਨੂੰ ਮੁੜਨਾ ਚਾਹੁੰਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੀ ਪਾਈ ਪੋਸਟ ਨੇ ਮਜ਼ਦੂਰਾਂ ਨੂੰ ਭੜਕਾਉਣ ਦਾ ਕੰਮ ਕੀਤਾ। ਇਸੇ ਦੌਰਾਨ ਮੁੰਬਈ ਪੁਲਿਸ ਨੇ 25 ਪ੍ਰਵਾਸੀ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਮਜ਼ਦੂਰ ਤਾਲਾਬੰਦੀ ਦੌਰਾਨ ਮਿੰਨੀ ਟਰੱਕ ਵਿਚ ਲੁਕ ਕੇ ਯੂਪੀ ਜਾ ਰਹੇ ਸਨ। ਪੁਲਿਸ ਅਧਿਕਾਰੀ ਨੇ ਦਸਿਆ ਕਿ ਤਲਾਸ਼ੀ ਦੌਰਾਨ ਇਨ੍ਹਾਂ ਮਜ਼ਦੂਰਾਂ ਨੂੰ ਫੜ ਲਿਆ ਗਿਆ। (ਏਜੰਸੀ)