ਗ੍ਰਹਿ ਮੰਤਰਾਲੇ ਨੇ ਵਧਾਈ ਸਖ਼ਤੀ, ਸਿਰਫ਼ 50% ਸਟਾਫ ਨੂੰ ਦਫ਼ਤਰ ਆਉਣ ਦੀ ਮਨਜ਼ੂਰੀ
Published : Apr 16, 2021, 10:32 am IST
Updated : Apr 16, 2021, 10:38 am IST
SHARE ARTICLE
Home Ministry
Home Ministry

50% ਸਟਾਫ ਕਰੇਗਾ ਘਰ ਤੋਂ ਕੰਮ

ਨਵੀਂ ਦਿੱਲੀ: ਦਿੱਲੀ ਵਿਚ ਕੋਰੋਨਾ ਮਹਾਂਮਾਰੀ ਕਾਰਨ ਵਿਗੜ ਰਹੀ ਸਥਿਤੀ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੰਡਰ ਸੈਕਟਰੀ ਦੇ ਪੱਧਰ ਤੱਕ ਦੇ ਅਧਿਕਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਅਤੇ 50 ਪ੍ਰਤੀਸ਼ਤ ਕਰਮਚਾਰੀ ਨੂੰ ਮੰਤਰਾਲੇ ਆਉਣ ਲਈ ਕਿਹਾ। 

Union Home MinistryHome Ministry

ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਇਕ ਅਧਿਕਾਰਤ ਪੱਤਰ ਵਿਚ ਕਿਹਾ ਕਿ ਸਾਰੇ ਅਧਿਕਾਰੀ ਸਵੇਰੇ 9 ਤੋਂ 10 ਵਜੇ ਦਫਤਰ ਆ ਸਕਦੇ ਹਨ ਅਤੇ ਉਸ ਦੇ ਅਨੁਸਾਰ ਆਪਣੇ ਜਾਣ ਦਾ ਸਮਾਂ ਬਦਲ ਸਕਦੇ ਹਨ। ਕੰਟੇਨਮੈਂਟ ਜ਼ੋਨ  ਵਿਚ ਰਹਿਣ ਵਾਲਿਆਂ ਨੂੰ ਮੰਤਰਾਲੇ ਆਉਣ ਦੀ ਛੋਟ ਦਿੱਤੀ ਗਈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਦਿੱਲੀ ਵਿਚ ਕੋਵਿਡ -19 ਦੇ ਮਾਮਲਿਆਂ ਵਿਚ ਵਾਧਾ ਹੋਣ ਕਰਕੇ ਲਾਗ ਦੇ ਫੈਲਣ ਤੋਂ ਰੋਕਣ ਲਈ ਇਹ ਕਦਮ ਚੁੱਕਣ ਦਾ ਫੈਸਲਾ ਕੀਤਾ ਗਿਆ ਹੈ।

central home ministry home ministry

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅੰਡਰ ਸੈਕਟਰੀ ਜਾਂ ਇਸਦੇ ਬਰਾਬਰ ਦੇ ਅਧਿਕਾਰੀ ਜਾਂ ਇਸ ਤੋਂ ਹੇਠਲੇ  ਪੱਧਰ  ਦੇ ਅਧਿਕਾਰੀਆਂ ਨੂੰ  ਘਰ ਤੋਂ ਕੰਮ ਕਰਨ ਦੀ ਇਜ਼ਾਜ਼ਤ ਦਿੱਤੀ ਗਈ ਅਤੇ ਦਫਤਰ ਵਿਚ ਕੁੱਲ ਕਰਮਚਾਰੀ ਦਾ ਸਿਰਫ 50 ਪ੍ਰਤੀਸ਼ਤ ਸਟਾਫ ਮੌਜੂਦ ਹੋਵੇਗਾ। ਸਬੰਧਤ ਵਿਭਾਗ ਦੇ ਮੁਖੀ ਦਫ਼ਤਰ ਵਿਖੇ ਹਾਜ਼ਰੀ ਲਈ ਕਰਮਚਾਰੀਆਂ ਦੀ ਸੂਚੀ ਤਿਆਰ ਕਰਨਗੇ। ਇਸ ਦੇ ਬਰਾਬਰ ਜਾਂ ਇਸ ਤੋਂ ਉੱਪਰ ਦੇ ਡਿਪਟੀ ਸੈਕਟਰੀ ਦੇ ਸਾਰੇ ਅਧਿਕਾਰੀ ਨਿਯਮਿਤ ਤੌਰ 'ਤੇ ਦਫਤਰ ਦਾ ਦੌਰਾ ਆਉਣਗੇ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement